ਸਸਤਾ ਹੋਇਆ ਬੀਮਾ, ਹੁਣ ਸਾਰੇ ਘਰ ਦੇ ਵਾਹਨਾਂ ਲਈ ਹੋਵੇਗਾ ਇੱਕ ਬੀਮਾ

ਜੇਕਰ ਤੁਸੀਂ ਆਪਣੇ ਵਾਹਨ ਦਾ ਬੀਮਾ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਚੰਗੀ ਖਬਰ ਹੈ। ਤੁਹਾਨੂੰ ਦੱਸ ਦੇਈਏ ਕਿ IRDAI ਨੇ ਵਾਹਨ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਾਹਨ ਬੀਮੇ ਨੂੰ ਹੁਣ ਸਸਤਾ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਖੁਦ ਆਪਣੀ ਮਰਜ਼ੀ ਨਾਲ ਫੀਸ ਦੇਕੇ ਵਾਹਨ ਦਾ ਬੀਮਾ ਕਰਵਾ ਸਕੋਗੇ। ਇਸ ਨਿਯਮ ਨੂੰ ਕੁਝ ਹੀ ਦਿਨ ਪਹਿਲਾਂ ਲਿਆਂਦਾ ਗਿਆ ਹੈ ਅਤੇ ਇਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਬੀਮਾ ਰੈਗੂਲੇਟਰ ਨੇ ਹੁਣ ਜਨਰਲ ਇੰਸ਼ੋਰੈਂਸ ਨੂੰ ਐਡ-ਆਨ ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ। ਜਿਸ ਵਿੱਚ ‘ਪੇਅ ਐਜ਼ ਯੂ ਡਰਾਈਵ’ ਅਤੇ ‘ਪੈਅ ਹਾਓ ਯੂ ਡਰਾਈਵ’ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਯਾਨੀ ਤੁਸੀਂ ਆਪਣੇ ਵਾਹਨ ਦੀ ਵਰਤੋਂ ਅਤੇ ਡਰਾਈਵਰ ਦੀਆਂ ਆਦਤਾਂ ਦੇ ਹਿਸਾਬ ਨਾਲ ਪ੍ਰੀਮੀਅਮ ਦੀ ਰਕਮ ਘਟਾ ਸਕਦੇ ਹੋ।

ਇਸਦੇ ਨਾਲ ਹੀ IRDAI ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਜਿਸਦੇ ਤਹਿਤ ਹੁਣ ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਵਾਹਨ ਹਨ, ਤਾਂ ਉਹਨਾਂ ਲਈ ਤੁਸੀਂ ਸਿਰਫ ਇੱਕ ਬੀਮਾ ਪਾਲਿਸੀ ਤੋਂ ਕਵਰ ਲੈ ਸਕਦੇ ਹੋ। ਦੱਸ ਦੇਈਏ ਕਿ ਇਸ ਨਿਯਮ ਦੇ ਤਹਿਤ ਬੀਮੇ ਦਾ ਪ੍ਰੀਮੀਅਮ ਇਕੱਲੇ ਡਰਾਈਵਰ ਦੁਆਰਾ ਚਲਾਏ ਜਾਣ ਵਾਲੇ ਵਾਹਨਾਂ ਦੀ ਗਿਣਤੀ ‘ਤੇ ਵੀ ਨਿਰਭਰ ਕਰੇਗਾ।

ਇਸ ਨਵੇਂ ਮੋਟਰ ਬੀਮਾ ਨਿਯਮ ਦੇ ਅਨੁਸਾਰ ਹੁਣ ਤੁਹਾਡਾ ਵਹੀਕਲ ਰੋਜ਼ਾਨਾ ਜਿੰਨਾ ਚੱਲੇਗਾ , ਉਸਦੇ ਤਹਿਤ ਤੁਸੀਂ ਬੀਮੇ ਦਾ ਪ੍ਰੀਮੀਅਮ ਤੈਅ ਕਰ ਸਕੋਗੇ। ਯਾਨੀ ਜੇਕਰ ਤੁਹਾਡਾ ਵਾਹਨ ਘੱਟ ਚਲਦਾ ਹੈ ਤਾਂ ਤੁਹਾਨੂੰ ਇਸਦੇ ਲਈ ਘੱਟ ਪ੍ਰੀਮੀਅਮ ਦੇਣਾ ਪਵੇਗਾ।
IRDAI ਦੇ ਅਨੁਸਾਰ, ਖਰਾਬ ਜਾਂ ਰੈਸ਼ ਡਰਾਈਵਿੰਗ ਕਰਨ ਵਾਲਿਆਂ ਦਾ ਬੀਮਾ ਪ੍ਰੀਮੀਅਮ ਵਧੇਗਾ।

ਜੀਪੀਐਸ ਰਾਹੀਂ ਡਰਾਈਵਿੰਗ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਵਾਹਨ ਵਿੱਚ ਇੱਕ ਮੋਬਾਈਲ ਐਪ ਜਾਂ ਇੱਕ ਛੋਟਾ ਯੰਤਰ ਲਗਾਇਆ ਜਾਵੇਗਾ। ਇਹ ਯੰਤਰ ਡਰਾਈਵਿੰਗ ਦੇ ਵਿਵਹਾਰ ਬਾਰੇ ਜਾਣਕਾਰੀ ਦੇਵੇਗਾ। IRDAI ਵਲੋਂ ਇਸ ਤਕਨੀਕ ਨਾਲ ਹਰੇਕ ਵਾਹਨ ਲਈ ਇੱਕ ਡਰਾਈਵਿੰਗ ਸਕੋਰ ਨਿਰਧਾਰਤ ਕੀਤਾ ਜਾਵੇਗਾ ਜੋ ਵਾਹਨ ਮਾਲਕ ਦੁਆਰਾ ਭਰੇ ਜਾਣ ਵਾਲੇ ਪ੍ਰੀਮੀਅਮ ਦਾ ਫੈਸਲਾ ਕਰੇਗਾ।