DAP ਦੀ ਕਮੀ ਨੂੰ ਦੂਰ ਕਰਨ ਲਈ ਇਫ਼ਕੋ ਨੇ ਬਣਾਈ ਨੈਨੋ DAP, ਜਾਣੋ ਕਿੰਨੀ ਹੋਵੇਗੀ ਕੀਮਤ

ਕਿਸਾਨਾਂ ਨੂੰ ਇਸ ਸਾਲ ਡੀਏਪੀ ਉਪਲੱਬਧ ਨਾ ਹੋਣ ਦੇ ਕਾਰਨ DAP ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੂੰ ਇਹ ਸਮੱਸਿਆ ਅੱਗੇ ਤੋਂ ਨਾ ਆਵੇ ਇਸ ਲਈ IFFCO ਦੁਆਰਾ ਤਰਲ ਡੀਏਪੀ ਤਿਆਰ ਕੀਤੀ ਗਈ ਹੈ। ਕੰਪਨੀ ਦੁਆਰਾ ਨੈਨੋ ਡੀਏਪੀ ਦਾ 180 ਥਾਵਾਂ ਉੱਤੇ ਟ੍ਰਾਇਲ ਵੀ ਕੀਤਾ ਜਾ ਰਿਹਾ ਹੈ।

ਚੰਗੀ ਗੱਲ ਇਹ ਹੈ ਕਿ ਇਸਦੇ ਕਾਫ਼ੀ ਚੰਗੇ ਨਤੀਜੇ ਸਾਹਮਣੇ ਆਏ ਹਨ। ਕੰਪਨੀ ਦਾ ਕਹਿਣਾ ਹੈ ਕਿ 2022 ਤੱਕ ਨੈਨੋ ਯੂਰਿਆ ਦਾ ਟ੍ਰਾਇਲ ਪੂਰਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਦੀ ਆਗਿਆ ਲੈਣ ਲਈ ਭੇਜਿਆ ਜਾਵੇਗਾ। ਜਾਣਕਾਰੀ ਦੇ ਅਨੁਸਾਰ ਇਹ ਡੀਏਪੀ ਗੱਟੇ ਦੀ ਬਜਾਏ ਬੋਤਲ ਵਿੱਚ ਮਿਲੇਗੀ।

ਖਾਸ ਗੱਲ ਇਹ ਹੈ ਕਿ ਟਰਾਂਸਪੋਰਟ ਦੀ ਲਾਗਤ ਘੱਟ ਹੋਣ ਕਰਕੇ ਇਸਦੀ ਕੀਮਤ ਵੀ ਘੱਟ ਹੋਵੇਗੀ ਅਤੇ ਇਸ ਨਾਲ ਫਸਲ ਦਾ ਝਾੜ ਵੀ ਵੱਧ ਮਿਲੇਗਾ। ਟ੍ਰਾਇਲ ਦੇ ਦੌਰਾਨ ਇਹ DAP ਕਿਸਾਨਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਅਤੇ ਠੋਸ ਯੂਰਿਆ ਦੇ ਵਿਕਲਪ ਦੇ ਰੂਪ ਵਿੱਚ ਕਿਸਾਨ ਇਸਦਾ ਪ੍ਰਯੋਗ ਕਰ ਰਹੇ ਹਨ।

ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਡੀਏਪੀ ਦਾ ਗੱਟਾ 1200 ਰੁਪਏ ਵਿੱਚ ਮਿਲ ਰਿਹਾ ਹੈ। ਜਿਸ ਉੱਤੇ ਸਰਕਾਰ 1650 ਰੁਪਏ ਸਬਸਿਡੀ ਦਿੰਦੀ ਹੈ। ਯਾਨੀ ਡੀਏਪੀ ਦੇ ਗੱਟੇ ਦੀ ਕੀਮਤ 2,850 ਰੁਪਏ ਹੈ। ਨੈਨੋ ਡੀਏਪੀ ਆਉਣ ਤੋਂ ਬਾਅਦ ਕਿਸਾਨਾਂ ਨੂੰ ਬਿਨਾਂ ਸਬਸਿਡੀ ਦੇ ਵੀ DAP ਮੌਜੂਦਾ ਕੀਮਤ ਤੋਂ ਕਾਫ਼ੀ ਸਸਤੀ ਮਿਲੇਗੀ।

ਇਸ ਨਾਲ ਸਰਕਾਰ ਅਤੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਦੱਸ ਦੇਈਏ ਕਿ ਨੈਨੋ DAP ਦਾ ਟ੍ਰਾਇਲ ਜਲਦ ਹੀ ਪੂਰਾ ਹੋ ਜਾਵੇਗਾ ਅਤੇ ਇਸਨੂੰ ਕੇਂਦਰ ਸਰਕਾਰ ਦੀ ਆਗਿਆ ਮਿਲਣ ਲਈ ਭੇਜਿਆ ਜਾਵੇਗਾ।

ਕੇਂਦਰੀ ਜਾਂਚ ਕਮੇਟੀ ਦੁਆਰਾ ਆਪਣੇ ਪੈਮਾਨਿਆਂ ਉੱਤੇ ਇਸਦੀ ਜਾਂਚ ਕਰਨ ਤੋਂ ਬਾਅਦ ਕਿਸਾਨਾਂ ਲਈ ਇਸਨੂੰ ਉਪਲੱਬਧ ਕਰਾਉਣ ਦੀ ਮਨਜੂਰੀ ਦਿੱਤੀ ਜਾਵੇਗੀ। iffco ਦੀ ਕੋਸ਼ਿਸ਼ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਨੈਨੋ ਡੀਏਪੀ ਕਿਸਾਨਾਂ ਦੇ ਖੇਤਾਂ ਤੱਕ ਪਹੁਂਚ ਜਾਵੇ।