ਇਹ ਟ੍ਰੈਕਟਰ ਕੰਪਨੀ ਕਿਸਾਨਾਂ ਨੂੰ ਮੁਫ਼ਤ ਵਿੱਚ ਦੇ ਰਹੀ ਟ੍ਰੈਕਟਰ, ਜਾਣੋ ਪੂਰੀ ਜਾਣਕਾਰੀ

ਟ੍ਰੈਕਟਰ ਖੇਤੀ ਲਈ ਬਹੁਤ ਜਰੂਰੀ ਹੁੰਦਾ ਹੈ ਪਰ ਮਹਿੰਗਾ ਹੋਣ ਕਾਰਨ ਛੋਟੇ ਕਿਸਾਨ ਟ੍ਰੈਕਟਰ ਨਹੀਂ ਖਰੀਦ ਪਾਉਂਦੇ। ਪਰ ਹੁਣ ਇੱਕ ਟ੍ਰੈਕਟਰ ਕੰਪਨੀ ਵੱਲੋਂ ਕਿਸਾਨਾਂ ਨੂੰ ਮੁਫ਼ਤ ਵਿਚ ਟ੍ਰੈਕਟਰ ਦਿੱਤੇ ਜਾ ਰਹੇ ਹਨ। ਤੁਹਾਨੂੰ ਦਸ ਦੇਈਏ ਕਿ ਖੇਤੀ ਉਪਕਰਣ ਨਿਰਮਾਤਾ ਟਰੈਕਟਰ ਅਤੇ ਫਾਰਮ ਉਪਕਰਣ ਲਿਮਟਿਡ (Tefe) ਪਿਛਲੇ ਦੋ ਮਹੀਨਿਆਂ ਤੋਂ ਛੋਟੇ ਕਿਸਾਨਾਂ ਨੂੰ ਮੁਫਤ ਟਰੈਕਟਰ ਕਿਰਾਏ ਦੀ ਸੇਵਾ ਦੇ ਰਹੀ ਹੈ।

ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਉਹ ਜ਼ੈਫਰਮ ਸਰਵਿਸਿਜ਼ ਪਲੇਟਫਾਰਮ ਦੇ ਜ਼ਰੀਏ ਛੋਟੇ ਕਿਸਾਨਾਂ ਨੂੰ ਟ੍ਰੈਕਟਰ ਦੇਣ ਲਈ ਮੁਫਤ ਟਰੈਕਟਰ ਕਿਰਾਏ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰ ਰਹੀ ਹੈ। ਦੱਸ ਦੇਈਏ ਕਿ ਕੰਪਨੀ ਦੀ ਇਹ ਪੇਸ਼ਕਸ਼ 90 ਦਿਨਾਂ ਲਈ ਹੈ ਜੋ ਕਿ 30 ਜੂਨ 2020 ਤੱਕ ਉਪਲਬਧ ਹੈ। ਨਾਲ ਹੀ ਕੰਪਨੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਹੁਣ ਤੱਕ ਬਹੁਤ ਸਾਰੇ ਛੋਟੇ ਕਿਸਾਨ ਇਸ ਸੇਵਾ ਦਾ ਲਾਭ ਲੈ ਕੇ ਇੱਕ ਲੱਖ ਏਕੜ ਤੋਂ ਵੀ ਵੱਧ ਰਕਬੇ ਵਿਚ ਕਾਸ਼ਤ ਕਰ ਚੁੱਕੇ ਹਨ।

ਕੰਪਨੀ ਦੀ ਇਸ ਸਕੀਮ ਦੇ ਅਨੁਸਾਰ ਜ਼ੇਫਰਮ ਸਰਵਿਸਿਜ਼ ਪਲੇਟਫਾਰਮ ‘ਤੇ 38,900 ਮੈਸੀ ਫਰਗੂਸਨ ਅਤੇ ਆਈਸ਼ਰ ਟਰੈਕਟਰ ਅਤੇ 1,06,500 ਹੋਰ ਯੰਤਰਾਂ ਦਾ ਰਜਿਸਟਰੈਸ਼ਨ ਹੋਇਆ। ਛੋਟੇ ਕਿਸਾਨਾਂ ਵੱਲੋਂ ਇਨ੍ਹਾਂ ਯੰਤਰਾਂ ਨੂੰ ਕਿਰਾਏ ‘ਤੇ ਲਿਆ ਗਿਆ ਅਤੇ ਕਿਸਾਨਾਂ ਦੇ ਸਾਰੇ ਕਿਰਾਏ ਦਾ ਭੁਗਤਾਨ ਕੰਪਨੀ ਵੱਲੋਂ ਟਰੈਕਟਰ ਅਤੇ ਬਾਕੀ ਯੰਤਰਾਂ ਦੇ ਮਾਲਕਾਂ ਨੂੰ ਕੀਤਾ ਗਿਆ।

ਇਸ ਤਰੀਕੇ ਨਾਲ ਕਿਸਾਨਾਂ ਨੂੰ ਤਾਂ ਫਾਇਦਾ ਹੋਇਆ ਹੀ ਨਾਲ ਹੀ ਟਰੈਕਟਰ ਮਾਲਕਾਂ ਨੂੰ ਵੀ ਇਸਦਾ ਫਾਇਦਾ ਮਿਲਿਆ। ਕੰਪਨੀ ਦਾ ਕਹਿਣਾ ਹੈ ਕਿ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਇਸ ਸੇਵਾ ਦੀ ਬਹੁਤ ਜਿਆਦਾ ਮੰਗ ਹੈ ਅਤੇ ਵੱਡੀ ਗਿਣਤੀ ਵਿਚ ਕਿਸਾਨ ਇਸਦਾ ਫੈਲਦਾ ਲੈ ਰਹੇ ਹਨ। ਜਲਦ ਹੀ ਇਸ ਯੋਜਨਾ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨ ਇਸਦਾ ਫਾਇਦਾ ਲੈ ਸਕਣ।