ਇਹ ਹਨ ਦੁਨੀਆ ਦੇ 10 ਚੋਟੀ ਦੇ ਸ਼ਹਿਰ, ਜਿਥੇ ਜਾਣਾ ਹਰ ਪੰਜਾਬੀ ਦਾ ਹੈ ਸੁਪਨਾ

ਭਾਰਤੀਆਂ ‘ਚ ਖਾਸ ਕਰਕੇ ਪੰਜਾਬੀਆਂ ਦਾ ਸੁਪਨਾ ਦੁਨੀਆ ਦੇ ਚੋਟੀ ਦੇ ਸ਼ਹਿਰਾਂ ‘ਚ ਜਾ ਕੇ ਵੱਸਣ ਦਾ ਹੁੰਦਾ ਹੈ। ਪੰਜਾਬ ਦੇ ਨੌਜਵਾਨ ਤਾਂ ਵਿਦੇਸ਼ ‘ਚ ਵੱਸਣ ਲਈ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਲਾ ਦਿੰਦੇ ਹਨ ਤੇ ਉਨ੍ਹਾਂ ਨੇ ਆਪਣੇ ਮਨ ‘ਚ ਆਪਣੇ ਇਕ ਡ੍ਰੀਮ ਸ਼ਹਿਰ ਦਾ ਸੁਪਨਾ ਸਜਾਇਆ ਹੁੰਦਾ ਹੈ। ਇਸੇ ਦੇ ਮੱਦੇਨਜ਼ਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਸ਼ਹਿਰਾਂ ਬਾਰੇ ਜਿਨ੍ਹਾਂ ਨੂੰ ਦੁਨੀਆ ਦੇ ਚੋਟੀ ਦੇ 10 ਸ਼ਹਿਰਾਂ ‘ਚ ਗਿਣਿਆ ਗਿਆ ਹੈ।

ਇਨ੍ਹਾਂ ਸ਼ਹਿਰਾਂ ਨੇ ਸੰਗੀਤ, ਮਿੱਤਰਤਾ ਪੂਰਨ ਵਿਵਹਾਰ, ਕਲੱਬਾਂ ਅਤੇ ਭੋਜਨ ਦੇ ਮਾਮਲੇ ‘ਚ ਲੋਕਾਂ ਦਾ ਧਿਆਨ ਖਿੱਚਿਆ ਹੈ। ਟਾਈਮ ਆਊਟਸ ਵੱਲੋਂ ਕਰਵਾਏ ਸਰਵੇਖਣ ‘ਚ ਨਿਊਯਾਰਕ ਨੂੰ ਟਾਪ 10 ਸ਼ਹਿਰਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਰੱਖਿਆ ਗਿਆ ਹੈ।

ਇਹ ਹੈ ਚੋਟੀ ਦੇ 10 ਸ਼ਹਿਰਾਂ ਦੀ ਸੂਚੀ 

 

New York

ਇਹ ਅਮਰੀਕੀ ਸ਼ਹਿਰ ਸੰਗੀਤ, ਮਿੱਤਰਤਾ ਪੂਰਨ ਵਿਵਹਾਰ, ਕਲੱਬਾਂ ਅਤੇ ਭੋਜਨ ਦੇ ਮਾਮਲੇ ‘ਚ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ‘ਚ ਸਫਲ ਰਿਹਾ ਹੈ।

ਮੈਲਬੌਰਨ

ਮੈਲਬੌਰਨ ਸ਼ਹਿਰ ਆਸਟ੍ਰੇਲੀਆ ‘ਚ ਸਥਿਤ ਹੈ। ਟਾਪ ਦੇਸ਼ਾਂ ਦੀ ਸੂਚੀ ‘ਚ ਇਸ ਸ਼ਹਿਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

ਸ਼ਿਕਾਗੋ

ਤੀਜੇ ਨੰਬਰ ‘ਤੇ ਰਹਿਣ ਵਾਲਾ ਸ਼ਹਿਰ ਹੈ ਸ਼ਿਕਾਗੋ। ਅਮਰੀਕਾ ਦੇ ਸਮੁੰਦਰੀ ਕੰਢੇ ਵੱਸਿਆ ਇਹ ਸ਼ਹਿਰ ਸੈਲਾਨੀਆਂ ਲਈ ਪਸੰਦੀਦਾ ਟੂਰਿਸਟ ਪਲੇਸ ਹੈ।

 

