ਛੱਤ ‘ਤੇ ਲਗਵਾਓ ਇਹ ਪੈਨਲ, ਨਾ ਗਰਮੀ ਲੱਗੇ ਨਾ ਸਰਦੀ, ਨਾ ਪੇਂਟ ਦੀ ਜਰੂਰਤ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਖਾਸ ਕਰਕੇ ਜਦੋਂ ਛੱਤ ਦੀ ਗੱਲ ਆਉਂਦੀ ਹੈ ਤਾਂ ਸਾਡਾ ਡਾਊਨ ਸੀਲਿੰਗ ਜਾਂ POP ਵਗੈਰਾ ‘ਤੇ ਕਾਫੀ ਜਿਆਦਾ ਖਰਚਾ ਹੁੰਦਾ ਹੈ ਅਤੇ ਇਹ ਕੁਝ ਸਾਲ ਬਾਅਦ ਖਰਾਬ ਹੋਣ ਲਗਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਵੱਖਰੇ ਰੂਫ ਪੈਨਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਲਗਵਾਉਣ ਤੋਂ ਬਾਅਦ ਨਾ ਗਰਮੀ ਲੱਗੇਗੀ ਅਤੇ ਨਾ ਹੀ ਸਰਦੀ।

ਯਾਨੀ ਗਰਮੀਆਂ ਵਿੱਚ ਇਹ ਕਮਰੇ ਨੂੰ ਠੰਡਾ ਰੱਖੇਗਾ ਅਤੇ ਸਰਦੀਆਂ ਵਿੱਚ ਗਰਮ। ਖਾਸ ਗੱਲ ਇਹ ਹੈ ਕਿ ਇਸ ਨੂੰ ਪੇਂਟ ਕਰਵਾਉਣ ਦੀ ਲੋੜ ਵੀ ਨਹੀਂ ਪਵੇਗੀ। ਦੋਸਤੋ ਅਸੀਂ ਗੱਲ ਕਰ ਰਹੇ ਹੈਂ ਪਫ ਪੈਨਲ ਬਾਰੇ। ਇੱਕ ਨੌਜਵਾਨ ਵੀਰ ਵੱਲੋਂ ਸਰਸਾ ਜਿਲ੍ਹਾ ਦੇ ਵਿੱਚ ਆਪਣੇ ਘਰ ਵਿਚ ਹੀ ਇਹ ਪੈਨਲ ਲਗਾਇਆ ਗਿਆ ਹੈ ਅਤੇ ਇਸਨੂੰ ਲਗਾਉਣ ਦਾ ਖਰਚਾ ਵੀ ਬਹੁਤ ਘੱਟ ਆਇਆ ਹੈ।

ਇਸ ਵੀਰ ਦਾ ਕਹਿਣਾ ਹੈ ਕਿ ਉਹ ਇਸ ਪੈਨਲ ਨਾਲ ਲੋਕਾਂ ਦੇ ਰੂਮ ਵੀ ਤਿਆਰ ਕਰਦੇ ਹਨ ਅਤੇ ਉਨ੍ਹਾਂ ਦਾ ਇਹ ਕੰਮ ਹੈ। ਇਹ ਨਵੇਂ ਪੈਨਲ ਤਾਂ ਕਾਫੀ ਮਹਿੰਗੇ ਹੁੰਦੇ ਹਨ ਪਰ ਇਸ ਵੀਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਹ ਪੁਰਾਣੇ ਪੈਨਲ ਕਾਫੀ ਪਏ ਹਨ ਅਤੇ ਉਹ ਅੱਧੇ ਤੋਂ ਵੀ ਘੱਟ ਰੇਟ ਵਿੱਚ ਲਗਾ ਦਿੰਦੇ ਹਨ। ਇਨ੍ਹਾਂ ਪੈਨਲਾਂ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com