ਕੱਦੂ ਕਰਨ ਤੋਂ ਪਹਿਲਾਂ ਜਰੂਰ ਪਾਓ ਇਹ ਖਾਦ, ਝੋਨੇ ਦੀ ਫੋਟ ਦੇਖਕੇ ਆ ਜਾਵੇਗਾ ਨਜ਼ਾਰਾ

ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਵਾਰ ਅੱਲਗ ਅੱਲਗ ਜਿਲ੍ਹਿਆਂ ਨੂੰ ਅਲੱਗ ਅਲੱਗ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਜ਼ੋਨ ਨੂੰ ਝੋਨਾ ਲਗਾਉਣ ਲਈ ਅਲੱਗ ਤਰੀਕ ਦਿੱਤੀ ਗਈ ਹੈ। ਝੋਨਾ ਲਗਾਉਣ ਤੋਂ ਬਾਅਦ ਕਈ ਕਿਸਾਨਾਂ ਨੂੰ ਹਰ ਵਾਰ ਇਹ ਸਮੱਸਿਆ ਆਉਂਦੀ ਹੈ ਕਿ ਉਨ੍ਹਾਂ ਦਾ ਝੋਨਾ ਬੂਟਾ ਬਹੁਤ ਲੇਟ ਕਰਦਾ ਹੈ ਅਤੇ ਜਿਸ ਕਾਰਨ ਉਨ੍ਹਾਂ ਦੇ ਝਾੜ ‘ਤੇ ਅਸਰ ਵੀ ਪੈਂਦਾ ਹੈ।

ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖਾਦ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਕੱਦੂ ਕਰਨ ਤੋਂ ਪਹਿਲਾਂ ਖੇਤ ਵਿੱਚ ਪਾਉਣ ਨਾਲ ਤੁਹਾਡਾ ਝੋਨਾ ਸਿਰਫ 10 ਦਿਨਾਂ ਦੇ ਅੰਦਰ ਬੂਟਾ ਕਰ ਜਾਵੇਗਾ ਅਤੇ ਇਨ੍ਹਾਂ ਵਧੀਆ ਰਿਜਲਟ ਮਿਲੇਗਾ ਕਿ ਤੁਸੀਂ ਮੰਨ ਜਾਓਗੇ। ਬੂਟਾ ਜਲਦੀ ਹੋਣ ਨਾਲ ਤੁਹਾਨੂੰ ਝਾੜ ਵੀ ਚੰਗਾ ਮਿਲੇਗਾ ਅਤੇ ਕਿਸਾਨਾਂ ਦਾ ਮੁਨਾਫ਼ਾ ਵਧੇਗਾ।

ਜਿਆਦਾਤਰ ਕਿਸਾਨਾਂ ਦਾ ਝੋਨਾ ਲਗਾਉਣ ਤੋਂ ਬਾਅਦ ਇੱਕ ਵਾਰ ਸੁੱਕ ਕੇ ਫਿਰ ਤੁਰਦਾ ਹੈ। ਇਸ ਵਿੱਚ ਲਗਭਗ 8 ਦਿਨ ਦਾ ਸਮਾਂ ਲਗਦਾ ਹੈ ਅਤੇ ਇਸ ਕਾਰਨ ਕਈ ਬੂਟੇ ਗਲ ਜਾਂਦੇ ਹਨ ਅਤੇ ਝੋਨੇ ਦਾ ਫੁਟਾਰਾ ਵੀ ਵਧੀਆ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫਾਰਮੂਲਾ ਦੱਸਾਂਗੇ ਜਿਸਨੂੰ ਵਰਤਣ ਨਾਲ ਇਸ ਤਰਾਂ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਅਤੇ ਸਿਰਫ 10 ਦਿਨਾਂ ਵਿੱਚ ਝੋਨਾ ਬੂਟਾ ਕਰ ਜਾਵੇਗਾ।

ਸਭਤੋਂ ਪਹਿਲਾਂ ਤੁਸੀਂ ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਪਨੀਰੀ ਦੇ ਉੱਤੇ ਨੈਨੋ ਯੂਰੀਆ ਦੀ 80ml ਪ੍ਰਤੀ ਕਨਾਲ ਦੇ ਹਿਸਾਬ ਨਾਲ 16 ਤੋਂ 20 ਲੀਟਰ ਪਾਣੀ ਦੇ ਨਾਲ ਸਪਰੇਅ ਕਰਨੀ ਹੈ। ਜੇਕਰ ਬਾਸਮਤੀ ਦੀ ਪਨੀਰੀ ਹੈ ਤਾਂ ਤੁਸੀਂ 50 ml ਤੱਕ ਇਸਦੀ ਸਪਰੇਅ ਕਰ ਸਕਦੇ ਹੋ। ਨੈਨੋ ਯੂਰੀਆ ਪੱਤਿਆਂ ਵਿੱਚ ਸਟੋਰ ਹੋ ਜਾਵੇਗਾ ਅਤੇ ਪੌਦੇ ਕੋਲ ਪੁੱਟਣ ਤੋਂ ਬਾਅਦ ਇੰਨੀ ਖੁਰਾਕ ਰਹੇਗੀ ਕਿ ਉਹ ਪੱਤੇ ਨੂੰ ਸੁੱਕਣ ਨਹੀਂ ਦੇਵੇਗਾ।

ਇਸ ਤਰੀਕੇ ਨਾਲ ਜਦੋਂ ਪਨੀਰੀ ਨੂੰ ਟਰਾਂਸਪਲਾਂਟ ਕੀਤਾ ਜਾਂਦਾ ਹੈ ਤਾਂ ਝੋਨਾ ਨਾਲ ਦੀ ਨਾਲ ਹੀ ਤੁਰ ਪੈਂਦਾ ਹੈ ਅਤੇ ਬੂਟਾ ਨਹੀਂ ਸੁੱਕਦਾ। ਕੱਦੂ ਕਰਨ ਸਮੇਂ ਤੁਸੀਂ 15 ਤੋਂ 20 ਕਿੱਲੋ DAP ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾ ਦੇਣੀ ਹੈ। ਧਿਆਨ ਰਹੇ ਕਿ ਕੱਦੂ ਕਰਨ ਸਮੇਂ ਤੁਸੀਂ ਹਲਾਂ ਵਾਹ ਕੇ ਪਾੜ ਲਾਉਣ ਤੋਂ ਬਾਅਦ DAP ਪਾਉਣੀ ਹੈ। ਇਸਦੇ ਨਾਲ ਹੀ 30 ਤੋਂ 32 ਕਿੱਲੋ ਯੂਰੀਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾਕੇ ਉੱਤੋਂ ਸੁਹਾਗਾ ਮਾਰ ਦੇਣਾ ਹੈ। ਖਾਦਾਂ ਪਾਉਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com