ਕਿਸਾਨ ਆਪਣੇ ਖੇਤ ‘ਚ ਕੰਮ ਕਰਕੇ ਵੀ ਸਰਕਾਰ ਤੋਂ ਲੈ ਸਕਦਾ ਦਿਹਾੜੀ ਦੇ ਪੈਸੇ, ਜਾਣੋ ਕੀ ਹੈ ਕਾਨੂੰਨ

ਕਿਸਾਨਾਂ ਦੀ ਹਾਲਤ ਆਏ ਸਾਲ ਖਰਾਬ ਹੁੰਦੀ ਜਾ ਰਹੀ ਹੈ ਅਤੇ ਰਵਾਇਤੀ ਫਸਲਾਂ ਵਿੱਚੋਂ ਕਿਸਾਨਾਂ ਨੂੰ ਜਿਆਦਾ ਆਮਦਨੀ ਨਹੀਂ ਹੋ ਰਹੀ ਜਿਸ ਕਾਰਨ ਉਨ੍ਹਾਂ ਦਾ ਖਰਚਾ ਬਹੁਤ ਮੁਸ਼ਕਿਲ ਨਾਲ ਚਲਦਾ ਹੈ। ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਕਿਸਾਨ ਆਪਣੇ ਕਹਿ ਖੇਤ ਵਿੱਚ ਕੰਮ ਕਰਕੇ ਸਰਕਾਰ ਤੋਂ ਦਿਹਾੜੀ ਦੇ ਪੈਸੇ ਲੈ ਸਕਦਾ ਹੈ ਤਾਂ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ ਇਹ ਬਿਲਕੁਲ ਸੱਚ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਾਨੂੰਨ ਬਾਰੇ ਜਾਣਕਾਰੀ ਦੇਵਾਂਗੇ ਜੋ ਤੁਹਾਨੂੰ ਕੋਈ ਸਰਪੰਚ ਜਾਂ ਕੋਈ ਅਫਸਰ ਕਦੇ ਵੀ ਨਹੀਂ ਦੱਸੇਗਾ। ਇਹ ਕਾਨੂੰਨ ਪਿੰਡਾਂ ਦੇ ਲੋਕਾਂ ਨਾਲ ਸਬੰਧੀ ਹੈਂ ਅਤੇ ਇਸ ਕਾਨੂੰਨ ਹੇਠ ਪਿੰਡਾਂ ਵਾਲੇ ਲੋਕ ਬਹੁਤ ਫਾਇਦਾ ਲੈ ਸਕਦੇ ਹਨ। ਜਿਆਦਾਤਰ ਸਰਪੰਚਾਂ ਅਤੇ ਪੰਚਾਇਤਾਂ ਨੂੰ ਵੀ ਇਸ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੈ ਅਤੇ ਜਿਸਨੂੰ ਜਾਣਕਾਰੀ ਹੈ ਉਹ ਕਿਸੇ ਨੂੰ ਦੱਸਦਾ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਪਿੰਡਾਂ ਦੇ ਲੋਕਾਂ ਨੂੰ 100 ਦਿਨ ਦਾ ਰੋਜ਼ਗਾਰ ਦੇਣ ਦਾ ਕਾਨੂੰਨ ਹੈ ਅਤੇ ਇਸ ਵਿੱਚ ਕੋਈ ਵੀ ਤੁਹਾਨੂੰ ਮਨਾ ਨਹੀਂ ਕਰ ਸਕਦਾ। ਪਿੰਡਾਂ ਦੇ ਲੋਕ ਇਸ ਕਾਨੂੰਨ ਦੇ ਅਨੁਸਾਰ ਨਰੇਗਾ ਦੇ ਵਿੱਚ ਰੋਜ਼ਗਾਰ ਲੈ ਸਕਦੇ ਹਨ। ਜੇਕਰ ਤੁਸੀਂ ਇਹ ਰੋਜ਼ਗਾਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਪੰਚ ਜਾਂ ਹੋਰ ਕੋਈ ਵੀ ਅਫਸਰ ਮਨ੍ਹਾ ਨਹੀਂ ਕਰ ਸਕਦਾ।

ਯਾਨੀ ਕਿ ਇਸ ਕਾਨੂੰਨ ਦੇ ਤਹਿਤ ਪਿੰਡਾਂ ਦਾ ਹਰ ਉਹ ਆਮ ਵਿਅਕਤੀ ਅਤੇ ਕਿਸਾਨ ਜੋ ਸਰਕਾਰੀ ਨੌਕਰੀ ਨਹੀਂ ਕਰ ਰਿਹਾ, ਉਹ ਰੋਜ਼ਗਾਰ ਦਾ ਹੱਕਦਾਰ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਬੇਰੋਜ਼ਗਾਰ ਹਨ, ਉਨ੍ਹਾਂ ਲਈ ਇਹ ਕਾਨੂੰਨ ਬਹੁਤ ਜਿਆਦਾ ਲਾਹੇਵੰਦ ਸਾਬਿਤ ਹੋ ਸਕਦਾ ਹੈ। ਪਰ ਜਿਆਦਾਤਰ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ ਕਿ ਨਰੇਗਾ ਵਿੱਚ ਕਾਰਡ ਕਿਵੇਂ ਬਣਾਈਏ ਅਤੇ ਰੋਜ਼ਗਾਰ ਪ੍ਰਾਪਤ ਕਿਵੇਂ ਕਰੀਏ।

ਅੱਜ ਅਸੀਂ ਤੁਹਾਨੂੰ ਇਸ ਪੇਂਡੂ ਰੋਜ਼ਗਾਰ ਕਾਨੂੰਨ ਸਬੰਧੀ ਪੂਰੀ ਜਾਣਕਾਰੀ ਦੇਵਾਂਗੇ। ਜੇਕਰ ਸਰਪੰਚ ਤੁਹਾਨੂੰ ਮਨ੍ਹਾ ਕਰਦਾ ਹੈ ਤਾਂ ਤੁਸੀਂ ਇਸਦੀ ਸ਼ਿਕਾਇਤ ਵੀ ਕਰ ਸਕਦੇ ਹੋ। ਕਿਸਾਨਾਂ ਨੂੰ ਵੀ ਇਸ ਵਿੱਚ ਖੇਤੀ ਦੇ ਨਾਲ ਹੋਰ ਰੋਜ਼ਗਾਰ ਮਿਲੇਗਾ। ਯਾਨੀ ਕਿਸਾਨ ਆਪਣੇ ਖੇਤ ਵਿੱਚ ਕੰਮ ਕਰਦੇ ਕਰਦੇ ਵੀ ਸਰਕਾਰ ਤੋਂ ਦਿਹਾੜੀ ਦੇ ਪੈਸੇ ਲੈ ਸਕਦੇ ਹਨ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com