ਜਾਣੋ ਬਿਨਾਂ ਦਵਾਈ ਤੋਂ ਚੂਹੇ ਮਾਰਨ ਦਾ ਦੇਸੀ ਫਾਰਮੂਲਾ

ਹਰ ਜਗ੍ਹਾ ਚੂਹਿਆਂ ਦੀ ਸਮੱਸਿਆ ਬਹੁਤ ਆਮ ਹੈ ਅਤੇ ਚੂਹੇ ਘਰਾਂ ਵਿਚ ਸਮਾਨ ਦਾ ਨੁਕਸਾਨ ਕਰਦੇ ਹਨ ਅਤੇ ਖੇਤਾਂ ਵਿਚ ਫਸਲਾਂ ਦਾ। ਚੂਹਿਆਂ ਨੂੰ ਮਾਰਨ ਲਈ ਅਸੀਂ ਕਈ ਚੀਜਾਂ ਦੀ ਵਰਤੋਂ ਖੇਤਾਂ ਅਤੇ ਘਰਾਂ ਵਿਚ ਖੁੱਡਾਂ ਬਣਾ ਕੇ ਰਹਿੰਦੇ ਹਨ। ਚੂਹਿਆਂ ਨੂੰ ਮਾਰਨ ਲਈ ਅਸੀਂ ਕਈ ਚੀਜਾਂ ਦੀ ਵਰਤੋਂ ਕਰਦੇ ਹਾਂ। ਕਿਸਾਨ ਵੀ ਫਸਲਾਂ ਵਿਚੋਂ ਚੂਹੇ ਮਾਰਨ ਲਈ ਜ਼ਿੰਕ ਫੋਸਫਾਈਡ ਦੀ ਵਰਤੋਂ ਕਰਦੇ ਹਨ। ਇਸ ਨਾਲ ਚੂਹੇ ਮਰਦੇ ਨਹੀਂ, ਖੁੱਡਾਂ ਵਿਚ ਹੀ ਰਹਿੰਦੇ ਹਨ।

ਚੂਹਿਆਂ ਵਿਚ ਵੀ ਜ਼ਹਿਰਾਂ ਨੂੰ ਸਹਿਣ ਕਰਨ ਦੀ ਸ਼ਕਤੀ ਪੈਦਾ ਹੋ ਗਈ ਹੈ। ਇਸ ਲਈ ਅੱਜ ਕੱਲ੍ਹ ਚੂਹੇ ਮਾਰਨਾ ਬਹੁਤ ਔਖਾ ਕੰਮ ਹੋ ਗਿਆ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹਾ ਫਾਰਮੂਲਾ ਦੱਸਾਂਗੇ ਜਿਸ ਨਾਲ ਤੁਸੀਂ ਬਿਨਾ ਕਿਸੇ ਦਵਾਈ ਤੋਂ ਚੂਹੇ ਖਤਮ ਕਰ ਸਕਦੇ ਹੋ। ਇਹ ਦੇਸੀ ਫਾਰਮੂਲਾ ਹੈ ਅਤੇ ਸਭਤੋਂ ਕਾਰਗਾਰ ਸਾਬਿਤ ਹੋਵੇਗਾ। ਸਭਤੋਂ ਖਾਸ ਗੱਲ ਇਹ ਹੈ ਕਿ ਇਸ ਫਾਰਮੂਲੇ ਉੱਤੇ ਤੁਹਾਡਾ ਕੋਈ ਜਿਆਦਾ ਖਰਚਾ ਵੀ ਨਹੀਂ ਹੋਏਗਾ।

ਇਸ ਫਾਰਮੂਲੇ ਨੂੰ ਤਿਆਰ ਕਰਨ ਲਈ ਤੁਸੀਂ 200 ਗ੍ਰਾਮ ਮੱਕੀ ਦਾ ਆਟਾ, ਇੱਕ ਚਮਚਾ ਸੀਮੇਂਟ, ਥੋੜਾ ਜਿਹਾ ਰੂੰ ਲੈਣਾ ਹੈ। ਇਸ ਸਮਾਨ ਨੂੰ ਤੁਸੀਂ ਚਾਰ ਪੁੜੀਆਂ ਬਣਾ ਕੇ ਚੂਹਿਆਂ ਵਾਲੀ ਥਾਂ ਉੱਤੇ ਰੱਖ ਦੇਣੀਆਂ ਹਨ। ਇਹ ਫਾਰਮੂਲਾ ਚੂਹਿਆਂ ਨੂੰ ਖਤਮ ਕਰਨ ਲਈ ਸਭਤੋਂ ਜਿਆਦਾ ਕੰਮ ਕਰਦਾ ਹੈ ਅਤੇ ਸਭਤੋਂ ਖਾਸ ਗੱਲ ਇਹ ਹੈ ਕਿ ਤੁਹਾਡਾ ਕੋਈ ਜਿਆਦਾ ਖਰਚਾ ਵੀ ਨਹੀਂ ਹੋਵੇਗਾ।

ਜਦੋਂ ਚੂਹੇ ਸੀਮੇਂਟ ਦੇ ਨਾਲ ਰੂੰ ਨੂੰ ਖਾਂਦੇ ਹਨ ਤਾਂ ਇਹ ਚੀਜਾਂ ਅੰਦਰ ਜਾਕੇ ਬੱਝ ਜਾਂਦੀਆਂ ਹਨ। ਜਿਸ ਤੋਂ ਬਾਅਦ ਚੂਹੇ ਬਿਮਾਰ ਹੁੰਦੇ ਹਨ ਅਤੇ ਮਰ ਜਾਂਦੇ ਹਨ। ਇਸ ਫਾਰਮੂਲੇ ਨਾਲ ਚੂਹੇ ਮਾਰਨ ਲਈ ਇੱਕ ਤੋਂ ਦੋ ਦਿਨ ਜਰੂਰ ਲੱਗਦੇ ਹਨ ਪਰ ਇਹ ਫਾਰਮੂਲਾ ਚੂਹਿਆਂ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਅਤੇ ਉਸ ਜਗ੍ਹਾ ‘ਤੇ ਦੋਬਾਰਾ ਕਦੇ ਵੀ ਚੂਹੇ ਦਿਖਾਈ ਨਹੀਂ ਦੇਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com