ਪਹਿਲੀ ਵਾਰ ਏਨੇ ਵਧੇ ਤੂੜੀ ਦੇ ਰੇਟ, ਜਾਣੋ ਵੱਖ ਵੱਖ ਜਿਲ੍ਹਿਆਂ ਵਿੱਚ ਕਿਸ ਰੇਟ ਵਿਕ ਰਹੀ ਹੈ ਤੂੜੀ

ਕਿਸਾਨ ਕਣਕ ਦੀ ਫ਼ਸਲ ਕਟਣ ਤੋਂ ਬਾਅਦ ਤੂੜੀ ਬਣਾ ਲੈਂਦੇ ਹਨ। ਅਤੇ ਜ਼ਿਆਦਾਤਰ ਕਿਸਾਨ ਇਸ ਨੂੰ ਸੰਭਾਲ ਕੇ ਰੱਖਦੇ ਹਨ ਤਾਂ ਜੋ ਰੇਟ ਵਧਣ ਤੇ ਇਸ ਨੂੰ ਵੇਚਿਆ ਜਾ ਸਕੇ। ਇਸ ਵਾਰ ਡਿਮਾਂਡ ਜਿਆਦਾ ਹੋਣ ਕਾਰਨ ਵਪਾਰੀਆਂ ਨੂੰ ਵੀ ਇਸਦੇ ਚੰਗੇ ਰੇਟ ਮਿਲ ਰਹੇ ਹਨ ਅਤੇ ਕਿਸਾਨਾਂ ਦਾ ਮੁਨਾਫ਼ਾ ਵੀ ਵੱਧ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਪੰਜਾਬ ਦੇ ਅਤੇ ਹਰਿਆਣਾ ਦੇ ਕਈ ਜਿਲ੍ਹਿਆਂ ਤੋਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਗੁਜਰਾਤ ਆਦਿ ਵਿਚ ਤੂੜੀ ਜਾਂਦੀ ਹੈ ਅਤੇ ਇਸ ਨਾਲ ਕਿਸਾਨਾਂ ਦਾ ਮੁਨਾਫ਼ਾ ਵੀ ਵੱਧ ਰਿਹਾ ਹੈ। ਪਰ ਜਿਆਦਾਤਰ ਕਿਸਾਨ ਤੂੜੀ ਦਾ ਸਹੀ ਰੇਟ ਨਾ ਪਤਾ ਹੋਣ ਕਰਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।

ਇਸ ਲਈ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਨਵੇਂ ਸਾਲ ਦਾ ਤੂੜੀ ਦਾ ਰੇਟ ਦੱਸਾਂਗੇ। ਇਸ ਵਾਰ ਕਿਸਾਨਾਂ ਨੂੰ ਲਗਾਤਾਰ ਤੂੜੀ ਦੇ ਚੰਗੇ ਰੇਟ ਮਿਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਪਿਛਲੇ ਸਾਲਾਂ ਦਾ ਮੁਕਾਬਲੇ ਪੰਜਾਬ ਵਿੱਚ ਤੂੜੀ ਦੇ ਰੇਟ ਬਹੁਤ ਜਿਆਦਾ ਉੱਪਰ ਜਾ ਚੁੱਕੇ ਹਨ। ਸਭਤੋਂ ਪਹਿਲਾਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਤੂੜੀ ਇਨ੍ਹਾਂ ਦਿਨਾਂ ਵਿੱਚ 830 ਰੁਪਏ ਪ੍ਰਤੀ ਕਵਿੰਟਲ ਵਿਕ ਰਹੀ ਹੈ।

ਇਸੇ ਤਰਾਂ ਜਗਰਾਓਂ ਵਿੱਚ 750 ਰੁਪਏ, ਜੰਡਿਆਲਾ ਗੁਰੂ ਵਿੱਚ 750 ਰੁਪਏ, ਬਟਾਲਾ ਵਿੱਚ 740 ਰੁਪਏ, ਮਲੇਰਕੋਟਲਾ ਵਿੱਚ 600 ਰੁਪਏ, ਸੰਗਰੂਰ ਵਿੱਚ 650 ਰੁਪਏ, ਲੁਧਿਆਣਾ ਵਿੱਚ 750 ਰੁਪਏ, ਮੋਗਾ ਵਿੱਚ 800 ਰੁਪਏ, ਫਿਰੋਜ਼ਪੁਰ ਵਿੱਚ 600 ਰੁਪਏ, ਫਰੀਦਕੋਟ ਵਿੱਚ 580 ਰੁਪਏ, ਕਪੂਰਥਲਾ ਵਿੱਚ 800 ਰੁਪਏ ਅਤੇ ਪਟਿਆਲਾ ਵਿੱਚ 750 ਰੁਪਏ ਪ੍ਰਤੀ ਕੁਇੰਟਲ ਤੂੜੀ ਵਿਕ ਰਹੀ ਹੈ।

ਦੱਸ ਦੇਈਏ ਕਿ ਕੁਝ ਜਿਲ੍ਹਿਆਂ ਵਿੱਚ ਕਈ ਦਿਨਾਂ ਤੱਕ ਤੂੜੀ ਦਾ ਰੇਟ 950 ਰੁਪਏ ਪ੍ਰਤੀ ਕਵਿੰਟਲ ਤੱਕ ਵੀ ਪਹੁੰਚ ਗਿਆ ਸੀ। ਇਸੇ ਤਰਾਂ ਆਉਣ ਵਾਲੇ ਦਿਨਾਂ ਵਿੱਚ ਤੂੜੀ ਦੇ ਰੇਟ 1000 ਰੁਪਏ ਨੂੰ ਵੀ ਪਾਰ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com