ਇੱਥੋਂ ਹੋਲਸੇਲ ‘ਤੇ ਖਰੀਦੋ ਟਰੈਕਟਰਾਂ ਦੀਆਂ ਛਤਰੀਆਂ ਅਤੇ ਸਾਰਾ ਸਮਾਨ, ਘਰ ਬੈਠੇ ਮੰਗਵਾਓ

ਕਿਸਾਨ ਵੀਰੋ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਮੋਟਰਸਾਈਕਲ ਅਤੇ ਕਾਰਾਂ ਮੋਡੀਫਾਈ ਕਰਾਉਣ ਦੇ ਨਾਲ ਨਾਲ ਟ੍ਰੈਕਟਰ ਮੋਡੀਫਾਈ ਕਰਵਾਉਣ ਦਾ ਵੀ ਕਾਫੀ ਜਿਆਦਾ ਸ਼ੌਂਕ ਹੈ। ਕਈ ਨੌਜਵਾਨ ਟ੍ਰੈਕਟਰ ਨੂੰ ਮੋਡੀਫਾਈ ਕਰਵਾਉਣ ਉੱਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜੇਹੀ ਹੀ ਇੱਕ ਟ੍ਰੈਕਟਰ ਮੋਡਿਫਿਕੇਸ਼ਨ ਦੀ ਦੁਕਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀਂ ਟਰੈਕਟਰਾਂ ਦੀਆਂ ਛਤਰੀਆਂ ਅਤੇ ਹੋਰ ਸਾਰਾ ਸਮਾਂ ਹੋਲਸੇਲ ਰੇਟਾਂ ‘ਤੇ ਖਰੀਦ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਤੁਸੀਂ ਘਰ ਬੈਠੇ ਹੀ ਇੱਥੋਂ ਸਮਾਨ ਮੰਗਵਾ ਸਕਦੇ ਹੋ। ਇਸ ਵਰਕਸ਼ਾਪ ਦਾ ਨਾਮ ਗੁਰੂ ਨਾਨਕ ਟ੍ਰੈਕਟਰ ਵਰਕਸ ਹੈ ਅਤੇ ਇਹ ਕੋਟਕਪੂਰਾ ਸ਼ਹਿਰ ਵਿੱਚ ਸਥਿਤ ਹੈ। ਇੱਥੋਂ ਤੁਸੀਂ ਟ੍ਰੈਕਟਰ ਦੀਆਂ LED , ਬੰਪਰ, ਛਤਰੀਆਂ ਖਰੀਦਣ ਦੇ ਨਾਲ ਨਾਲ ਇਨ੍ਹਾਂ ਤੋਂ ਟ੍ਰੈਕਟਰ ਨੂੰ ਮੋਡੀਫਾਈ ਵੀ ਕਰਵਾ ਸਕਦੇ ਹੋ ਅਤੇ ਉਹ ਵੀ ਘੱਟ ਖਰਚੇ ਵਿੱਚ।

ਛਤਰੀਆਂ ਦੀ ਗੱਲ ਕਰੀਏ ਤਾਂ ਤੁਸੀਂ ਅਲੱਗ ਅਲੱਗ ਤਰਾਂ ਦੀਆਂ ਛਤਰੀਆਂ ਇੱਥੋਂ 10 ਹਜ਼ਾਰ ਰੁਪਏ ਤੋਂ ਲੈਕੇ 35 -40 ਹਜ਼ਾਰ ਰੁਪਏ ਤੱਕ ਦੀ ਕੀਮਤ ਵਿੱਚ ਲਗਵਾ ਸਕਦੇ ਹੋ। ਛਤਰੀ ‘ਤੇ ਤੁਸੀਂ LED ਲਾਈਟਾਂ ਅਤੇ ਸ਼ੀਸ਼ੇ ਵੀ ਲਗਵਾ ਸਕਦੇ ਹੋ। ਤੁਸੀਂ ਇਨ੍ਹਾਂ ਤੋਂ ਸਾਰਾ ਟ੍ਰੈਕਟਰ ਵੀ ਤਿਆਰ ਕਰਵਾ ਸਕਦੇ ਹੋ ਅਤੇ ਖਰਚਾ ਪੂਰੇ ਪੰਜਾਬ ਨਾਲੋਂ ਘੱਟ ਆਵੇਗਾ।

ਇਨ੍ਹਾਂ ਕੋਲ ਸਾਰਾ ਸਮਾਨ ਘੱਟ ਕੀਮਤ ‘ਤੇ ਇਸ ਕਰਕੇ ਮਿਲਦਾ ਹੈ ਕਿਉਂਕਿ ਇਹ ਸਾਰਾ ਸਮਾਨ ਆਪ ਤਿਆਰ ਕਰਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਘੱਟ ਕੀਮਤ ਦੇ ਨਾਲ ਨਾਲ ਸਾਰਾ ਸਮਾਨ ਵਧੀਆ ਕੁਆਲਿਟੀ ਦਾ ਹੁੰਦਾ ਹੈ। ਸਾਰੇ ਸਮਾਨ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Call – 82848 01929
Location – Kotakpura

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com