ਹੁਣ ਦੋ ਤੋਂ ਜ਼ਿਆਦਾ ਪਸ਼ੂ ਰੱਖਣ ਤੇ ਹੋਵੇਗਾ ਪਰਚਾ,ਜਾਣੋ ਕੀ ਹੈ ਨਵਾਂ ਕਾਨੂੰਨ

ਦੋਸਤੋ ਕਿਸਾਨ ਦੇ ਲਈ ਪਾਸ ਕੀਤੇ ਤਿੰਨ ਨਵੇਂ ਕਾਨੂੰਨਾਂ ਤੋਂ ਬਾਅਦ ਵੀ ਮੋਦੀ ਸਰਕਾਰ ਲਗਾਤਾਰ ਨਵੇਂ ਨਵੇਂ ਕਾਨੂੰਨ ਲਿਆ ਕੇ ਕਿਸਾਨਾਂ ਤੇ ਸ਼ਿਕੰਜਾ ਕੱਸ ਰਹੀ ਹੈ ਹੁਣ ਇਕ ਹੋਰ ਤਾਜੇ ਕਾਨੂੰਨ ਬਾਰੇ ਜਾਣਕਾਰੀ ਮਿਲੀ ਹੈ ਜਿਸਦੇ ਅਨੁਸਾਰ ਜੇਕਰ ਤੁਸੀਂ ਪਸ਼ੂ ਰੱਖਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੋ।

ਹੁਣ ਦੋ ਤੋਂ ਜ਼ਿਆਦਾ ਪਸ਼ੂ ਪਾਲਣ ‘ਤੇ ਤੁਹਾਨੂੰ ਪਸ਼ੂ ਪਾਲਣ ਵਿਭਾਗ ਤੋਂ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਹੋਵੋਗੀ। ਅਤੇ ਹੁਣ ਕੋਈ ਵੀ ਪਸ਼ੂ ਪਾਲਕ ਆਪਣੇ ਕੋਲ ਦੋ ਤੋਂ ਜ਼ਿਆਦਾ ਗਾਵਾਂ ਨਹੀਂ ਰੱਖ ਸਕਦਾ।

ਹੁਕਮ ਦੀ ਉਲੰਘਣਾ ‘ਤੇ ਨਾ ਸਿਰਫ ਪਸ਼ੂ ਜ਼ਬਤ ਕੀਤੇ ਜਾਣਗੇ ਸਗੋਂ ਪਸ਼ੂ ਪਾਲਕ ਦੇ ਖ਼ਿਲਾਫ ਐੱਫ.ਆਈ.ਆਰ. ਵੀ ਦਰਜ ਕੀਤੀ ਜਾਵੇਗੀ। ਇੰਨਾ ਹੀ ਨਹੀਂ ਪਸ਼ੂ ਪਾਲਕ ਨੂੰ ਦੋ ਗਾਵਾਂ ਨੂੰ ਪਾਲਣ ਲਈ ਵੀ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹਾ ਨਾ ਕਰਨ ‘ਤੇ ਪਸ਼ੂ ਪਾਲਕ ਦੀ ਡੇਅਰੀ ਨੂੰ ਵਪਾਰਕ ਮੰਨ ਕੇ ਨਗਰ ਨਿਗਮ ਦੀ ਸੀਮਾ ਦੇ ਬਾਹਰ ਭੇਜ ਦਿੱਤਾ ਜਾਵੇਗਾ ।

ਇਹ ਨਵਾਂ ਕਾਨੂੰਨ ਯੂਪੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਹੀ ਸੰਸਦੀ ਖੇਤਰ ਵਾਰਾਣਸੀ ਨਗਰ ਨਿਗਮ ਦੀ ਸੀਮਾ ਵਿੱਚ ਲਾਗੂ ਹੋਇਆ ਹੈ । ਇਲਾਹਾਬਾਦ ਹਾਈ ਕੋਰਟ ਵੱਲੋਂ ਦਿੱਤੇ ਗਏ ਇੱਕ ਹੁਕਮ ਨੂੰ ਹੁਣ ਪੂਰੀ ਸਖ਼ਤੀ ਨਾਲ ਵਾਰਾਣਸੀ ਪ੍ਰਸ਼ਾਸਨ ਨੇ ਲਾਗੂ ਕਰਾ ਦਿੱਤਾ ਹੈ।

ਇਹ ਕਾਨੂੰਨ ਕਰੋਨਾ ਤੋਂ ਪਹਿਲਾਂ ਦਾ ਲਾਗੂ ਹੋਇਆ ਹੈ ਪਰ ਪਹਿਲਾਂ ਕਰੋਨਾ ਸੰਕਟ ਦੇ ਚੱਲਦੇ ਇਹ ਹੁਕਮ ਹੁਣ ਤੱਕ ਲਾਗੂ ਨਹੀਂ ਹੋ ਸਕਿਆ ਸੀ।ਹੁਣ ਇਸ ਹੁਕਮ ਦਾ ਪਾਲਣ ਕਰਦੇ ਹੋਏ ਬੀਤੇ ਦਿਨੀ ਵਾਰਾਣਸੀ ਜ਼ਿਲ੍ਹਾ ਅਧਿਕਾਰੀ ਨੇ ਇੱਕ ਬੈਠਕ ਕਰਕੇ ਨਗਰ ਨਿਗਮ ਸਮੇਤ ਤਮਾਮ ਪੁਲਸ-ਪ੍ਰਬੰਧਕੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਵਾਰਾਣਸੀ ਨਗਰ ਨਿਗਮ ਸੀਮਾ ਵਿੱਚ ਕੋਈ ਵੀ ਪਸ਼ੂ ਪਾਲਕ ਆਪਣੇ ਕੋਲ ਦੋ ਤੋਂ ਜ਼ਿਆਦਾ ਗਾਵਾਂ ਨਹੀਂ ਰੱਖ ਸਕਦਾ।