ਕੈਨੇਡਾ ਅਤੇ ਆਸਟ੍ਰੇਲੀਆ ਸਣੇ ਇਹ ਵੱਡੇ ਦੇਸ਼ ਰੱਦ ਕਰ ਰਹੇ ਹਨ ਭਾਰਤੀਆਂ ਦੇ ਵੀਜ਼ੇ, ਜਾਣੋ ਕਾਰਨ

ਬਹੁਤ ਸਾਰੇ ਪੰਜਾਬੀ ਪੜ੍ਹਾਈ ਜਾਂ ਫਿਰ ਰੁਜ਼ਗਾਰ ਲਈ ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਵੱਲ ਨੂੰ ਜਾਂਦੇ ਹਨ। ਹੁਣ ਇਨ੍ਹਾਂ ਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਭਾਰਤੀਆਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਦੱਸ ਦੇਈਏ ਕਿ ਹੁਣ ਸਟੂਡੈਂਟ ਵੀਜ਼ਾ ਲੈਕੇ ਬਾਹਰ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੱਡੀ ਗਿਣਤੀ ਵਿਚ ਨਾਮਨਜ਼ੂਰ ਹੋ ਰਹੀਆਂ ਹਨ।

ਨਾਮਨਜ਼ੂਰ ਹੋਣ ਦੇ ਸਭਤੋਂ ਵੱਡੇ ਕਾਰਨ ਫਰਜ਼ੀ ਬੈਂਕ ਸਟੇਟਮੈਂਟ, ਬਰਥ ਸਰਟੀਫਿਕੇਟ ਅਤੇ ਐਜੁਕੇਸ਼ਨ ਗੈਪ ਨੂੰ ਲੈ ਕੇ ਤਿਆਰ ਕੀਤੇ ਜਾਣ ਵਾਲੇ ਫਰਜ਼ੀ ਦਸਤਾਵੇਜ਼ ਹਨ। ਜਾਣਕਾਰੀ ਦੇ ਅਨੁਸਾਰ 2020-21 ਵਿਚ ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਨੇ ਪੰਜਾਬ, ਹਰਿਆਣਾ ਨਾਲ ਸਬੰਧਤ 600 ਤੋਂ ਫਰਜ਼ੀ ਦਸਤਾਵੇਜ਼ ਲਗਾਉਣ ਵਾਲੇ ਮਾਮਲੇ ਫੜੇ ਗਏ ਸਨ।

ਇਸੇ ਤਰਾਂ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਵੀ ਇਕ ਸਾਲ ਵਿਚ ਇਸ ਤਰਾਂ ਦੇ 2500 ਤੋਂ ਵੀ ਵੱਧ ਮਾਮਲੇ ਫੜ੍ਹੇ ਗਏ ਹਨ। ਹੋਰ ਕਈ ਦੇਸ਼ਾਂ ਜਿਵੇਂ ਨਿਊਜ਼ੀਲੈਂਡ, ਯੂਕੇ, ਅਮਰੀਕੀ ਅੰਬੈਸੀਆਂ ਵੱਲੋਂ ਵੀ ਇਸ ਤਰਾਂ ਦੇ ਮਾਮਲੇ ਫੜੇ ਜਾ ਚੁੱਕੇ ਹਨ। ਜਿਸਦੇ ਕਾਰਨ ਹੁਣ ਕੈਨੇਡਾ ਦੇ ਵੀਜ਼ਾ ਰੱਦ ਹੋਣ ਦੀ ਦਰ 41 ਫੀਸਦੀ ਪਹੁੰਚ ਗਈ ਹੈ। ਕਰੋਨਾ ਤੋਂ ਪਹਿਲਾਂ ਇਹ ਦਰ ਸਿਰਫ 15 ਫੀਸਦ ਸੀ।

ਕਈ ਵਿਦਿਆਰਥੀ ਭਾਰਤ ਵਿੱਚ ਕਾਮਰਸ, ਨਾਨ-ਮੈਡੀਕਲ ਆਦਿ ਦੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਵਿਚ ਵੀਜ਼ਾ ਲਈ ਕੇਅਰ ਗਿਵਰਸ, ਡਿਪਲੋਮਾ ਇਨ ਸੈਲੂਨ ਮੈਨੇਜਮੈਂਟ, ਫੂਡ ਕ੍ਰਾਫਟ ਆਦਿ ਆਸਾਨ ਕੋਰਸਾਂ ਲਈ ਅਰਜ਼ੀ ਦਿੰਦੇ ਹਨ। ਜਿਸ ਕਾਰਨ ਵੀਜ਼ਾ ਅਫਸਰਾਂ ਨੂੰ ਸ਼ੱਕ ਹੋ ਜਾਂਦਾ ਹੈ। ਇਸੇ karnਸੰਤੁਸ਼ਟੀ ਵਾਲਾ ਜਵਾਬ ਨਾ ਮਿਲਣ ‘ਤੇ ਵੀਜ਼ਾ ਨਹੀਂ ਦਿੱਤਾ ਜਾਂਦਾ।

