ਟ੍ਰੈਕਟਰ ਧੋਣ ਲਈ ਸਿਰਫ 400 ਰ: ਨਾਲ ਬਣਾਉ ਘਰੇ ਸਰਵਿਸ ਸਟੇਸ਼ਨ

ਜਿਆਦਾਤਰ ਕਿਸਾਨ ਵੀਰਾਂ ਕੋਲ ਟ੍ਰੈਕਟਰ ਜਰੂਰ ਹੁੰਦਾ ਹੈ ਅਤੇ ਕਿਸਾਨਾਂ ਨੇ ਟ੍ਰੈਕਟਰ ਸ਼ੌਂਕ ਨਾਲ ਰੱਖਿਆ ਹੁੰਦਾ ਹੈ। ਸਾਰੇ ਕਿਸਾਨ ਆਪਣੇ ਟ੍ਰੈਕਟਰ ਨੂੰ ਧੋ ਕੇ ਸਾਫ ਸੁਥਰਾ ਰੱਖਦੇ ਹਨ। ਪਰ ਕਿਸਾਨਾਂ ਨੂੰ ਟ੍ਰੈਕਟਰ ਨੂੰ ਧਵਾਉਣ ਲਈ ਸਰਵਿਸ ਸਟੇਸ਼ਨ ਲੈਕੇ ਜਾਣਾ ਪੈਂਦਾ ਹੈ ਜਿਸ ਉੱਤੇ ਕਾਫੀ ਖਰਚਾ ਹੁੰਦਾ ਹੈ। ਇਸੇ ਤਰਾਂ ਸਾਨੂੰ ਕਾਰ ਅਤੇ ਮੋਟਰਸਾਈਕਲ ਵਗੈਰਾ ਵੀ ਇਸੇ ਤਰਾਂ ਧੁਵਾਉਣਾ ਪੈਂਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਘਰ ਵਿੱਚ ਹੀ ਸਰਵਿਸ ਸਟੇਸ਼ਨ ਬਣਾ ਸਕਦੇ ਹੋ ਅਤੇ ਆਪਣੇ ਟ੍ਰੈਕਟਰ, ਕਾਰ ਅਤੇ ਮੋਟਰਸਾਈਕਲ ਵਗੈਰਾ ਨੂੰ ਵਧੀਆ ਤਰੀਕੇ ਨਾਲ ਧੋ ਸਕਦੇ ਹੋ। ਸਭਤੋਂ ਖਾਸ ਗੱਲ ਇਹ ਹੈ ਕਿ ਇਸ ਤੇ ਤੁਹਾਡਾ ਸਿਰਫ ਇੱਕ ਵਾਰ 400 ਰੁਪਏ ਦਾ ਖਰਚਾ ਹੋਵੇਗਾ।

ਇਸ ਜੁਗਾੜ ਨੂੰ ਕਿਸਾਨ ਆਪ ਹੀ ਬਹੁਤ ਆਸਾਨੀ ਨਾਲ ਤਿਆਰ ਕਰ ਸਕਦੇ ਹਨ। ਇਸ ਵਿੱਚ ਪਾਣੀ ਵੀ ਫੁਲ ਪ੍ਰੈਸ਼ਰ ਨਾਲ ਆਉਂਦਾ ਹੈ ਅਤੇ ਖਰਚਾ ਵੀ ਬਹੁਤ ਘੱਟ ਹੁੰਦਾ ਹੈ। ਕਿਸਾਨ ਇਸ ਲਈ ਇੱਕ ਨਾਲੀ ਬਣਾ ਸਕਦੇ ਹਨ। ਇਸ ਲਈ ਤੁਸੀਂ ਇੱਕ ਵਧੀਆ ਪਾਈਪ ਅਤੇ ਨਿੱਪਲ ਲੈਣੀ ਹੈ ਜੋ ਕਿ ਸਿਰਫ 400 ਤੋਂ 500 ਰੁਪਏ ਦੇ ਵਿਚ ਆ ਜਾਵੇਗੀ।

ਇਸ ਪਾਈਪ ਨੂੰ ਕਿਸਾਨ ਸਪਰੇਅ ਪੰਪ ਵਾਲੀ ਮੋਟਰ ‘ਤੇ ਲਗਾ ਸਕਦੇ ਹਨ ਜਿਸ ਨਾਲ ਇਸਦਾ ਪ੍ਰੈਸ਼ਰ ਵੀ ਬਹੁਤ ਵਧੀਆ ਬਣੇਗਾ ਅਤੇ ਤੁਸੀਂ ਟ੍ਰੈਕਟਰ, ਕਾਰ ਜਾਂ ਮੋਟਰਸਾਈਕਲ ਬਹੁਤ ਆਸਾਨੀ ਨਾਲ ਧੋ ਸਕਦੇ ਹੋ। ਸਪਰੇਅ ਪੰਪ ਵਾਲੀ ਮੋਟਰ ‘ਤੇ ਚਲਾਉਣ ਨਾਲ ਵਾਲੀ ਇਸਤੇ ਤੇਲ ਦਾ ਖਰਚਾ ਵੀ ਸਿਰਫ 20 ਰੁਪਏ ਦਾ ਹੋਵੇਗਾ।

ਇਸ ਸਪਰੇਅ ਪਾਈਪ ਅਤੇ ਨੋਜ਼ਲ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com