ਕਿਸਾਨਾਂ ਦੇ ਵਿਰੋਧ ਕਾਰਨ ਨਵਾਂ ਬਿੱਲ ਪੇਸ਼, MSP ਤੋਂ ਘੱਟ ਕੀਮਤ ਤੇ ਫ਼ਸਲ ਖਰੀਦਣ ਤੇ ਹੋਵੇਗੀ ਏਨੇ ਸਾਲ ਦੀ ਸਜ਼ਾ

ਪਿਛਲੇ ਕਈ ਹਫਤਿਆਂ ਤੋਂ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰ ਸਰਕਾਰ ਦੇ ਕੰਨ ਵਿੱਚ ਜੂੰ ਨਹੀਂ ਸਰਕ ਰਹੀ। ਇਸ ਵਿਰੋਧ ਵਿੱਚ ਕਿਸਾਨਾਂ ਦਾ ਸਾਥ ਕਈ ਸਿਆਸੀ ਪਾਰਟੀਆਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਦਿੱਤਾ ਜਾ ਰਿਹਾ ਹੈ। ਹੁਣ ਕਿਸਾਨਾਂ ਦੇ ਲਗਾਤਾਰ ਵਿਰੋਧ ਦੇ ਕਾਰਨ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਦਨ ‘ਚ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਬਿੱਲ ਪੇਸ਼ ਕੀਤਾ ਗਿਆ ਹੈ। ਕਿਸਾਨਾਂ ਲਈ ਸਭਤੋਂ ਵੱਡੀ ਗੱਲ ਇਹ ਹੈ ਕਿ ਇਸ ਬਿੱਲ ਵਿਚ ਦਰਜ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਨਿੱਜੀ ਫਰਮ ਜਾਂ ਵਿਅਕਤੀਆਂ ਦਾ ਗਰੁੱਪ ਬਾਹਰੋਂ ਆ ਕੇ ਪੰਜਾਬ ਵਿਚ ਜਬਰਨ ਐਮ. ਐਸ. ਪੀ. ਤੋਂ ਘੱਟ ਕੇਮਟੀ ਤੇ ਫਸਲ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ 3 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ।

ਨਾਲ ਹੀ ਜੇਕਰ ਫਸਲ MSP ਤੋਂ ਘੱਟ ਕੀਮਤ ਤੇ ਖਰੀਦਣ ਕਾਰਨ ਕੋਈ ਝਗੜਾ ਵੀ ਹੁੰਦਾ ਹੈ ਤਾਂ ਹੁਣ ਇਸ ਨਵੇਂ ਬਿੱਲ ਦੇ ਅਨੁਸਾਰ ਕਿਸਾਨ ਅਦਾਲਤ ਦਾ ਦਰਵਾਜ਼ਾ ਵੀ ਖੜਕਾ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਕਿਸਾਨ ਸਿਰਫ ਮੰਡੀਆਂ ਵਿੱਚ ਹੀ ਫਸਲ ਵੇਚ ਸਕਦੇ ਸਨ। ਪਰ ਨਵੇਂ ਖੇਤੀ ਕਾਨੂੰਨਾਂ ਦੇ ਅਨੁਸਾਰ ਹੁਣ ਕਿਸਾਨ ਆਪਣੀ ਫਸਲ ਮੰਡੀ ਤੋਂ ਬਾਹਰ ਵੀ ਵੇਚ ਸਕਦਾ ਹੈ।

ਕਿਸਾਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਸਰਕਾਰ ਇੱਕ ਚੌਥਾ ਬਿੱਲ ਵੀ ਲਿਆਏ ਕਿ ਫਸਲ ਚਾਹੇ ਮੰਡੀ ਵਿੱਚੋਂ ਖਰੀਦੀ ਜਾਵੇ ਚਾਹੇ ਬਾਹਰੋਂ ਪਰ ਫਸਲ ਨੂੰ MSP ਉੱਤੇ ਖਰੀਦਣਾ ਹੋਵੇਗਾ। ਹੁਣ ਕੈਪਟਨ ਸਰਕਾਰ ਵੱਲੋਂ ਸਦਨ ਵਿਚ ਪੇਸ਼ ਕੀਤੇ ਗਏ ਇਸ ਬਿੱਲ ਨਾਲ ਕਿਸਾਨਾਂ ਨੂੰ ਰਾਹਤ ਜਰੂਰ ਮਿਲੇਗੀ ਅਤੇ ਫਸਲ ਵੀ msp ਤੋਂ ਘੱਟ ਕੀਮਤ ਤੇ ਨਹੀਂ ਵਿਕੇਗੀ।