ਇਸ ਹਸਪਤਾਲ ਵਿੱਚ ਸਿਰਫ 13 ਰੁ ਵਿੱਚ ਹੁੰਦਾ ਹੈ ਹਰ ਬਿਮਾਰੀ ਦਾ ਇਲਾਜ਼

ਦੋਸਤੋ ਅੱਜ ਕੱਲ੍ਹ ਇਲਾਜ ਬਹੁਤ ਮਹਿੰਗਾ ਹੋ ਗਿਆ ਹੈ ਤੇ ਗਰੀਬ ਲੋਕਾਂ ਦੀ ਪਹੁੰਚ ਤੋਂ ਲਗਭਗ ਬਾਹਰ ਹੋ ਚੁੱਕਾ ਹੈ ਪਰ ਅੱਜ ਤਹਾਨੂੰ ਇਕ ਅਜਿਹੇ ਹਸਪਤਾਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚਲਦੇ ਹਰ ਬਿਮਾਰੀ ਦਾ ਇਲਾਜ਼ ਸਿਰਫ 13 ਰੁਪਏ ਵਿੱਚ ਹੋਵੇਗਾ ।

ਚੰਡੀਗੜ੍ਹ ਦੇ 45 ਸੈਕਟਰ ਵਿਚ ‘ਤੇਰਾ ਹੀ ਤੇਰਾ ਮਿਸ਼ਨ ਹਸਪਤਾਲ’ ਖੋਲ੍ਹਿਆ ਗਿਆ ਹੈ। ਇਸ ਵਿਚ ਕਈ ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ ਜੋ ਕਿ ਬਹੁਤ ਹੀ ਘਟ ਰੇਟ ਤੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਦਵਾਈਆਂ ਵੀ ਬਹੁਤ ਹੀ ਸਸਤੀ ਕੀਮਤ ਤੇ ਉਪਲੱਬਧ ਕਰਵਾਈਆਂ ਜਾਂਦੀਆਂ ਹਨ।

ਮੁੱਖ ਸੇਵਾਦਾਰ ਹਰਜੀਤ ਸਿੰਘ ਸਬਰਵਾਲ ਨੇ ਦਸਿਆ ਕਿ ਉਹਨਾਂ ਨੇ ਇਸ ਤੋਂ ਪਹਿਲਾਂ 18 ਸੈਕਟਰ ਚੰਡੀਗੜ੍ਹ ਵਿੱਚ ਇਕ ਅੱਖਾਂ ਦਾ ਹਸਪਤਾਲ ਖੋਲ੍ਹਿਆ ਹੋਇਆ ਹੈ ਜਿੱਥੇ ਕਿ ਅੱਖਾਂ ਨਾਲ ਸਬੰਧਿਤ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਅੱਖਾਂ ਦਾ ਇਲਾਜ ਬਿਲਕੁੱਲ ਮੁਫ਼ਤ ਹੈ ਤੇ ਮਰੀਜ਼ਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ।ਉੱਥੇ ਆਉਣ ਵਾਲੇ ਮਰੀਜ਼ਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਉਹਨਾਂ ਦੇ ਆਉਣ-ਜਾਣ ਦੇ ਕਰਾਏ ਦਾ ਵੀ ਪੂਰਾ ਪ੍ਰਬੰਧ ਹੈ।

ਉਸ ਹਸਪਤਾਲ ਦੀ ਸੇਵਾ ਤੋਂ ਬਾਅਦ ਇਕ ਕਦਮ ਅੱਗੇ ਵਧਾਉਂਦੇ ਹੋਏ ਇਹ ਹਸਪਤਾਲ ਖੋਲਿਆ ਗਿਆ ਹੈ । ਸੈਕਟਰ 45 ਵਿੱਚ ਮਜੂਦ ‘ਤੇਰਾ ਹੀ ਤੇਰਾ ਮਿਸ਼ਨ ਹਸਪਤਾਲ’ ਹਸਪਤਾਲ ਵਿਚ 7 ਮਾਹਰ ਡਾਕਟਰ ਸੇਵਾ ਵਿਚ ਲਗਾਏ ਗਏ ਹਨ ਜੋ ਕਿ ਹਰ ਟੈਸਟ ਤੇ ਇਲਾਜ ਬਿਲਕੁੱਲ ਮੁਫ਼ਤ ਕਰਦੇ ਹਨ।

