ਹੁਣ ਸਿਰਫ ਇਹ ਟਾਇਰ ਪਾਕੇ ਹੀ ਚਲਾ ਸਕੋਗੇ ਵਹੀਕਲ, ਨਹੀਂ ਤਾਂ ਹੋਵੇਗਾ ਭਾਰੀ ਜੁਰਮਾਨਾ

ਸਰਕਾਰ ਨੇ ਵਾਹਨਾਂ ਨੂੰ ਸੁਰੱਖਿਅਤ ਬਣਾਉਣ ਲਈ ਬ੍ਰੇਕ, ਸੈਂਸਰ, ਏਅਰਬੈਗ ਵਰਗੇ ਕਈ ਨਿਯਮ ਬਣਾਏ ਹਨ। ਹੁਣ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਦਰਅਸਲ, ਵਾਹਨ ਦੇ ਟਾਇਰਾਂ ਦੇ ਡਿਜ਼ਾਈਨ ‘ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੋ ਕਿ 1 ਅਕਤੂਬਰ ਤੋਂ ਨਵੇਂ ਡਿਜ਼ਾਇਨ ਅਨੁਸਾਰ ਬਣਾਏ ਜਾਣਗੇ।

ਅਗਲੇ ਸਾਲ 1 ਅਪ੍ਰੈਲ ਤੋਂ ਨਵੇਂ ਟਾਇਰਾਂ ਵਾਲੇ ਵਾਹਨਾਂ ਦੀ ਵਿਕਰੀ ਕੀਤੀ ਜਾਵੇਗੀ। ਟਾਇਰਾਂ ਦੇ ਡਿਜ਼ਾਈਨ ‘ਤੇ ਨਵੇਂ ਨਿਯਮ 1 ਅਕਤੂਬਰ, 2022 ਤੋਂ C1, C2 ਅਤੇ C3 ਸ਼੍ਰੇਣੀ ਦੇ ਟਾਇਰਾਂ ‘ਤੇ ਲਾਗੂ ਹੋਣਗੇ। ਔਟੋਮੋਟਿਵ ਇੰਡੀਅਨ ਸਟੈਂਡਰਡ (AIS) ਦੇ ਅਨੁਸਾਰ, ਵਾਹਨ ਦੇ ਟਾਇਰਾਂ ਦੀ ਗੁਣਵੱਤਾ ਅਤੇ ਡਿਜ਼ਾਈਨ ਹੁਣ AIS-142:2019 ਦੇ ਅਨੁਸਾਰ ਹੋਵੇਗਾ।

ਇਸ ਸਮੇਂ ਟਾਇਰ ਬਣਾਉਣ ਲਈ ਵਰਤਮਾਨ 3 ਸ਼੍ਰੇਣੀਆਂ C1, C2 ਅਤੇ C3 ਹਨ। ਯਾਤਰੀ ਕਾਰ ਦੇ ਟਾਇਰਾਂ ਦੀ ਸ਼੍ਰੇਣੀ ਨੂੰ C1 ਕਿਹਾ ਜਾਂਦਾ ਹੈ। C2 ਦਾ ਅਰਥ ਹੈ ਛੋਟੇ ਵਪਾਰਕ ਵਾਹਨ ਅਤੇ C3 ਦਾ ਮਤਲਬ ਹੈਵੀ ਕਮਰਸ਼ੀਅਲ ਵਾਹਨ ਟਾਇਰ ਹੈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਟਾਇਰਾਂ ਨੂੰ ਸੜਕ ਦੀ ਬਿਹਤਰ ਪਕੜ, ਗਿੱਲੀ ਸੜਕਾਂ ‘ਤੇ ਪਕੜ ਅਤੇ ਤੇਜ਼ ਰਫ਼ਤਾਰ ‘ਤੇ ਕੰਟਰੋਲ ਦੇ ਨਾਲ-ਨਾਲ ਡਰਾਈਵਿੰਗ ਦੌਰਾਨ ਪੈਦਾ ਹੋਣ ਵਾਲੇ ਸ਼ੋਰ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਅਤ ਬਣਾਇਆ ਜਾਵੇਗਾ।

ਇਸ ਨਾਲ ਲੋਕ ਟਾਇਰ ਖਰੀਦਦੇ ਸਮੇਂ ਇਹ ਜਾਣ ਸਕਣਗੇ ਕਿ ਟਾਇਰ ਕਿੰਨਾ ਸੁਰੱਖਿਅਤ ਹੈ। ਇਸਦੇ ਨਾਲ ਹੀ ਜਲਦ ਹੀ ਟਾਇਰਾਂ ਲਈ ਸਟਾਰ ਰੇਟਿੰਗ ਸ਼ੁਰੂ ਕੀਤੀ ਜਾਵੇਗੀ। ਰੇਟਿੰਗ ਗਾਹਕ ਨੂੰ ਉਸਦੀ ਵਰਤੋਂ ਦੇ ਅਨੁਸਾਰ ਸਭ ਤੋਂ ਵਧੀਆ ਅਤੇ ਸੁਰੱਖਿਅਤ ਟਾਇਰ ਚੁਣਨ ਵਿੱਚ ਮਦਦ ਕਰੇਗੀ।

ਹੁਣ ਇੱਕ ਨਵੇਂ ਨਿਯਮ ਦੇ ਅਨੁਸਾਰ ਅੱਠ ਯਾਤਰੀ ਵਾਹਨਾਂ ਵਿੱਚ ਸਰਕਾਰ ਘੱਟੋ-ਘੱਟ ਛੇ ਏਅਰਬੈਗ ਲਾਜ਼ਮੀ ਕਰਨ ਜਾ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਕੰਪਨੀਆਂ ਨੂੰ ਵਾਹਨਾਂ ਵਿੱਚ ਏਅਰਬੈਗ ਦੀ ਗਿਣਤੀ ਵਧਾਉਣੀ ਪਵੇਗੀ ਤਾਂ ਜੋ ਵਾਹਨਾਂ ਵਿੱਚ ਸਵਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।