ਇੱਥੋਂ ਮਿਲਦੇ ਹਨ ਸਭਤੋਂ ਸਸਤੇ ਟ੍ਰੈਕਟਰ ਵਾਲੇ ਮਿਊਜ਼ਿਕ ਸਿਸਟਮ, ਸਿਰਫ 3000 ਤੋਂ ਸ਼ੁਰੂ

ਬਹੁਤ ਸਾਰੇ ਵੀਰਾਂ ਨੂੰ ਟ੍ਰੈਕਟਰ ਉੱਤੇ ਕਾਫੀ ਵੱਡਾ ਡੈੱਕ ਯਾਨੀ ਕਿ ਮਿਊਜ਼ਿਕ ਸਿਸਟਮ ਲਗਵਾਉਣ ਦਾ ਸ਼ੌਂਕ ਹੁੰਦਾ ਹੈ। ਪਰ ਮਾਰਕੀਟ ਵਿੱਚ ਇੰਨ੍ਹਾਂ ਡੈੱਕਾਂ ਦਾ ਰੇਟ ਬਹੁਤ ਜਿਆਦਾ ਹੈ ਜਿਸ ਕਰਕੇ ਕਈ ਵੀਰ ਆਪਣਾ ਇਹ ਸ਼ੌਂਕ ਪੂਰਾ ਨਹੀਂ ਕਰ ਪਾਉਂਦੇ। ਵਧੀਆ ਅਤੇ ਚੰਗੀ ਕੁਆਲਿਟੀ ਦੇ ਮਿਊਜ਼ਿਕ ਸਿਸਟਮ ਬਹੁਤ ਮਹਿੰਗੇ ਮਿਲਦੇ ਹਨ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦੁਕਾਨ ਬਾਰੇ ਜਾਣਕਾਰੀ ਦੇਵਾਂਗੇ ਜਿੱਥੋਂ ਤੁਸੀਂ ਹਰ ਤਰਾਂ ਦੇ ਵਧੀਆ ਕੁਆਲਿਟੀ ਦੇ ਡੈੱਕ ਹੋਲ ਸੇਲ ਰੇਟਾਂ ਉੱਤੇ ਖਰੀਦ ਸਕਦੇ ਹੋ। ਇੱਥੋਂ ਤੁਸੀਂ ਟ੍ਰੈਕਟਰ ਤੇ ਲਾਉਣ ਵਾਲਾ ਮਿਊਜ਼ਿਕ ਸਿਸਟਮ ਸਿਰਫ 3 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕਦੇ ਹੋ।

ਇਹ ਹਰ ਤਰਾਂ ਦੇ ਮਿਊਜ਼ਿਕ ਸਿਸਟਮ ਖੁਦ ਤਿਆਰ ਕਰਦੇ ਹਨ ਇਸੇ ਕਰਕੇ ਇੰਨੇ ਘੱਟ ਰੇਟਾਂ ਉੱਤੇ ਦੇ ਰਹੇ ਹਨ। ਇਸ ਦੁਕਾਨ ਦਾ ਨਾਮ H.S ਸਿੱਧੂ ਹੈ ਅਤੇ ਇਹ ਰਾਮਾ ਮੰਡੀ (ਜਿਲ੍ਹਾ ਬਠਿੰਡਾ) ਵਿੱਚ ਸਥਿਤ ਹੈ। ਇੱਥੋਂ ਤੁਸੀਂ ਆਪਣੀ ਮਰਜ਼ੀ ਅਤੇ ਬਜਟ ਦੇ ਅਨੁਸਾਰ ਟ੍ਰੈਕਟਰ ਲਈ ਮਿਊਜ਼ਿਕ ਸਿਸਟਮ ਤਿਆਰ ਕਰਵਾ ਸਕਦੇ ਹੋ। ਘੱਟ ਕੀਮਤ ਵਿੱਚ ਵੀ ਤੁਹਾਨੂੰ ਇਹ ਬਹੁਤ ਵਧੀਆ ਕੁਆਲਿਟੀ ਦਾ ਡੈੱਕ ਤਿਆਰ ਕਰਕੇ ਦੇਣਗੇ।

ਸਭਤੋਂ ਪਹਿਲਾਂ 8 ਇੰਚ ਸਪੀਕਰਾਂ ਵਾਲੇ ਸਭਤੋਂ ਛੋਟੇ ਡੈੱਕ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਸਾਰਾ ਸੈੱਟ ਸਿਰਫ 3000 ਰੁਪਏ ਵਿੱਚ ਮਿਲ ਜਾਵੇਗਾ। ਇਸੇ ਤਰਾਂ 10 ਇੰਚੀ ਵਾਲਾ ਪੂਰਾ ਸੈੱਟ ਤੁਸੀਂ ਇਨ੍ਹਾਂ ਤੋਂ ਸਿਰਫ 7500 ਰੁਪਏ ਵਿੱਚ ਲਗਵਾ ਸਕਦੇ ਹੋ। 12 ਇੰਚੀ ਵਾਲਾ ਪੂਰੀ ਵਧੀਆ ਕੁਆਲਿਟੀ ਦਾ ਸੈੱਟ ਤੁਹਾਨੂੰ ਲਗਭਗ 10 ਹਜ਼ਾਰ ਰੁਪਏ ਵਿੱਚ ਪੈ ਜਾਵੇਗਾ।

ਸੀਂ ਚਾਹੋਂ ਤਾਂ ਸਪੈਸ਼ਲ ਡਿਮਾਂਡ ‘ਤੇ ਵੱਡਾ ਮਿਊਜ਼ਿਕ ਸਿਸਟਮ ਵੀ ਇੱਥੋਂ ਤਿਆਰ ਕਰਵਾ ਸਕਦੇ ਹੋ। ਸਾਰੇ ਸਪੀਕਰਾਂ ਦੀ ਪੂਰੀ ਜਾਣਕਾਰੀ ਅਤੇ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com