ਬੇਰੋਜ਼ਗਾਰ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! ਰੇਲਵੇ ਵਿੱਚ ਹੋ ਰਹੀ ਸਿੱਧੀ ਭਰਤੀ, ਇਸ ਤਰਾਂ ਕਰੋ ਅਪਲਾਈ

ਬੇਰੀਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਨੌਕਰੀ ਨਾ ਮਿਲਣ ਦੇ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਦਰ ਦਰ ਦੀਆ ਠੋਕਰਾਂ ਕਹਾਣੀਆਂ ਪੈ ਰਹੀਆਂ ਹਨ। ਪਰ ਹੁਣ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਖੁਸ਼ੀ ਦੀ ਖ਼ਬਰ ਹੈ। ਐਨ.ਐਫ.ਆਰ. (Northeast Frontier Railway) ਨੇ 4499 ਅਹੁਦਿਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਅਤੇ ਚਾਹਵਾਨ ਨੌਜਵਾਨਾਂ ਲਈ ਇਸ ਭਰਤੀ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦੀਏ ਕਿ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਰੀਕ 16 ਅਗਸਤ 2020 ਹੈ ਅਤੇ ਇਹ ਅਰਜ਼ੀਆਂ 15 ਸਤੰਬਰ 2020 ਤੱਕ ਲੈਣ ਜਾਣਗੀਆਂ। ਜੋ ਨੌਜਵਾਨ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਵਿਚ ਘੱਟ ਤੋਂ ਘੱਟ 50 % ਅੰਕਾਂ ਨਾਲ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਸੰਬੰਧਤ ਟ੍ਰੇਡ ਤੋਂ ਆਈ.ਟੀ.ਆਈ. ਵੀ ਹੋਣਾ ਚਾਹੀਦਾ ਹੈ।

ਰੇਲਵੇ ਵੱਲੋਂ ਇਨ੍ਹਾਂ ਭਰਤੀਆਂ ਲਈ 15 ਸਾਲ ਤੋਂ ਲੈ ਕੇ 24 ਸਾਲ ਤੱਕ ਉਮਰ ਨਿਰਧਾਰਤ ਕੀਤੀ ਗਈ ਹੈ। ਨਿਯਮਾਂ ਦੇ ਅਨੁਸਾਰ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ ਉਮਰ ਹੱਦ ਵਿਚ ਛੋਟ ਵੀ ਦਿੱਤੀ ਜਾਵੇਗੀ। ਇਸ ਅਰਜ਼ੀ ਲਈ ਫੀਸ ਦੀ ਗੱਲ ਕਰੀਏ ਤਾਂ ਐਸ.ਸੀ./ਐਸ.ਟੀ., ਪੀ.ਡਬਲਯੂ.ਡੀ. ਅਤੇ ਬੀਬੀ ਉਮੀਦਵਾਰਾਂ ਤੋਂ ਕਿਸੇ ਤਰਾਂ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ। ਬਾਕੀ ਸਾਰੇ ਵਰਗ ਦੇ ਉਮੀਦਵਾਰਾਂ ਨੂੰ ਇਸ ਅਰਜ਼ੀ ਲਈ 100 ਰੁਪਏ ਫੀਸ ਦੇਣੀ ਹੋਵੇਗੀ।

ਇਸ ਤਰਾਂ ਕਰੋ ਅਪਲਾਈ

ਇਸ ਭਰਤੀ ਲਈ ਅਪਲਾਈ ਕਾਰਨ ਦੇ ਚਾਹਵਾਨ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ http://rrcnfr.co.in/ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਤੁਹਨੂੰ ਦੱਸ ਦੀਏ ਕਿ ਇਸ ਭਰਤੀ ਲਈ ਕਿਸੇ ਤਰਾਂ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ, ਸਗੋਂ ਉਮੀਦਵਾਰਾਂ ਨੂੰ 10ਵੀਂ ਵਿਚ ਆਏ ਨੰਬਰਾਂ ਦੇ ਆਧਾਰ ‘ਤੇ ਚੁਣਿਆ ਜਾਵੇਗਾ।