ਸਾਇਕਲ ਤੋਂ ਵੀ ਸਸਤਾ ਪੈਂਦਾ ਇਹ ਨਵਾਂ ਮੋਟਰਸਾਈਕਲ, ਤੇਲ ਦਾ ਖਰਚਾ ਜ਼ੀਰੋ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਕਾਰਨ ਹੁਣ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਕਰੇਜ਼ ਕਾਫੀ ਜ਼ਿਆਦਾ ਵਧ ਰਿਹਾ ਹੈ। ਜਿਸਨੂੰ ਦੇਖਦੇ ਹੋਏ ਕਈ ਨਵੀਂਆਂ ਕੰਪਨੀਆਂ ਇਲੈਕਟ੍ਰਿਕ ਵਾਹਨ ਮਾਰਕੀਟ ਵਿੱਚ ਲਿਆ ਰਹੀਆਂ ਹਨ। ਬਹੁਤ ਸਾਰੇ ਲੋਕ ਇਲੈਕਟ੍ਰਿਕ ਵਾਹਨ ਖਰੀਦਣਾ ਚਾਹੁੰਦੇ ਹਨ ਪਰ ਇਲੈਕਟ੍ਰਿਕ ਵਾਹਨ ਕਾਫ਼ੀ ਮਹਿੰਗੇ ਹੋਣ ਦੇ ਕਾਰਨ ਹਰ ਕੋਈ ਇਨ੍ਹਾਂ ਨੂੰ ਨਹੀਂ ਖਰੀਦ ਪਾਉਂਦਾ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੋਟਰਸਾਈਕਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਸਾਈਕਲ ਤੋਂ ਵੀ ਸਸਤਾ ਹੈ ਨਾ ਹੀ ਇਸ ਵਿੱਚ ਕੋਈ ਤੇਲ ਦਾ ਖਰਚਾ ਆਉਂਦਾ ਹੈ ਅਤੇ ਨਾ ਹੀ ਕੋਈ ਮਹਿੰਗਾ ਪੁਰਜਾ ਲਗਾਉਣ ਦੀ ਲੋੜ ਪੈਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੋਟਰਸਾਈਕਲ ਨੂੰ ਇੱਕ ਪੰਜਾਬੀ ਵੀਰ ਵੱਲੋਂ ਹੀ ਤਿਆਰ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਨੌਜਵਾਨ ਵੱਲੋਂ ਤਿਆਰ ਕੀਤੇ ਗਏ ਇਸ ਖਾਸ ਮੋਟਰਸਾਈਕਲ ਵਿੱਚ ਸਾਰੀ ਸਟੀਲ ਦੀ ਬਾਡੀ ਲਗਾਈ ਗਈ ਹੈ ਅਤੇ ਇਸ ਵਿੱਚ ਇੰਜਨ ਦੀ ਜਗ੍ਹਾ ‘ਤੇ ਇੱਕ ਬਕਸਾ ਬਣਾ ਕੇ ਲਗਾਇਆ ਗਿਆ ਹੈ ਜਿਸ ਵਿੱਚ ਬੈਟਰੀ ਵਗੈਰਾ ਸਾਰਾ ਕੁਝ ਫਿੱਟ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਬੈਟਰੀ ‘ਤੇ ਚੱਲਣ ਵਾਲਾ ਯਾਨੀ ਕਿ ਇੱਕ ਇਲੈਕਟ੍ਰਿਕ ਮੋਟਰਸਾਈਕਲ ਹੈ।

ਖਾਸ ਗੱਲ ਇਹ ਹੈ ਕਿ ਇਹ ਮੋਟਰਸਾਈਕਲ ਪਾਣੀ ਪੈਣ ਨਾਲ ਖਰਾਬ ਹੋਣ ਦਾ ਵੀ ਕੋਈ ਖਤਰਾ ਨਹੀਂ ਹੈ। ਦੱਸ ਦੇਈਏ ਕਿ ਇਸ ਮੋਟਰਸਾਈਕਲ ਨੂੰ ਬਣਾਉਣ ਲਈ ਬਜਾਜ ਡਿਸਕਵਰ ਮੋਟਰਸਾਈਕਲ ਦੇ ਪਾਰਟਸ ਦਾ ਇਸਤੇਮਾਲ ਕੀਤਾ ਗਿਆ ਹੈ। ਖਰਚੇ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ਨੂੰ ਤਿਆਰ ਕਰਨ ਵਿੱਚ ਲਗਭਗ 35 ਤੋਂ 40 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ।

ਇਸ ਖਾਸ ਮੋਟਰਸਾਈਕਲ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com