ਕੁੰਡੀ ਲਗਾਉਣ ਵਾਲਿਆਂ ਵਾਸਤੇ ਪੈ ਗਿਆ ਪੰਗਾ, ਬਜਟ ਵਿੱਚ ਹੋ ਗਿਆ ਵੱਡਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਕਈ ਲੋਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਅਤੇ ਉਥੇ ਹੀ ਕਈ ਲੋਕਾਂ ਨੂੰ ਵੱਡੇ ਝਟਕੇ ਲੱਗ ਸਕਦੇ ਹਨ। ਬਜਟ ਦੇ ਭਾਸ਼ਣ ਦੇ ਦੌਰਾਨ ਭਵਿੱਖ ਦੀਆਂ ਯੋਜਨਾਵਾਂ ‘ਤੇ ਗੱਲ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਿਜਲੀ ਦੇ ਮੀਟਰ ਬਦਲਣ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਆਉਣ ਵਾਲੇ ਸਮੇਂ ਵਿੱਚ ਪ੍ਰੀ ਪੇਡ ਮੀਟਰ ਲਗਾਏ ਜਾਣਗੇ।

ਦੱਸ ਦੇਈਏ ਕਿ ਇਹ ਸਮਾਰਟ ਮੀਟਰ ਹੋਵੇਗਾ, ਜਿਸ ਦੀ ਮਦਦ ਨਾਲ ਸਪਲਾਇਰ ਅਤੇ ਰੇਟ ਲੋਕ ਆਪਣੀ ਮਰਜੀ ਨਾਲ ਚੁਣ ਸਕਣਗੇ। ਵਿੱਤ ਮੰਤਰੀ ਨੇ ਬਜਟ ਵਿੱਚ ਊਰਜਾ ਖੇਤਰ ਲਈ 22 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹੌਲੀ ਹੌਲੀ ਸਾਰੇ ਪੁਰਾਣੇ ਮੀਟਰ ਹਟਾ ਦਿੱਤੇ ਜਾਣਗੇ।

ਇਸਦਾ ਇੱਕ ਫਾਇਦਾ ਇਹ ਹੈ ਕਿ ਪ੍ਰੀ ਪੇਡ ਮੀਟਰਾਂ ਦੇ ਜ਼ਰੀਏ ਬਿਜਲੀ ਕੰਪਨੀ ਚੁਣਨ ਦੀ ਆਜ਼ਾਦੀ ਹੋਵੇਗੀ। ਵਿੱਤ ਮੰਤਰੀ ਨੇ ਇਸ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ, ਮੈਂ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੁਰਾਣੇ ਮੀਟਰ ਬਦਲ ਕੇ ਪ੍ਰੀ ਪੇਡ ਸਮਾਰਟ ਮੀਟਰ ਅਗਲੇ 3 ਸਾਲ ਵਿੱਚ ਲਗਵਾਉਣ ਦੀ ਅਪੀਲ ਕਰਦੀ ਹਾਂ। ਸੀਤਾਰਮਣ ਨੇ ਦੱਸਿਆ ਕਿ ਉਸ ਨਾਲ ਖਪਤਕਾਰ ਆਪਣੀ ਸਹੂਲਤ ਦੇ ਹਿਸਾਬ ਨਾਲ ਕੰਪਨੀ ਅਤੇ ਰੇਟ ਚੁਣ ਸਕਦੀ ਹੈ।

ਕਾਫੀ ਲੰਬੇ ਸਮੇਂ ਤੋਂ ਪ੍ਰੀ ਪੇਡ ਮੀਟਰ ਦੇ ਪਲੈਨ ‘ਤੇ ਕੇਂਦਰ ਸਰਕਾਰ ਕੰਮ ਕਰ ਰਹੀ ਹੈ। ਅਤੇ ਹੁਣ ਆਖਿਰ ਸਰਕਾਰ ਨੇ 2022 ਤੱਕ ਸਾਰੇ ਮੀਟਰਾਂ ਨੂੰ ਬਦਲਣ ਦਾ ਟੀਚਾ ਰੱਖਿਆ ਹੈ। ਪ੍ਰੀ ਪੇਡ ਮੀਟਰਾਂ ਦੇ ਐਲਾਨ ਤੋਂ ਬਾਅਦ ਹੁਣ ਬਿਜਲੀ ਦੀ ਕੁੰਡੀ ਲਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਿਉਂਕਿ ਹੁਣ ਪ੍ਰੀ ਪੇਡ ਮੀਟਰ ਉਸੇ ਹਿਸਾਬ ਨਾਲ ਚੱਲੇਗਾ ਜਿਸ ਹਿਸਾਬ ਨਾਲ ਅਸੀਂ ਰੀਚਾਰਜ ਕਰਾਵਾਂਗੇ। ਯਾਨੀ ਕਿ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇਗੀ।

ਪ੍ਰੀ ਪੇਡ ਦਾ ਮਤਲਬ ਇਹ ਹੈ ਕਿ ਹੁਣ ਤੁਹਾਨੂੰ ਬਿਜਲੀ ਦੇ ਪੈਸੇ ਵੀ ਪਹਿਲਾ ਦੇਣੇ ਪੈਣਗੇ। ਜਿਵੇਂ ਸਿਮ ਕਾਰਡ ਜਾਂ ਫਿਰ ਡਿਸ਼ ਟੀਵੀ ਦਾ ਪਹਿਲਾਂ ਰੀਚਾਰਜ ਕਰਨਾ ਹੁੰਦਾ ਹੈ ਫਿਰ ਸਹੂਲਤ ਮਿਲਦੀ ਹੈ, ਠੀਕ ਉਸੇ ਤਰਾਂ ਹੀ ਪ੍ਰੀਪੇਡ ਮੀਟਰ ਕੰਮ ਕਰੇਗਾ। ਦੱਸ ਦੇਈਏ ਕਿ ਉੱਤਰ ਪ੍ਰਦੇਸ਼, ਦਿੱਲੀ ‘ਚ ਪਹਿਲਾਂ ਤੋਂ ਪ੍ਰੀ ਪੇਡ ਮੀਟਰ ਚੱਲ ਰਹੇ ਹਨ।