ਲੰਡਨ

ਟਾਪ ਲਿਸਟ ‘ਚ ਚੌਥੇ ਨੰਬਰ ਦਾ ਸ਼ਹਿਰ ਲੰਡਨ ਬ੍ਰਿਟੇਨ ਦਾ ਦਿਲ ਯਾਨੀ ਇਸ ਦੀ ਰਾਜਧਾਨੀ ਹੈ।

 ਲਾਸ ਏਂਜਲਸ

ਟਾਪ ਲਿਸਟ ‘ਚ ਪੰਜਵਾਂ ਸਥਾਨ ਹਾਸਲ ਕਰਨ ਵਾਲਾ ਸ਼ਹਿਰ ਲਾਸ ਏਂਜਲਸ ਟਾਪ ਸੂਚੀ ‘ਚ ਨਾਂ ਦਰਜ ਕਰਵਾਉਣ ਵਾਲਾ ਅਮਰੀਕਾ ਤੀਜਾ ਸ਼ਹਿਰ ਹੈ।

ਮਾਂਟਰੀਅਲ

ਕੈਨੇਡਾ ਦਾ ਮਾਂਟਰੀਅਲ ਸ਼ਹਿਰ ਨੇ ਇਸ ਸੂਚੀ ‘ਚ 6ਵਾਂ ਸਥਾਨ ਹਾਸਲ ਕੀਤਾ ਹੈ। ਕੈਨੇਡਾ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਦੇਸ਼ ਮੰਨਿਆ ਜਾਂਦਾ ਹੈ।

 

ਬਰਲਿਨ

ਯੂਰਪੀ ਦੇਸ਼ ਜਰਮਨ ਦੀ ਰਾਜਧਾਨੀ ਤੇ ਸਭ ਤੋਂ ਵੱਡੇ ਸ਼ਹਿਰ ਬਰਲਿਨ ਨੇ ਇਸ ਸੂਚੀ ‘ਚ ਸੱਤਵਾਂ ਸਥਾਨ ਹਾਸਲ ਕੀਤਾ ਹੈ। ਯੂਰਪੀਅਨ ਯੂਨੀਅਨ ਦੇ ਸ਼ਹਿਰਾਂ ‘ਚ ਲੰਡਨ ਤੋਂ ਬਾਅਦ ਇਹ ਸ਼ਹਿਰ ਸਭ ਤੋਂ ਵਧ ਆਬਾਦੀ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ।

ਗਲਾਸਗੋ

ਬ੍ਰਿਟੇਨ ਦੇ ਸੂਬੇ ਸਕਾਟਲੈਂਡ ਦਾ ਸ਼ਹਿਰ ਗਲਾਸਗੋ ਇਸ ਸੂਚੀ ‘ਚ 8ਵੇਂ ਨੰਬਰ ‘ਤੇ ਰਿਹਾ। ਇਹ ਸ਼ਹਿਰ ਵਿਰਾਸਤੀ ਹੱਬ, ਰਹਿਣ ਸਹਿਣ ਦੇ ਤਰੀਕੇ ਸਕਾਟਿਸ਼ ਓਪੇਰਾ, ਰਾਸ਼ਟਰੀ ਥਿਏਟਰ, ਮਿਊਜ਼ੀਅਮ ਤੇ ਸੰਗੀਤ ਕਾਰਨ ਵੱਖਰੀ ਪਛਾਣ ਬਣਾਉਣ ‘ਚ ਸਫਲ ਰਿਹਾ ਹੈ।

 

ਪੈਰਿਸ

ਫਰਾਂਸ ਦੀ ਰਾਜਧਾਨੀ ਪੈਰਿਸ ਬੇਸ਼ੱਕ ਐਫਿਲ ਟਾਵਰ ਕਾਰਨ ਵੱਖਰੀ ਪਛਾਣ ਬਣਾਉਣ ‘ਚ ਸਫਲ ਰਿਹਾ ਹੋਵੇ ਪਰੰਤੂ ਇਸ ਦੇ ਬਾਵਜੂਦ ਇਸ ਸ਼ਹਿਰ ਨੇ ਇਸ ਸੂਚੀ ‘ਚ 9ਵਾਂ ਸਥਾਨ ਹਾਸਲ ਕੀਤਾ ਹੈ।

ਟੋਕੀਓ

ਜਾਪਾਨ ਦੀ ਰਾਜਧਾਨੀ ਟੋਕੀਓ ਭਾਂਵੇ ਦੁਨੀਆ ਦੇ ਸਭ ਤੋਂ ਵਿਅਸਤ ਸ਼ਹਿਰਾਂ ‘ਚੋਂ ਇਕ ਹੈ ਪਰ ਇਸ ਵਿਅਸਤਤਾ ਤੋਂ ਬਾਹਰ ਇਸ ਸ਼ਹਿਰ ਨੇ ਸੰਗੀਤ, ਮਿੱਤਰਤਾ ਪੂਰਨ ਵਿਵਹਾਰ, ਕਲੱਬਾਂ ਅਤੇ ਭੋਜਨ ਦੇ ਮਾਮਲੇ ‘ਚ ਵੱਖਰੀ ਪਛਾਣ ਕਾਇਮ ਕਰਕੇ ਇਸ ਸੂਚੀ ‘ਚ 10ਵਾਂ ਸਥਾਨ ਹਾਸਲ ਕੀਤਾ ਹੈ।