ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਲਈ ਆਈ ਵੱਡੀ ਖ਼ਬਰ

ਬਹੁਤੇ ਪੰਜਾਬੀ ਵਿਦੇਸ਼ ਜਾਣਾ ਚਾਹੁੰਦੇ ਹਨ ਜਿਸ ਲਈ ਉਹ ਬਹੁਤ ਤਿਆਰੀਆਂ ਵੀ ਕਰਦੇ ਹਨ। ਬਹੁਤ ਸਾਰੇ ਲੋਕ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਹੁੰਦੇ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਲਗਭਗ ਸਾਰੇ ਦੇਸ਼ਾਂ ਨੇ ਮਹਾਮਾਰੀ ਦੇ ਕਾਰਨ ਕੁਝ ਪਾਬੰਦੀਆਂ ਲਾਈਆਂ ਹੋਇਆ ਹਨ। ਪਰ ਹੁਣ ਜੇਕਰ ਤੁਸੀਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਨਿਊਜ਼ੀਲੈਂਡ ਤੋਂ ਇੱਕ ਵੱਡੀ ਖਬਰ ਆ ਰਹੀ ਹੈ।

ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਬਾਕੀ ਦੇਸ਼ਾਂ ਵਾਂਗ ਮਹਾਮਾਰੀ ਦੇ ਕਾਰਨ ਦੂਜੇ ਦੇਸ਼ਾਂ ਤੋਂ ਆਉਣ ਵਾਲਿਆਂ ‘ਤੇ ਅਜੇ ਕੁਝ ਪਾਬੰਦੀਆਂ ਲਾ ਰੱਖੀਆਂ ਹਨ। ਹੁਣ ਤਾਜ਼ਾ ਜਾਣਕਾਰੀ ਦੇ ਅਨੁਸਾਰ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਅਜੇ ਹੁਨਰਮੰਦ ਪ੍ਰਵਾਸੀਆਂ ਅਤੇ ਮਾਪਿਆਂ ਦੀ ਕੈਟੇਗਰੀ ਲਈ ਈ. ਓ. ਆਈ. ਭਾਵ ਐਕਸਪ੍ਰੈਸ਼ਨ ਆਫ ਇੰਟਰਸਟ ਅਰਜ਼ੀ ਨੂੰ ਫਿਲਹਾਲ 6 ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਹੈ। ਯਾਨੀ ਕਿ ਹੁਣ ਗੱਲ ਅਗਲੇ ਸਾਲ ‘ਤੇ ਚਲੀ ਗਈ ਹੈ।

ਹਾਲਾਂਕਿ ਇਸ ਉੱਤੇ ਮੁੜ ਤੋਂ 2021 ਵਿਚ ਵਿਚਾਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਈ. ਓ. ਆਈ. ਵਿਚ ਲੋਕਾਂ ਨੇ ਆਪਣੀ ਯੋਗਤਾ ਤੇ ਤਨਖ਼ਾਹ ਆਦਿ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ। ਇਸਤੋਂ ਇਹ ਸਾਬਿਤ ਹੁੰਦਾ ਹੈ ਕਿ ਉਹ ਪੱਕੀ ਅਰਜ਼ੀ ਲਾਉਣ ਦੇ ਯੋਗ ਹਨ। ਇਸਤੋਂ ਬਾਅਦ ਇਮੀਗ੍ਰੇਸ਼ਨ ਵਲੋਂ ਮੁਹਰ ਲਗਾਈ ਜਾਂਦੀ ਹੈ ਅਤੇ ਵਿਅਕਤੀ ਨੂੰ ਇੱਥੇ ਪੱਕੀ ਅਰਜ਼ੀ ਲਾਉਣ ਯੋਗ ਮੰਨਿਆ ਜਾਂਦਾ ਹੈ।

ਇਸਦੇ ਨਾਲ ਹੀ ਨਿਊਜ਼ੀਲੈਂਡ ਸਰਕਾਰ ਵੱਲੋਂ 10 ਅਗਸਤ ਤੋਂ ਵਿਜ਼ਟਰ ਵੀਜ਼ੇ ਦੀਆਂ ਅਰਜ਼ੀਆਂ ਲੈਣੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਇਮੀਗ੍ਰੇਸ਼ਨ ਵਿਭਾਗ ਉਹ ਇੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਦੀਆਂ ਅਰਜ਼ੀਆਂ ਨੂੰ ਦੇਖਣ ਵਿਚ ਲੱਗਾ ਹੈ ਤੇ ਜਿਹੜੇ ਇੱਥੇ ਵਾਪਸ ਪਰਤ ਸਕਦੇ ਹਨ, ਉਨ੍ਹਾਂ ਨੂੰ ਲਿਆਉਣ ਵੱਲ ਲੱਗੇ ਹੋਏ ਹਨ।