ਇਸ ਤਰਾਂ ਕਰੋ ਗੁੱਲੀ ਡੰਡੇ ਦੀ ਸਮੱਸਿਆ ਦਾ ਪੱਕਾ ਹੱਲ, ਗੁੱਲੀ ਡੰਡੇ ਦਾ ਇੱਕ ਬੂਟਾ ਵੀ ਨਹੀਂ ਉਘੇਗਾ

ਕਣਕ ਦੀ ਬਿਜਾਈ ਦਾ ਸਮਾਂ ਨੇੜੇ ਆ ਚੁੱਕਿਆ ਹੈਂ ਤੇ ਕਈ ਕਿਸਾਨਾਂ ਨੇ ਤਾਂ ਅਗੇਤੀ ਕਣਕ ਬੀਜਣੀ ਸ਼ੁਰੂ ਵੀ ਕਰ ਦਿੱਤੀ ਹੈ। ਕਣਕ ਵਿੱਚ ਬਿਜਾਈ ਦੇ ਸਮੇਂ ਸਭਤੋਂ ਪਹਿਲੀ ਸਮੱਸਿਆ ਆਉਂਦੀ ਹੈ ਗੁੱਲੀ ਡੰਡਾ ਸ਼ੁਰੂ ਹੋ ਜਾਂਦਾ ਹੈ। ਗੁੱਲੀ ਡੰਡੇ ਲਈ ਕਿਸਾਨ ਕਈ ਸਪਰੇਆਂ ਕਰਦੇ ਹਨ ਪਰ ਫਿਰ ਵੀ ਇਸਦਾ ਹੱਲ ਨਹੀਂ ਹੁੰਦਾ। ਕਈ ਕਿਸਾਨ ਇਸ ਹਾਲਤ ਵਿੱਚ ਵਾਰ ਵਾਰ ਸਪਰੇਆਂ ਕਰਦੇ ਹਨ,

ਜਿਸ ਨਾਲ ਗੁੱਲੀ ਡੰਡਾ ਤਾ ਨਹੀਂ ਮਰਦਾ ਪਰ ਕਣਕ ਮਰ ਜਾਂਦੀ ਹੈ ਅਤੇ ਬਹੁਤ ਨੁਕਸਾਨ ਹੁੰਦਾ ਹੈ। ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਸਭਤੋਂ ਜਿਆਦਾ ਜਰੂਰੀ ਹੁੰਦਾ ਹੈ ਕਿਉਂਕਿ ਜੇਕਰ ਇਸਨੂੰ ਸਮੇਂ ‘ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਅੱਗੇ ਜਾਕੇ ਝਾੜ ‘ਤੇ ਬਹੁਤ ਅਸਰ ਪਾਉਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਗੁੱਲੀ ਡੰਡਾ ਖਤਮ ਕਰਨ ਦਾ ਸਭਤੋਂ ਜਿਆਦਾ ਅਸਰਦਾਰ ਤਰੀਕਾ ਦੱਸਾਂਗੇ।

ਇਹ ਤਰੀਕਾ ਵਰਤਣ ਤੋਂ ਬਾਅਦ ਤੁਹਾਨੂੰ ਗੁੱਲੀ ਡੰਡੇ ਨੂੰ ਖਤਮ ਕਰਨ ਲਈ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਪਵੇਗੀ। ਇਹ ਤਰੀਕਾ ਗੁੱਲੀ ਡੰਡੇ ‘ਤੇ ਬ੍ਰਹਮਾਸਤਰ ਦੀ ਤਰਾਂ ਕੰਮ ਕਰੇਗਾ। ਇਸ ਤਰੀਕੇ ਨੂੰ ਵਰਤਣ ਤੋਂ ਬਾਅਦ ਕਣਕ ਵਿੱਚ ਗੁੱਲੇ ਡੰਡੇ ਦਾ ਇੱਕ ਬੂਟਾ ਵੀ ਨਹੀਂ ਉਘੇਗਾ ਅਤੇ ਤੁਹਾਡਾ ਸਪਰੇਆਂ ਦਾ ਖਰਚਾ ਵੀ ਬਚੇਗਾ। ਇਸਦੇ ਨਾਲ ਹੀ ਕਣਕ ਦਾ ਝਾੜ ਵੀ ਲਗਭਗ 2 ਕੁਇੰਟਲ ਤੱਕ ਵੱਧ ਜਾਵੇਗਾ।

ਗੁੱਲੀ ਡੰਡੇ ਦੇ ਖਾਤਮੇਂ ਲਈ ਤੁਸੀਂ ਕਣਕ ਬੀਜਣ ਤੋਂ ਤੁਰੰਤ ਬਾਅਦ ਪੇਰੋਕਸੀ ਸਲਫੋਨ ਟੈਕਨੀਕਲ 60 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰਨਾ ਹੈ। ਇਹ ਅਲਗ ਅਲਗ ਕੰਪਨੀਆਂ ਵਿੱਚ ਤੁਹਾਨੂੰ ਮਾਰਕੀਟ ਤੋਂ ਮਿਲ ਜਾਵੇਗਾ ਅਤੇ ਤੁਸੀਂ ਕਿਸੇ ਵੀ ਕੰਪਨੀ ਦਾ ਇਹ ਟੈਕਨੀਕਲ ਲੈਕੇ ਸਪਰੇਅ ਕਰ ਸਕਦੇ ਹੋ ਅਤੇ ਗੁੱਲੀ ਡੰਡਾ ਤੁਹਾਡੀ ਕਣਕ ਦੇ ਵਿਚ ਨਹੀਂ ਉਘੇਗਾ।

ਇਸਨੂੰ ਸਪਰੇਅ ਕਰਨ ਦਾ ਸਹੀ ਸਮਾਂ, ਸਹੀ ਢੰਗ ਅਤੇ ਸਹੀ ਮਾਤਰਾ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com