ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾਉਣ ਲਈ ਸਰਕਾਰ ਦੇ ਰਹੀ ਹੈ 40% ਸਬਸਿਡੀ, ਇਸ ਤਰ੍ਹਾਂ ਕਰੋ ਅਪਲਾਈ

ਜੇਕਰ ਤੁਸੀ ਵੀ ਆਪਣੇ ਘਰ ਦੀ ਛੱਤ ਉੱਤੇ ਸੋਲਰ ਪੈਨਲ ਲਗਵਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਮੌਕਾ ਸਭਤੋਂ ਵਧੀਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਸੋਲਰ ਰੂਫ ਟਾਪ ਸਕੀਮ ਸ਼ੁਰੂ ਕੀਤੀ ਗਈ ਹੈ। ਸੋਲਰ ਰੂਫ਼ਟਾਪ ਸਕੀਮ ਦੇ ਅਨੁਸਾਰ ਸਰਕਾਰ ਵੱਲੋਂ ਖਪਤਕਾਰਾਂ ਨੂੰ ਸੋਲਰ ਰੂਫ਼ਟਾਪ ਲਗਾਉਣ ਲਈ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਇਸ ਸਕੀਮ ਦਾ ਮੁੱਖ ਟੀਚਾ ਬਿਜਲੀ ਦੀ ਖਪਤ ਨੂੰ ਘੱਟ ਕਰਨਾ ਹੈ। ਇਸ ਅਨੁਸਾਰ 2022 ਤੱਕ 100 ਗੀਗਾਵਾਟ ਸੋਲਰ ਪਾਵਰ ਸਮਰੱਥਾ ਨੂੰ ਹਾਸਲ ਕਰਨਾ ਹੈ ਜਿਸ ਵਿੱਚੋਂ ਸਰਕਾਰ ਨੇ ਛੱਤ ਵਾਲੇ ਸੋਲਰ ਪੈਨਲਾਂ ਤੋਂ 40 ਗੀਗਾਵਾਟ ਊਰਜਾ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ।

ਇਸ ਸਕੀਮ ਦੇ ਅਨੁਸਾਰ ਜੇਕਰ ਤੁਸੀਂ 3KW ਤੱਕ ਸੋਲਰ ਰੂਫਟਾਪ ਪੈਨਲ ਲਗਾਉਂਦੇ ਹੋ, ਤਾਂ ਸਰਕਾਰ ਤੁਹਾਨੂੰ 40% ਸਬਸਿਡੀ ਦੇਵੇਗੀ। ਇਸੇ ਤਰਾਂ ਜੇਕਰ ਤੁਸੀਂ 10KW ਸੋਲਰ ਪੈਨਲ ਲਗਾਉਂਦੇ ਹੋ ਤਾਂ ਸਰਕਾਰ ਤੁਹਾਨੂੰ 20% ਸਬਸਿਡੀ ਦਿੱਤੀ ਜਾਵੇਗੀ। ਇਹ ਸਬਸਿਡੀ ਰਿਹਾਇਸ਼ੀ, ਸਰਕਾਰੀ, ਸਮਾਜਿਕ ਅਤੇ ਸੰਸਥਾਗਤ ਖੇਤਰਾਂ ਲਈ ਉਪਲਬਧ ਕਰਵਾਈ ਗਈ ਹੈ।

ਇਸ ਤਰਾਂ ਕਰੋ ਅਪਲਾਈ

ਇਸ ਸਕੀਮ ਤਹਿਤ ਸਬਸਿਡੀ ਪ੍ਰਾਪਤ ਕਰਨ ਲਈ ਤੁਹਾਨੂੰ ਇਸਦੀ ਅਧਿਕਾਰਤ ਵੈੱਬਸਾਈਟ https://solarrooftop.gov.in/ ‘ਤੇ ਜਾਕੇ ਅਪਲਾਈ ਕਰਨਾ ਪਵੇਗਾ। ਇਸ ਵੈਬਸਾਈਟ ਤੇ ਜਾਕੇ ਤੁਸੀਂ ਅਪਲਾਈ ਫਾਰ ਸੋਲਰ ਰੂਫਟਾਪ ਉੱਤੇ ਕਲਿਕ ਕਰਨਾ ਹੈ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਪੇਜ ਖੁੱਲੇਗਾ ਜਿੱਥੇ ਤੁਹਾਨੂੰ ਆਪਣੀ ਸਟੇਟ ਦੇ ਹਿਸਾਬ ਨਾਲ ਲਿੰਕ ਚੁਣਨਾ ਹੋਵੇਗਾ ਅਤੇ ਉਸ ‘ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ ਸਾਹਮਣੇ ਫਾਰਮ ਖੁੱਲ੍ਹੇਗਾ, ਜਿਸ ਵਿਚ ਸਾਰੀ ਜ਼ਰੂਰੀ ਜਾਣਕਾਰੀ ਭਰਨੀ ਹੋਵੇਗੀ। ਇਸੇ ਤਰਾਂ ਤੁਸੀਂ ਸੋਲਰ ਪੈਨਲ ਸਬਸਿਡੀ ਲਈ ਅਪਲਾਈ ਕਰ ਸਕਦੇ ਹੋ ਅਤੇਹਰ ਮਹੀਨੇ ਬਿਜਲੀ ਦੇ ਬਿੱਲ ਤੋਂ ਵੀ ਰਾਹਤ ਪਾ ਸਕਦੇ ਹੋ।