ਪੁਰਾਣੇ ਘਰ ਨੂੰ ਮੋਡੀਫਾਈ ਕਰਕੇ ਤਿਆਰ ਕੀਤੀ ਹਵੇਲੀ, ਬਹੁਤ ਘੱਟ ਆਇਆ ਖਰਚਾ

ਦੋਸਤੋ ਤੁਸੀਂ ਅੱਜ ਤੱਕ ਬਹੁਤ ਸਾਰੀਆਂ ਚੀਜਾਂ ਮੋਡੀਫਾਈ ਹੁੰਦੀਆਂ ਦੇਖੀਆਂ ਹੋਣਗੀਆਂ, ਜਿਵੇਂ ਟ੍ਰੈਕਟਰ, ਕਾਰਾਂ ਜਾਂ ਮੋਟਰਸਾਈਕਲ ਆਦਿ ਆਮ ਤੁਸੀਂ ਮੋਡੀਫਾਈ ਹੁੰਦੇ ਦੇਖੇ ਹੋਣਗੇ। ਪਰ ਕੀ ਤੁਸੀਂ ਕਦੇ ਕੋਈ ਕੋਠੀ ਮੋਡੀਫਾਈ ਹੁੰਦੀ ਦੇਖੀ ਹੈ? ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹਲੇਵੀ ਦਿਖਾਉਣ ਜਾ ਰਹੇ ਹਾਂ ਜੋ ਕਿ ਪੁਰਾਣੇ ਘਰ ਨੂੰ ਮੋਡੀਫਾਈ ਕਰਕੇ ਤਿਆਰ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਹਵੇਲੀ ਦੇ ਨਾਲ ਹੀ ਇੱਕ ਘਰ ਹੈ ਅਤੇ ਇਸ ਹਵੇਲੀ ਦਾ ਮਾਲਕ ਦਾ ਕਹਿਣਾ ਹੈ ਕਿ ਇਹ ਹਵੇਲੀ ਵੀ ਪਹਿਲਾਂ ਇਸ ਘਰ ਦੀ ਤਰਾਂ ਹੀ ਸੀ। ਇਨ੍ਹਾਂ ਨੇ ਪੁਰਾਤਨ ਹਵੇਲੀਆਂ ਦੀ ਤਰਾਂ ਆਪਣੇ ਘਰ ਨੂੰ ਮੋਡੀਫਾਈ ਕੀਤਾ ਹੈ ਅਤੇ ਜੋ ਕੋਈ ਵੀ ਇਸ ਹਵੇਲੀ ਨੂੰ ਦੇਖਦਾ ਹੈ ਉਹ ਹੈਰਾਨ ਰਹਿ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਬਹੁਤ ਘੱਟ ਖਰਚੇ ਵਿੱਚ ਇਹ ਕੰਮ ਕੀਤਾ ਹੈ।

ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਇਸ ਘਰ ਨੂੰ ਮੋਡੀਫਾਈ ਕਰਨ ਵਿੱਚ ਫਾਲਤੂ ਖਰਚਾ ਘੱਟ ਕਰਨ ਦੇ ਨਾਲ ਨਾਲ ਪਾਣੀ ਦੀ ਵੀ ਬਹੁਤ ਬੱਚਤ ਕੀਤੀ ਹੈ। ਇਸ ਹਵੇਲੀ ਨੂੰ ਬਾਹਰ ਤੋਂ ਪੁਰਾਤਨ ਲੁਕ ਦਿੱਤੀ ਗਈ ਹੈ ਅਤੇ ਅੰਦਰੋਂ ਇਹ ਲਗਭਗ ਪਹਿਲਾਂ ਦੀ ਤਰਾਂ ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹਵੇਲੀ ਬਠਿੰਡਾ ਜਿਲ੍ਹੇ ਦੇ ਸੇਮਾ ਨਾਮ ਦੇ ਪਿੰਡ ਵਿੱਚ ਬਣਾਈ ਗਈ ਹੈ।

ਇਸ ਕੋਠੀ ਨੂੰ ਤਿਆਰ ਕਰਨ ਵਿੱਚ ਲਗਭਗ 7 ਤੋਂ 8 ਮਹੀਨਿਆਂ ਦਾ ਸਮਾਂ ਲੱਗਿਆ ਹੈ। ਇਨ੍ਹਾਂ ਦੀ ਤਰਾਂ ਤੁਸੀਂ ਵੀ ਆਪਣੇ ਪੁਰਾਣੇ ਘਰ ਨੂੰ ਬਾਹਰ ਤੋਂ ਪੁਰਾਣੀ ਹਵੇਲੀ ਦੀ ਲੁਕ ਦੇ ਸਕਦੇ ਹੋ। ਤੁਸੀਂ ਇਸ ਕੋਠੀ ਨੂੰ ਦੇਖਕੇ ਹੈਰਾਨ ਰਹਿ ਜਾਓਗੇ ਕਿ ਪੁਰਾਣੇ ਘਰ ਨੂੰ ਇਸ ਤਰਾਂ ਮੋਡੀਫਾਈ ਕਿਵੇਂ ਕੀਤਾ ਜਾ ਸਕਦਾ ਹੈ। ਪੂਰੀ ਕੋਠੀ ਦੇਖਣ ਲਈ ਅਤੇ ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com