ਇਸ ਨੌਜਵਾਨ ਨੇ ਅਸਟ੍ਰੇਲੀਆ ਛੱਡਕੇ ਸਾਂਭੇ ਘਰਦੇ ਪਸ਼ੂ, ਹੁਣ ਲੋਕਾਂ ਨਾਲੋਂ ਚਾਰ ਗੁਣਾਂ ਮਹਿੰਗਾ ਵੇਚਦਾ ਦੁੱਧ, ਜਾਣੋ ਕਿਵੇਂ

ਅੱਜਕਲ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਲਈ ਜਾਂ ਫਿਰ ਚੰਗੀ ਕਮਾਈ ਲਈ ਵਿਦੇਸ਼ਾਂ ਨੂੰ ਭੱਜ ਰਹੇ ਹਨ। ਕਿਉਂਕਿ ਪੰਜਾਬ ਵਿੱਚ ਨੌਕਰੀਆਂ ਦੀ ਘਾਟ ਅਤੇ ਬੇਰੋਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਨ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵਿਦੇਸ਼ ਚਲੇ ਜਾਂਦੇ ਹਨ। ਅਜਿਹੇ ਹੀ ਇੱਕ ਨੌਜਵਾਨ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ।

ਹਰਿਆਣਾ ਦੇ ਫ਼ਤਿਹਾਬਾਦ ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਖੁਨਣਾਂ ਦਾ ਇਹ ਨੌਜਵਾਨ ਵੀ ਬਾਕੀਆਂ ਦੀ ਤਰਾਂ ਵਿਦੇਸ਼ ਜਾ ਵੱਸਿਆ ਸੀ। ਇਸ ਨੌਜਵਾਨ ਨੇ ਆਸਟ੍ਰੇਲੀਆ ਜਾ ਕੇ ਕਾਫੀ ਮਿਹਨਤ ਕੀਤੀ ਪਰ ਆਖਰਕਾਰ ਉਸਨੇ ਸਭ ਛੱਡ ਆਪਣੇ ਪਿੰਡ ਵਾਪਸ ਆਕੇ ਪਸ਼ੂਪਾਲਨ ਸ਼ੁਰੂ ਕੀਤਾ ਅਤੇ ਅੱਜ ਬਾਕੀ ਕਿਸਾਨਾਂ ਨਾਲੋਂ ਆਪਣੇ ਫਾਰਮ ਦਾ ਦੁੱਧ 4 ਗੁਣਾ ਮਹਿੰਗਾ ਵੇਚ ਰਿਹਾ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਉਹ ਲਗਭਗ 8 ਸਾਲ ਆਸਟ੍ਰੇਲੀਆ ਵਿੱਚ ਰਹੇ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਇੱਥੋਂ ਇਹੀ ਸੋਚ ਕੇ ਗਏ ਸਨ ਕਿ ਇੱਕ ਦਿਨ ਵਾਪਸ ਪਿੰਡ ਜਰੂਰ ਮੁੜਨਾ ਹੈ। ਪਰ ਜਦੋਂ ਉਨ੍ਹਾਂ ਦੀ ਉਥੇ ਪੱਕੇ ਹੋਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਉਥੇ ਪੱਕੇ ਹੋਣ ਦੀ ਬਜਾਏ ਉਨ੍ਹਾਂ ਪੈਸਿਆਂ ਨਾਲ ਪਿੰਡ ਆਕੇ ਪਸ਼ੂਪਾਲਨ ਸ਼ੁਰੂ ਕਰ ਲਿਆ।

ਪਰ ਸ਼ੁਰੂ ਵਿੱਚ ਉਨ੍ਹਾਂ ਦੇ ਫਾਰਮ ਦਾ ਦੁੱਧ ਕਾਫੀ ਸਸਤਾ ਵਿਕਦਾ ਸੀ। ਫਿਰ ਉਨ੍ਹਾਂ ਨੇ ਸੋਚਿਆ ਕੇ ਉਹ ਘਿਉ ਅਤੇ ਮਿਠਾਈ ਦਾ ਕੰਮ ਵੀ ਆਪ ਹੀ ਕਰਨ। ਹੁਣ ਉਹ ਆਪਣੇ ਫਾਰਮ ਦੇ ਦੁੱਧ ਤੋਂ ਹੀ ਘਿਓ ਅਤੇ ਹਰ ਤਰਾਂ ਦੀਆ ਮਿਠਾਈਆਂ ਤਿਆਰ ਕਰਕੇ ਵੇਚਦੇ ਹਨ ਅਤੇ ਆਮ ਡੇਅਰੀ ਫਾਰਮ ਨਾਲੋਂ ਕਈ ਗੁਣਾ ਜਿਆਦਾ ਕਮਾਈ ਕਰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *