ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ, ਨਕਲੀ ਸਪਰੇਅ ਦਾ ਮੁੱਕਿਆ ਜੱਬ

ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਜਿਸਦੇ ਨਾਲ ਕਿਸਾਨਾਂ ਦਾ ਕਾਫ਼ੀ ਫਾਇਦਾ ਹੋਣ ਵਾਲਾ ਹੈ। ਹੁਣ ਕਿਸਾਨਾਂ ਨੂੰ ਨਕਲੀ ਕੀਟਨਾਸ਼ਕਾਂ ਦੀ ਸਮੱਸਿਆ ਤੋਂ ਜਲਦ ਹੀ ਛੁਟਕਾਰਾ ਮਿਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਕੈਬੀਨਟ ਬੈਠਕ ਵਿੱਚ ਕੀਟਨਾਸ਼ਕਾਂ ਦੀਆਂ ਕੀਮਤਾਂ ਨਾਲ ਜਿੰਦੇ ਪੈਸਟਿਸਾਇਡ ਮੈਨੇਜਮੇਂਟ ਬਿੱਲ 2020 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਕੈਬਿਨੇਟ ਬੈਠਕ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਸਿਰਫ ਇਸ ਬਿਲ ਨੂੰ ਸੰਸਦ ਤੋਂ ਪਾਸ ਕਰਾਇਆ ਜਾਣਾ ਬਾਕੀ ਹੈ। ਇਸ ਬਿਲ ਦੇ ਪਾਸ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਤੱਕ ਕੀਟਨਾਸ਼ਕ ਕੰਪਨੀਆਂ ਆਪਣੀ ਮਰਜ਼ੀ ਦੀ ਕੀਮਤ ਉੱਤੇ ਕੀਟਨਾਸ਼ਕ ਵੇਚ ਰਹੀਆਂ ਹਨ ਪਰ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੰਪਨੀਆਂ ਕਿਸਾਨਾਂ ਨੂੰ ਕੀਟਨਾਸ਼ਕ ਆਪਣੀ ਮਰਜ਼ੀ ਦੀ ਕੀਮਤ ਉੱਤੇ ਨਹੀਂ ਵੇਚ ਪਾਉਣਗੀਆਂ।

ਹੁਣ ਤੱਕ ਯਾਨੀ ਕਿ ਮੌਜੂਦਾ ਕਨੂੰਨ ਵਿੱਚ ਕੀਟਨਾਸ਼ਕਾਂ ਦੇ ਸਿਰਫ ਵਿਕਰੀ, ਆਯਾਤ, ਟ੍ਰਾਂਸਪੋਰਟ ਵਰਤੋ ਅਤੇ ਵੰਡ ਨੂੰ ਹੀ ਕਵਰ ਕੀਤਾ ਜਾਂਦਾ ਸੀ ਪਰ ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਨਵੇਂ ਨਿਯਮਾਂ ਦੇ ਅਨੁਸਾਰ ਕੀਟਨਾਸ਼ਕਾਂ ਦੇ ਨਿਰਯਾਤ, ਪੈਕੇਜਿੰਗ, ਲੇਬਲਿੰਗ, ਮੁੱਲ ਨਿਰਧਾਰਣ, ਭੰਡਾਰਣ ਅਤੇ ਇਸ਼ਤਿਹਾਰਾਂ ਨੂੰ ਵੀ ਰੇਗੁਲੇਟ ਕੀਤਾ ਜਾਵੇਗਾ। ਜਿਸਦੇ ਨਾਲ ਕਿਸਾਨਾਂ ਨੂੰ ਨਕਲੀ ਕੀਟਨਾਸ਼ਕਾਂ ਤੋਂ ਛੁਟਕਾਰਾ ਮਿਲੇਗਾ ਅਤੇ ਸਹੀ ਕੀਮਤ ਉੱਤੇ ਅਸਲੀ ਕੀਟਨਾਸ਼ਕ ਮਿਲ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੁਆਰਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕੀਟਨਾਸ਼ਕ ਕਾਨੂੰਨ 1968 ਨੂੰ ਬਦਲਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਕਾਨੂੰਨ ਨੂੰ ਬਦਲਨ ਦੇ ਪਿੱਛੇ ਸਰਕਾਰ ਦਾ ਮਕਸਦ ਹੈ ਕਿ ਖੇਤੀਬਾੜੀ ਰਸਾਇਣਾਂ ਦੀਆਂ ਕੀਮਤਾਂ ਘੱਟ ਕੀਤੀਆਂ ਜਾ ਸਕਣ ਅਤੇ ਇਹ ਕੀਟਨਾਸ਼ਕ ਆਸਾਨੀ ਨਾਲ ਕਿਸਾਨਾਂ ਨੂੰ ਉਪਲਬਧ ਕਰਾਏ ਜਾ ਸਕਣ।