ਪੁਰਾਣਾ ਟ੍ਰੈਕਟਰ ਖਰੀਦਣ ਤੋਂ ਪਹਿਲਾਂ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

ਹਰ ਕਿਸਾਨ ਟ੍ਰੈਕਟਰ ਖਰੀਦਣ ਬਾਰੇ ਸੋਚਦਾ ਹੈ ਪਰ ਨਵੇਂ ਟ੍ਰੈਕਟਰ ਕਾਫ਼ੀ ਮਹਿੰਗੇ ਹੋਣ ਕਾਰਨ ਛੋਟੇ ਕਿਸਾਨ ਨਹੀਂ ਖਰੀਦ ਪਾਉਂਦੇ। ਇਸ ਲਈ ਕਿਸਾਨਾਂ ਨੂੰ ਅੰਤ ਵਿੱਚ ਪੁਰਾਣ ਟ੍ਰੈਕਟਰ ਖਰੀਦਣਾ ਪੈਂਦਾ ਹੈ। ਪਰ ਪੁਰਾਣੇ ਟਰੈਕਟਰ ਖਰੀਦਦੇ ਸਮੇਂ ਵੀ ਕਿਸਾਨਾਂ ਨੂੰ ਬਹੁਤ ਵਾਰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਅਸੀ ਅੱਜ ਤੁਹਾਨੂੰ ਕੁੱਝ ਅਜਿਹੀਆਂ ਹੀ ਜਰੂਰੀ ਗੱਲਾਂ ਦੱਸਣ ਵਾਲੇ ਹਾਂ ਜੋ ਤੁਹਾਨੂੰ ਪੁਰਾਣ ਟਰੈਕਟਰ ਖਰੀਦਦੇ ਸਮੇਂ ਜਰੂਰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।

ਸਭਤੋਂ ਪਹਿਲਾਂ ਤੁਸੀ ਇਹ ਸੋਚੋ ਕਿ ਤੁਸੀ ਉਸ ਟ੍ਰੈਕਟਰ ਦਾ ਇਸਤੇਮਾਲ ਕਿੱਥੇ ਕਿੱਥੇ ਕਰਨਾ ਹੈ। ਜੇਕਰ ਤੁਸੀਂ ਰੋਟਾਵੇਟਰ ਜਾਂ ਥਰੈਸ਼ਰ ਚਲਾਉਣਾ ਹੈ ਤਾਂ ਤੁਹਾਨੂੰ ਤੁਸੀ ਅਜਿਹਾ ਟ੍ਰੈਕਟਰ ਜਿਸਦੀ ਪੀਟੀਓ ਪਾਵਰ ਸਭਤੋਂ ਵਧੀਆ ਹੋਵੇ। ਇਸੇ ਤਰ੍ਹਾਂ ਜੇਕਰ ਤੁਸੀ ਜ਼ਿਆਦਾ ਲੋਡ ਤੇ ਟ੍ਰੈਕਟਰ ਚਲਾਉਣਾ ਹੋ ਜਿਵੇਂ ਕਿ ਜ਼ਿਆਦਾ ਵਜਨ ਦੇ ਨਾਲ ਤੁਸੀ ਟਰੈਕਟਰ ਚਲਾਓਗੇ ਤਾਂ ਤੁਹਾਨੂੰ ਜ਼ਿਆਦਾ HP ਦਾ ਟਰੈਕਟਰ ਖਰੀਦਣਾ ਪਵੇਗਾ ।

ਇਸੇ ਤਰਾਂ ਹੀ ਜੇਕਰ ਤੁਹਾਨੂੰ ਸਿਰਫ ਖੇਤਾਂ ਨੂੰ ਵਾਹੁਣ ਲਈ ਟ੍ਰੈਕਟਰ ਲੈਣਾ ਹੈ ਤਾਂ ਉੱਥੇ ਤੁਸੀ ਘੱਟ HP ਦਾ ਟ੍ਰੈਕਟਰ ਖਰੀਦ ਕੇ ਵੀ ਆਸਾਨੀ ਨਾਲ ਕੰਮ ਕਰ ਸਕਦੇ ਹੋ। ਨਾਲ ਹੀ ਟਰੈਕਟਰ ਖਰੀਦਣ ਤੋਂ ਪਹਿਲਾਂ ਉਸਦੀ ਲਿਫਟ ਨੂੰ ਜਰੂਰ ਚੈਕ ਕਰੋ ਕਿ ਉਹ ਠੀਕ ਹੈ ਜਾਂ ਨਹੀਂ।

ਜੇਕਰ ਤੁਸੀ ਸਸਤਾ ਟ੍ਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀ ਪੁਰਾਣੇ ਮਾਡਲ ਦਾ ਟ੍ਰੈਕਟਰ ਲੱਭੋ। ਯਾਨੀ ਕਿ ਟ੍ਰੈਕਟਰ ਜਿੰਨੇ ਪੁਰਾਣੇ ਮਾਡਲ ਦਾ ਹੋਵੇਗਾ ਓਨਾ ਹੀ ਤੁਹਾਨੂੰ ਸਸਤਾ ਮਿਲੇਗਾ। ਤੁਹਾਨੂੰ ਸਭਤੋਂ ਸਸਤਾ ਟ੍ਰੈਕਟਰ ਲੈਣ ਦਾ ਫਾਇਦਾ ਇਹ ਹੋਵੇਗਾ ਕਿ ਤੁਸੀ ਉਸ ਵਿੱਚ ਆਪਣੇ ਹਿਸਾਬ ਨਾਲ ਪੈਸਾ ਖਰਚ ਕਰਕੇ ਉਸਨੂੰ ਮੋਡਿਫਾਈ ਕਰਵਾ ਸਕਦੇ ਹੋ। ਯਾਨੀ ਤੁਸੀ ਸਸਤਾ ਟਰੈਕਟਰ ਖਰੀਦ ਕੇ ਉਸਨੂੰ ਵਧੀਆ ਰੂਪ ਦੇ ਸਕਦੇ ਹੋ ।

ਮੰਨ ਲਓ ਕਿ ਤੁਹਾਡਾ ਬਜਟ ਦੋ ਲੱਖ ਰੁਪਏ ਹੈ, ਇਸ ਹਾਲਤ ਵਿੱਚ ਜਾਂ ਤਾਂ ਤੁਸੀ 80000 ਤੋਂ ਇੱਕ ਲੱਖ ਰੁਪਏ ਤੱਕ ਦਾ ਟ੍ਰੈਕਟਰ ਲੈ ਲਓ ਅਤੇ ਉਸਦੇ ਉੱਤੇ ਇੱਕ ਲੱਖ ਰੁਪਏ ਲਗਾ ਕੇ ਮੋਡੀਫਾਈ ਕਰਵਾ ਲਵੋ, ਜਾਂ ਫਿਰ ਡੇਢ ਤੋਂ ਦੋ ਲੱਖ ਰੁਪਏ ਦਾ ਟ੍ਰੈਕਟਰ ਲੈ ਲਓ ਜਿਸਦੇ ਉੱਤੇ ਤੁਹਾਨੂੰ ਪੈਸੇ ਨਾ ਖਰਚ ਕਰਨੇ ਪੈਣ। ਅਜਿਹੀਆਂ ਹੀ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਕਿਸਾਨ ਕਾਫ਼ੀ ਚੰਗਾ ਪੁਰਾਣ ਟ੍ਰੈਕਟਰ ਖਰੀਦ ਸਕਦੇ ਹਨ।