ਇਸ ਸਮੇਂ ਵੀ ਭਾਰਤ ਤੋਂ 96,378 ਲੋਕਾਂ ਦੇ PR ਦੀਆਂ ਅਰਜ਼ੀਆਂ ਕੈਨੇਡਾ ਸਰਕਾਰ ਕੋਲ ਪ੍ਰੋਸੈਸਿੰਗ ਲਈ ਪਈਆਂ ਹਨ। ਇਸੇ ਤਰਾਂ 4,30,286 ਅਸਥਾਈ ਰੈਜੀਡੈਂਸ ਵੀਜ਼ਾ ਅਰਜ਼ੀਆਂ ਹਨ। ਯਾਨੀ ਕਿ ਕੁੱਲ 9,56,950 ਅਰਜ਼ੀਆਂ 31 ਮਾਰਚ 2022 ਤੱਕ ਕੈਨੇਡਾ ਸਰਕਾਰ ਕੋਲ ਸਿਰਫ ਭਾਰਤੀਆਂ ਦੀਆਂ ਪੈਂਡਿੰਗ ਪਈਆਂ ਹਨ।

ਇੱਕ ਹੋਰ ਕਾਰਨ ਇਹ ਵੀ ਹੈ ਕਿ ਕਈ ਵੀਜ਼ਾ ਏਜੰਟ ਵਿਦਿਆਰਥੀਆਂ ਤੋਂ ਤੈਅ ਫੀਸ ਲੈ ਕੇ ਬੈਂਕ ਸਟੇਟਮੈਂਟ ਬਣਵਾਉਣ ਦੀ ਗਾਰੰਟੀ ਦਿੰਦੇ ਹਨ। ਏਜੰਟ ਵਿਦਿਆਰਥੀਆਂ ਦੇ ਬੈਂਕ ਖਾਤੇ ਵਿਚ ਆਪਣੇ ਕੋਲੋਂ ਪੈਸੇ ਟਰਾਂਸਫਰ ਕਰਦੇ ਹਨ ਜਾਂ ਵਿਦਿਆਰਥੀ ਖੁਦ ਆਪਣੇ ਅਕਾਊਂਟ ਵਿਚ ਜਮਾਂ ਕਰਦੇ ਹਨ। ਕੁਝ ਹਫਤਿਆਂ ਤੱਕ ਪੈਸੇ ਰੱਖ ਕੇ ਸਟੇਟਮੈਂਟ ਲਈ ਜਾਂਦੀ ਹੈ ਅਤੇ ਫਿਰ ਫੰਡ ਮੁੜ ਟਰਾਂਸਫਰ ਕਰ ਲਿਆ ਜਾਂਦਾ ਹੈ। ਇਹ ਮਾਮਲਾ ਵੀ ਅੰਬੈਸੀਆਂ ਦੀ ਜਾਂਚ ਵਿਚ ਸਾਹਮਣੇ ਆ ਗਿਆ ਹੈ।

ਕਈ ਦੇਸ਼ਾਂ ਦਾ ਵੀਜ਼ਾ ਲੈਣ ਲਈ ਸਰਟੀਫਿਕੇਟ ਵੀ ਫਰਜ਼ੀ ਤਿਆਰ ਕੀਤੇ ਜਾਂਦੇ ਹਨ। ਕਈ ਮਾਮਲਿਆਂ ਵਿੱਚ ਐਕਸਪੀਰੀਅੰਸ ਸਰਟੀਫਿਕੇਟ ਵੀ ਫਰਜ਼ੀ ਪਾਏ ਗਏ ਹਨ। ਇਸੇ ਤਰਾਂ ਜਨਮ ਸਰਟੀਫਿਕੇਟ ਤੋਂ ਲੈਕੇ ਪਾਸਪੋਰਟ ਬਣਵਾਉਣ ਵਿਚ ਵੀ ਗੜਬੜੀਆਂ ਫੜੀਆਂ ਗਈਆਂ ਹਨ। ਇਹੀ ਕਾਰਨ ਹਨ ਕਿ ਹੁਣ ਬਹੁਤ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਹੋ ਰਹੇ ਹਨ।