ਸਿਰਫ ਇਸ ਇੱਕ ਸਪਰੇਅ ਨਾਲ ਪਨੀਰੀ ਵਿੱਚ ਕਰੋ ਕੱਖਾਂ ਦਾ ਪੱਕਾ ਹੱਲ

ਝੋਨੇ ਦੀ ਲਵਾਈ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਜਿਆਦਾਤਰ ਕਿਸਾਨਾਂ ਦੀ ਪਨੀਰੀ ਲਗਭਗ ਤਿਆਰ ਹੋ ਚੁੱਕੀ ਹੈ। ਪਰ ਜਿਆਦਾਤਰ ਕਿਸਾਨਾਂ ਨੇ ਪਨੀਰੀ ਵਿੱਚ ਕੱਖਾਂ ਵਾਲੀ ਸਪਰੇਅ ਹੀ ਨਹੀਂ ਪਾਈ। ਪਰ ਇਸ ਵਾਰ ਪਨੀਰੀ ਵਿੱਚ ਕੱਖਾਂ ਦੀ ਸਮੱਸਿਆ ਕਾਫੀ ਜਿਆਦਾ ਦੇਖਣ ਨੂੰ ਮਿਲ ਰਹੀ ਹੈ। ਹੁਣ ਜਿਆਦਾਤਰ ਕਿਸਾਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੱਖਾਂ ਦਾ ਹੱਲ ਕਿਵੇਂ ਕਰੀਏ, ਕਿਉਂਕਿ ਹੁਣ ਝੋਨੇ ਦੀ ਲਵਾਈ ਸ਼ੁਰੂ ਹੋਣ ਵਾਲੀ ਹੈ।

ਜੇਕਰ ਤੁਹਾਡੀ ਪਨੀਰੀ ਵਿੱਚ ਵੀ ਕੱਖ ਹੋ ਚੁੱਕੇ ਹਨ ਤਾਂ ਅੱਜ ਅਸੀਂ ਤੁਹਾਨੂੰ ਕੱਖਾਂ ਦਾ ਪੱਕਾ ਹੱਲ ਦੱਸਣ ਜਾ ਰਹੇ ਹਾਂ। ਸਿਰਫ ਇੱਕ ਸਪਰੇਅ ਨਾਲ ਹੀ ਤੁਸੀਂ ਕੱਖਾਂ ਦਾ 100 ਪ੍ਰਤੀਸ਼ਤ ਖ਼ਾਤਮਾ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡੀ ਪਨੀਰੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਜਿਨ੍ਹਾਂ ਕਿਸਾਨਾਂ ਨੂੰ ਪਨੀਰੀ ਬੀਜਣ ਸਮੇਂ ਹੀ ਕੱਖਾਂ ਵਾਲੀ ਸਪਰੇਅ ਕਰ ਦਿੱਤੀ ਉਨ੍ਹਾਂ ਦੀ ਪਨੀਰੀ ਵਿੱਚ ਤਾਂ ਬਿਲਕੁਲ ਵੀ ਕੱਖ ਨਹੀਂ ਹੋਏ।

ਜਿਨ੍ਹਾਂ ਕਿਸਾਨਾਂ ਨੇ ਬਿਜਾਈ ਸਮੇਂ ਸਪਰੇਅ ਨਹੀਂ ਕੀਤੀ ਉਨ੍ਹਾਂ ਨੂੰ ਹੁਣ ਲੋੜ ਹੈ ਸਿਰਫ ਇੱਕ ਸਪਰੇਅ ਕਰਨ ਦੀ ਅਤੇ ਕੱਖਾਂ ਦਾ ਜੜ੍ਹ ਤੋਂ ਖਾਤਮਾ ਹੋ ਜਾਵੇਗਾ। ਕਿਸਾਨ ਵੀਰ ਕੱਖਾਂ ਦੇ ਖਾਤਮੇ ਲਈ ਬਿਸਪੇਰਿਬੇਕ ਸੋਡੀਅਮ 10% SC ਦੀ ਸਪਰੇਅ ਕਰ ਸਕਦੇ ਹਨ। ਇਹ ਇੱਕੋ ਸਪਰੇਅ ਕਰਨ ਨਾਲ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਇਸ ਨਾਲ ਤੁਹਾਡੀ ਪਨੀਰੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।

ਪਰ ਧਿਆਨ ਰਹੇ ਕਿ ਜੇਕਰ ਤੁਹਾਡੀ ਪਨੀਰੀ 20 ਦਿਨਾਂ ਤੋਂ ਛੋਟੀ ਹੈ, ਤਾਂ ਤੁਹਾਡੀ ਪਨੀਰੀ ਦਾ ਨੁਕਸਾਨ ਵੀ ਹੋ ਸਕਦਾ ਹੈ। ਤੁਸੀਂ ਚਾਹੇ ਪਰਮਲ ਝੋਨੇ ਦੀ ਪਨੀਰੀ ਲਗਾਈ ਹੈ ਜਾਂ ਫਿਰ ਬਾਸਮਤੀ ਦੀ, ਧਿਆਨ ਰਹੇ ਕਿ ਪਨੀਰੀ ਦੀ ਉਮਰ 20 ਦਿਨ ਤੋਂ ਜਿਆਦਾ ਦੀ ਹੀ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਇਸ ਸਪਰੇਅ ਦੀ ਵਰਤੋਂ ਕਰ ਸਕਦੇ ਹੋ।

ਇਸ ਸਪਰੇਅ ਲਈ ਤੁਸੀਂ ਇੱਕ ਕਨਾਲ ਵਿੱਚ 20 ਲੀਟਰ ਪਾਣੀ ਵਿੱਚ 12 ml ਬਿਸਪੇਰਿਬੇਕ ਸੋਡੀਅਮ 10% SC ਨੂੰ ਮਿਲਾ ਕੇ ਸਪਰੇਅ ਕਰਨਾ ਹੈ। ਇਸਦੀ ਇੱਕ ਸਪਰੇਅ ਨਾਲ ਹੀ ਤੁਹਾਡੀ ਪਨੀਰੀ ਵਿੱਚੋਂ ਕੱਖਾਂ ਦਾ ਬਿਲਕੁਲ ਖਾਤਮਾ ਹੋ ਜਾਵੇਗਾ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com