ਹਸਪਤਾਲ ਵਿਚ ਅਲਟ੍ਰਾਸਾਊਂਡ 113 ਰੁਪਏ, ਐਮਆਰਆਈ 1313 ਰੁਪਏ, ਸਿਟੀਸਕੈਨ ਅਤੇ ਹੋਰ ਕਈ ਟੈਸਟ ਕੀਤੇ ਜਾਂਦੇ ਹਨ। ਡਾਕਟਰਾਂ ਵੱਲੋਂ ਜਿਹੜੀ ਵੀ ਦਵਾਈ ਲਿਖੀ ਜਾਂਦੀ ਹੈ ਉਹ ਹਸਪਤਾਲ ਦੇ ਅੰਦਰੋਂ ਹੀ 13 ਰੁਪਏ ਵਿਚ ਮਿਲ ਜਾਂਦੀ ਹੈ।

ਹਰਜੀਤ ਸਿੰਘ ਨਾਲ ਜਿਹੜੇ ਡਾਕਟਰ ਤੇ ਹੋਰ ਸਟਾਫ ਕੰਮ ਕਰ ਰਹੇ ਹਨ ਉਹ ਸੇਵਾ ਤੇ ਨਹੀਂ ਹਨ ਬਲਕਿ ਉਹਨਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ। ਜੇ ਸਕੈਨਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਸਵੇਰੇ 7.30 ਤੋਂ ਹੋ ਜਾਂਦੀ ਹੈ ਜਿਸ ਵਿਚ ਲੈਬ ਦੀ ਸਕੈਨਿੰਗ, ਈਕੋ, ਐਮਆਰਆਈ, ਸਿਟੀਸਕੈਨਿੰਗ, ਐਕਸਰੇ ਹੁੰਦੇ ਹਨ। ਓਪੀਡੀ ਸਵੇਰੇ ਸਾਢੇ 9 ਵਜੇ ਸ਼ੁਰੂ ਹੁੰਦੀ ਹੈ। 3 ਡਾਕਟਰ ਸਵੇਰੇ ਸਾਢੇ 9 ਵਜੇ ਤੋਂ 2 ਵਜੇ ਤਕ ਤੇ 4 ਡਾਕਟਰ 3 ਤੋਂ 6 ਵਜੇ ਤਕ ਡਿਊਟੀ ਨਿਭਾਉਂਦੇ ਹਨ।

ਇਸ ਹਸਪਤਾਲ ਵਿਚ 90 ਪ੍ਰਤੀਸ਼ਤ ਦਵਾਈਆਂ ਐਥੀਕਲ ਹਨ ਜੋ ਕਿ ਪੂਰਨ ਤੌਰ ਤੇ ਬ੍ਰੈਂਡਡ ਹਨ। ਉਹਨਾਂ ਅੱਗੇ ਦਸਿਆ ਕਿ 3 ਮਹੀਨਿਆਂ ਤਕ ਸਰਜਰੀ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਦਾ ਖਰਚ ਸਰਕਾਰੀ ਹਸਪਤਾਲਾਂ ਤੋਂ ਵੀ ਘਟ ਹੋਵੇਗਾ।

ਦੋਸਤੋ ਇਸ ਸਰਬਤ ਦੇ ਭਲੇ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਗਰੀਬ ਤੇ ਲੋੜਵੰਦ ਕੋਲ ਇਹ ਖ਼ਬਰ ਪਹੁੰਚ ਸਕੇ ਤੇ ਉਹ ਇਸਦਾ ਫਾਇਦਾ ਉਠਾ ਸਕੇ

Leave a Reply

Your email address will not be published. Required fields are marked *