ਜਾਣੋ ਝੋਨੇ ਵਿੱਚ ਪਹਿਲੀ ਯੂਰੀਆ ਪਾਉਣ ਦਾ ਸਹੀ ਸਮਾਂ, ਮਿਲੇਗਾ ਬੰਪਰ ਝਾੜ

ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਵਾਰ ਅੱਲਗ ਅੱਲਗ ਜਿਲ੍ਹਿਆਂ ਨੂੰ ਅਲੱਗ ਅਲੱਗ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਜ਼ੋਨ ਨੂੰ ਝੋਨਾ ਲਗਾਉਣ ਲਈ ਅਲੱਗ ਤਰੀਕ ਦਿੱਤੀ ਗਈ ਹੈ। ਝੋਨਾ ਲਗਾਉਣ ਤੋਂ ਬਾਅਦ ਸਹੀ ਸਮੇਂ ‘ਤੇ ਸਹੀ ਖਾਦਾਂ ਪਾ ਕੇ ਹੀ ਕਿਸਾਨਾਂ ਨੂੰ ਚੰਗਾ ਝਾੜ ਮਿਲ ਸਕਦਾ ਹੈ। ਜਿਆਦਾਤਰ ਕਿਸਾਨ ਸਹੀ ਸਮੇਂ ‘ਤੇ ਝੋਨੇ ਵਿੱਚ ਪਹਿਲੀ ਯੂਰੀਆ ਨਹੀਂ ਪਾਉਂਦੇ ਜਿਸ ਕਾਰਨ ਝਾੜ ਘਟ ਜਾਂਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਝੋਨੇ ਵਿੱਚ ਪਹਿਲੀ ਯੂਰੀਆ ਪਾਉਣ ਦਾ ਸਹੀ ਸਮਾਂ ਕਹਿੰਦਾ ਹੈ ਅਤੇ ਬੰਪਰ ਝਾੜ ਲੈਣ ਲਈ ਝੋਨੇ ਵਿੱਚ ਯੂਰੀਆ ਦੀ ਵਰਤੋਂ ਕਿਸ ਤਰਾਂ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਯੂਰੀਆ ਝੋਨੇ ਲਈ ਸਭਤੋਂ ਜਰੂਰੀ ਖਾਦ ਹੈ ਤੇ ਇਸਦੀ ਸਭਤੋਂ ਜਿਆਦਾ ਮਾਤਰਾ ਵਿੱਚ ਵਰਤੋਂ ਕਰਨੀ ਪੈਂਦੀ ਹੈ।

ਜੇਕਰ ਪੌਦਿਆਂ ਨੂੰ ਸਹੀ ਸਮੇਂ ‘ਤੇ ਯੂਰੀਆ ਨਾ ਮਿਲੇ ਤਾਂ ਇਹ ਖਰਾਬ ਹੋ ਜਾਂਦੇ ਹਨ ਅਤੇ ਗਲਤ ਸਮੇਂ ‘ਤੇ ਪਾਈ ਗਈ ਯੂਰੀਆ ਖਾਦ ਵੀ ਖੇਤ ਵਿੱਚ ਪਈ ਹੀ ਖਰਾਬ ਹੋ ਜਾਂਦੀ ਹੈ। ਇਸ ਲਈ ਯੂਰੀਆ ਦੀ ਸਹੀ ਮਾਤਰਾ ਦੇ ਨਾਲ ਨਾਲ ਸਹੀ ਸਮਾਂ ਵੀ ਝਾੜ ‘ਤੇ ਕਾਫੀ ਅਸਰ ਪਾਉਂਦਾ ਹੈ। ਜਿਆਦਾਤਰ ਕਿਸਾਨ ਇਸ ਸਮੇਂ 5 ਗੱਟਿਆਂ ਤੋਂ ਵੀ ਜਿਆਦਾ ਯੂਰੀਆ ਪਾ ਰਹੇ ਹਨ ਜਦਕਿ ਇੰਨੀ ਜਿਆਦਾ ਨਾਈਟ੍ਰੋਜਨ ਦੀ ਲੋੜ ਨਹੀਂ ਹੁੰਦੀ।

ਜੇਕਰ ਸਹੀ ਢੰਗ ਨਾਲ ਯੂਰੀਆ ਪਾਈ ਜਾਵੇ ਤਾਂ ਇਸਤੋਂ ਅੱਧੀ ਯੂਰੀਆ ਨਾਲ ਵੀ ਸਰ ਸਕਦਾ ਹੈ। ਝੋਨੇ ਵਿੱਚ ਸੁਹਾਗਾ ਮਾਰਨ ਤੋਂ ਪਹਿਲਾਂ ਅੱਧਾ ਤੋੜਾ ਖਾਦ ਪਾਉਣੀ ਜਰੂਰੀ ਹੈ, ਇਸੇ ਤਰਾਂ ਇਸਤੋਂ 12 ਦਿਨ ਬਾਅਦ ਅੱਧਾ ਤੋੜਾ ਅਤੇ ਤੀਸਰਾ ਯਾਨੀ ਪੂਰਾ ਤੋੜਾ ਇਸਤੋਂ 7 ਦਿਨ ਬਾਅਦ ਪਾ ਦੇਣਾ ਹੈ। ਇਸਤੋਂ ਬਾਅਦ ਜੇਕਰ ਤੁਹਾਨੂੰ ਝੋਨੇ ਵਿੱਚ ਯੂਰੀਆ ਪਾਉਣ ਦੀ ਲੋੜ ਨਹੀਂ ਪਵੇਗੀ। ਇਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com