ਹੁਣ ਤੁਸੀਂ ਇੱਕ ਫੋਨ ਵਿੱਚ ਚਲਾ ਸਕੋਗੇ 5 ਤੋਂ ਵੀ ਜਿਆਦਾ ਨੰਬਰ, ਬਿਨਾਂ ਸਿੰਮ ਪਾਏ ਹੋਵੇਗੀ ਕਾਲ

ਜੇਕਰ ਤੁਹਾਨੂੰ ਕਿਹਾ ਜਾਵੇ ਕਿ ਹੁਣ ਤੁਸੀਂ ਇੱਕ ਹੀ ਫੋਨ ਵਿਚ ਬਹੁਤ ਸਾਰੇ ਸਿੱਮ ਚਲਾ ਸੱਕਦੇ ਹੈ ਤਾਂ ਤੁਹਾਨੂੰ ਵਿਸ਼ਵਾਸ ਵੀ ਨਹੀ ਹੋਵੇਗਾ। ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਅਜਿਹਾ ਹੋ ਸਕਦਾ ਹੈ। ਹੁਣ ਜਲਦੀ ਹੀ ਤੁਸੀਂ ਇੱਕ ਹੀ ਫੋਨ ਵਿੱਚ ਬਹੁਤ ਸਾਰੇ ਨੰਬਰ ਚਲਾ ਸਕੋਗੇ ਅਤੇ ਉਹ ਵੀ ਇੱਕੋ ਸਮੇਂ ਤੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ e-SIM ਜਾਂ ਇੰਬੇਡੇਡ ਸਬਸਕਰਾਇਬਰ ਆਇਡੇਂਟਿਟੀ ਮਾਡਿਊਲ ਨਾਮ ਦੀ ਇੱਕ ਨਵੀਂ ਤਕਨੀਕ ਆਈ ਹੈ।

ਜਿਸਦੀ ਮਦਦ ਨਾਲ ਤੁਸੀ ਆਪਣੇ ਮੋਬਾਇਲ ਵਿੱਚ ਇਕੱਠੇ 5 ਸਿਮ ਨੰਬਰ ਚਲਾ ਸਕਦੇ ਹੋ। e – SIM ਦੇ ਯੂਜਰ ਫ਼ੋਨ ਵਿੱਚ ਬਿਨਾਂ ਸਿਮ ਪਾਏ ਵੀ ਟੇਲਿਕਾਮ ਸਰਵਿਸਜ਼ ਇਸਤੇਮਾਲ ਕਰ ਸਕਦਾ ਹੈ। ਅੱਜਕੱਲ੍ਹ ਇਸਦਾ ਚਲਨ ਵੱਧ ਗਿਆ ਹੈ ਅਤੇ ਈ-ਸਿਮ ਦਾ ਸਭਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਤੁਸੀ ਆਪਣੀ ਸਿਮ ਕੰਪਨੀ ਬਦਲਦੇ ਹੋ ਤਾਂ ਤੁਹਾਨੂੰ ਸਿਮ ਕਾਰਡ ਨਹੀਂ ਬਦਲਣਾ ਪਵੇਗਾ।

ਇਸੇ ਤਰਾਂ ਜੇਕਰ ਤੁਹਾਡਾ ਫੋਨ ਟੁੱਟ ਵੀ ਜਾਂਦਾ ਜਾਂ ਖਰਾਬ ਹੋ ਜਾਂਦਾ ਹੈ ਤਾਂ ਤੁਹਾਡਾ ਸਿਮ ਖਰਾਬ ਨਹੀਂ ਹੋਵੇਗਾ। ਯਾਨੀ ਕਿ ਤੁਸੀਂ ਇੱਕੋ ਨੰਬਰ ਨੂੰ ਹਮੇਸ਼ਾ ਲਈ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਸੀ JIO ਦੇ ਯੂਜਰ ਹੋ ਤਾਂ ਤੁਸੀ ਇਸ ਸਿਮ ਨੂੰ ਆਪਣੇ ਨਜਦੀਕੀ ਜੀਓ ਸਟੋਰ ਤੋਂ ਲੈ ਸਕਦੇ ਹੋ। ਇਸ ਨਵੇਂ Jio e- SIM ਕਨੇਕਸ਼ਨ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਆਪਣੇ ਸਮਾਰਟਫੋਨ ਵਿੱਚ ਇੱਕ ਫੀਚਰ ਡਾਉਨਲੋਡ ਕਰਨਾ ਪਵੇਗਾ।

Esim ਲਈ ਬਣਾਏ ਗਏ ਫੋਨਾਂ ਵਿੱਚ ਪਹਿਲਾਂ ਤੋਂ ਹੀ ਇਹ ਫ਼ੀਚਰ ਹੁੰਦਾ ਹੈ। ਇਸੇ ਤਰਾਂ ਤੁਸੀਂ ਆਪਣੇ ਫੋਨ ਵਿੱਚ ਇੱਕ ਸਿਮ ਬਿਨਾਂ ਈ ਸਿਮ ਦੇ ਅਤੇ ਦੂਸਰੀ ਸਿਮ ਇ ਸਿਮ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹੋ। ਤੁਸੀਂ ਜੀਓ ਵੇਬਸਾਈਟ ਦੇ ਮੁਤਾਬਕ ਤੁਹਾਡੇ ਇੱਕ ਫੋਨ ਵਿੱਚ eSIM ਪ੍ਰੋਫਾਇਲ ਬਣਾ ਸਕਦੇ ਹੋ, ਪਰ ਇੱਕ ਫੋਨ ਵਿੱਚ ਸਿਰਫ 3 e – SIM ਪ੍ਰੋਫਾਇਲ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ।