ਯੂਰੀਆ ਨੂੰ ਲੈਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਕਿਸਾਨਾਂ ਲਈ ਕੇਂਦਰ ਸਰਕਾਰ ਹੁਣ ਨਵੀਂ ਯੋਜਨਾ ਲਈ ਕੇ ਆਈ ਹੈ । ਮੋਦੀ ਸਰਕਾਰ LPG ਸਬਸਿਡੀ ਦੀ ਤਰਾਂ ਹੀ ਹੁਣ ਖਾਦ ਸੈਕਟਰ ਵਿੱਚ ਸਬਸਿਡੀ ਮਾਡਲ ਨੂੰ ਮੁੜ ACTIVE ਕਰਨਾ ਚਾਹੁੰਦੀ ਹੈ। ਇਸ ਦੇ ਜ਼ਰੀਏ ਸਰਕਾਰ ਯੂਰੀਆ ਦੀ SUBSIDY ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰੇਗੀ।ਕੇਂਦਰ ਸਰਕਾਰ (Central Government) ਯੂਰੀਆ ਦੀਆਂ ਕੀਮਤਾਂ ਤੋਂ ਕੰਟਰੋਲ ਹਟਾਉਣ ਦੀ ਯੋਜਨਾ ਬਣਾ ਰਹੀ ਹੈ।

ਫਿਲਹਾਲ ਕਿਸਾਨਾਂ ਨੂੰ ਮੰਡੀ ਵਿਚ ਯੂਰੀਆ ਘੱਟ ਕੀਮਤ ਉਤੇ ਮਿਲਦੀ ਹੈ। ਕਿਉਂਕਿ ਸਰਕਾਰ ਇਸ ‘ਤੇ ਸਬਸਿਡੀ ਦਿੰਦੀ ਹੈ। ਹੁਣ ਸਰਕਾਰ ਯੂਰੀਆ ‘ਤੇ ਸਬਸਿਡੀ ਖਤਮ ਕਰਕੇ ਕਿਸਾਨਾਂ ਨੂੰ ਸਿੱਧਾ ਲਾਭ ਦੇਣਾ ਚਾਹੁੰਦੀ ਹੈ। ਯਾਨੀ ਸਰਕਾਰ ਸਬਸਿਡੀ ਦੀ ਰਕਮ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤੇ ਵਿਚ ਜਮ੍ਹਾਂ ਕਰੇਗੀ ਅਤੇ ਕਿਸਾਨ ਮਾਰਕੀਟ ਰੇਟ’ ਤੇ ਯੂਰੀਆ ਖਰੀਦ ਸਕਣਗੇ।

ਸਰਕਾਰੀ ਕੰਟਰੋਲ ਹਟਾਏ ਜਾਣ ਤੋਂ ਬਾਅਦ, ਯੂਰੀਆ ਦੀਆਂ ਕੀਮਤਾਂ ਵਧ ਕੇ 400 ਤੋਂ 445 ਰੁਪਏ ਪ੍ਰਤੀ ਬੈਗ ਹੋ ਜਾਣਗੀਆਂ। ਦੱਸ ਦਈਏ ਕਿ ਇਸ ਵੇਲੇ ਇਕ ਬੋਰੀ ਯੂਰੀਆ ਦੀ ਕੀਮਤ 242 ਰੁਪਏ ਹੈ। ਇਸ ਵੇਲੇ ਖਾਦ ਬਣਾਉਣ ਵਾਲਿਆਂ ਕੰਪਨੀਆਂ ਨੂੰ ਸਬਸਿਡੀ ਦੀ ਰਾਸ਼ੀ ਦਿੱਤੀ ਜਾਂਦੀ ਹੈ।

ਮਤਲਬ ਇਹ ਕੇ ਪਹਿਲਾਂ ਸਬਸਿਡੀ ਦੀ ਰਕਮ ਦੁਕਾਨਦਾਰ ਨੂੰ ਆਉਂਦੀ ਸੀ ਤੇ ਉਹ ਕਿਸਾਨ ਨੂੰ ਘੱਟ ਕੀਮਤ ਵਿਚ ਯੂਰੀਆ ਦਿੰਦਾ ਸੀ।  ਹੁਣ ਇਹ ਰਕਮ LPG ਸਿਲੰਡਰ ਤਰਾਂ ਸਿੱਧੀ ਕਿਸਾਨ ਦੇ ਖਾਤੇ ਵਿਚ ਆ ਜਾਵੇਗੀ । ਪਿਛਲੇ ਸਾਲ ਸਰਕਾਰ ਨੇ ਖਾਦ ਸਬਸਿਡੀ ਤਹਿਤ ਲਗਭਗ 74 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਹਨ।