ਕਿਸਾਨਾਂ ਲਈ ਖੁਸ਼ਖਬਰੀ! ਜਲਦ ਹੀ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਵੇਗੀ ਏਨੇ ਰੁਪਏ

ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਨੁਸਾਰ 6000 ਰੁਪਏ ਸਾਲਾਨਾ ਦੀ ਮਦਦ ਦਿੱਤੀ ਜਾਂਦੀ ਹੈ। ਜਿਹੜੇ ਕਿਸਾਨ ਇਸ ਯੋਜਨਾ ਦਾ ਫਾਇਦਾ ਲੈ ਰਹੇ ਹਨ ਉਨ੍ਹਾਂ ਲਈ ਇੱਕ ਚੰਗੀ ਖ਼ਬਰ ਹੈ ਕਿ ਸਰਕਾਰ ਵੱਲੋਂ ਇਸ ਯੋਜਨਾ ਦੀ ਅਗਲੀ ਕਿਸ਼ਤ1 ਅਗਸਤ ਤੋਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਆਉਣੀ ਸ਼ੁਰੂ ਹੋਵੇਗੀ। ਯਾਨੀ ਮੋਦੀ ਸਰਕਾਰ ਵੱਲੋਂ 2 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਪਾਏ ਜਾਣਗੇ।

ਤੁਹਾਨੂੰ ਦੱਸ ਦੇਈਏ ਕਿ ਅਗਸਤ ਤੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਪੈਸੇ ਇਸ ਯੋਜਨਾ ਦੀ ਛੇਵੀਂ ਕਿਸ਼ਤ ਹੋਵੇਗੀ। ਹੁਣ ਤੱਕ 9.54 ਕਰੋੜ ਕਿਸਾਨ ਇਸ ਯੋਜਨਾ ਵਿੱਚ ਰਜਿਸਟਰ ਕਰ ਚੁੱਕੇ ਹਨ ਅਤੇ 6000 ਰੁਪਏ ਸਾਲਾਨਾ ਲਾਭ ਲੈ ਰਹੇ ਹਨ। ਜਿਹੜੇ ਕਿਸਾਨਾਂ ਨੇ ਫਾਰਮ ਭਰੇ ਹਨ ਪਰ ਉਨ੍ਹਾਂ ਨੂੰ ਪੈਸੇ ਨਹੀਂ ਆਏ ਉਹ ਆਪਣੇ ਰਿਕਾਰਡ ਦੀ ਜਾਂਚ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲ ਸਕੇ।

ਕਿਉਂਕਿ ਖੇਤੀਬਾੜੀ ਮੰਤਰਾਲੇ ਦੇ ਰਿਕਾਰਡ ਦੇ ਅਨੁਸਾਰ ਲਗਭਗ1.3 ਕਰੋੜ ਕਿਸਾਨ ਅਜਿਹੇ ਹਨ ਜਿਨ੍ਹਾਂ ਨੇ ਯੋਜਨਾ ਲਈ ਅਪਲਾਈ ਕੀਤਾ ਪਰ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਤੁਹਾਡਾ ਰਿਕਾਰਡ ਸਹੀ ਹੈ ਜਾਂ ਗਲਤ ਇਸਦੀ ਜਾਂਚ ਲਈ ਤੁਸੀਂ pmkisan.gov.in ਵੈਬਸਾਈਟ ਉੱਤੇ ਜਾ ਸਕਦੇ ਹੋ। ਜਾਂਚ ਲਈ ਤੁਸੀਂ ਇਸ ਵੈਬਸਾਈਟ ਨੂੰ ਖੋਲਣ ਤੋਂ ਬਾਅਦ ‘ਫਾਰਮਰਜ਼ ਕਾਰਨਰ’ ਟੈਬ ਤੇ ਕਲਿਕ ਕਰਨਾ ਹੈ।

ਤੁਹਾਡਾ ਆਧਾਰ ਸਹੀ ਤਰ੍ਹਾਂ ਅਪਲੋਡ ਨਹੀਂ ਕੀਤਾ ਗਿਆ ਹੈ ਜਾਂ ਕਿਸੇ ਕਾਰਨ ਕਰਕੇ ਆਧਾਰ ਨੰਬਰ ਗਲਤ ਢੰਗ ਨਾਲ ਅਪਲੋਡ ਕੀਤਾ ਗਿਆ ਹੈ, ਇਸਦੀ ਸਾਰੀ ਜਾਣਕਾਰੀ ਤੁਸੀਂ ਇਥੋਂ ਪ੍ਰਾਪਤ ਕਰ ਸਕੋਗੇ ਅਤੇ ਸਮੇਂ ਸਿਰ ਇਸ ਗ਼ਲਤੀ ਨੂੰ ਸਹੀ ਕਰਵਾ ਯੋਜਨਾ ਦਾ ਫਾਇਦਾ ਲੈ ਸਕਦੇ ਹੋ।