ਆ ਗਈ ਕਮਾਲ ਦੀ ਮਿੰਨੀ ਕੰਬਾਈਨ, ਘੱਟ ਖਰਚੇ ਵਿੱਚ ਕਰੇਗੀ ਵੱਡੀ ਕੰਬਾਈਨ ਵਾਲੇ ਸਾਰੇ ਕੰਮ

ਫਸਲਾਂ ਦੀ ਕਟਾਈ ਦੇ ਸਮੇਂ ਛੋਟੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ, ਜਾਂ ਤਾਂ ਉਨ੍ਹਾਂਨੂੰ ਕਿਰਾਏ ਦੀ ਕੰਬਾਈਨ ਨਾਲ ਫਸਲ ਦੀ ਕਟਾਈ ਕਰਵਾਉਣੀ ਪੈਂਦੀ ਹੈ ਅਤੇ ਜਾਂ ਫਿਰ ਹੱਥ ਨਾਲ ਫਸਲ ਕੱਟਣੀ ਪੈਂਦੀ ਹੈ। ਕਿਰਾਏ ਦੀ ਕੰਬਾਈਨ ਨਾਲ ਫਸਲ ਕੱਟਣ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਅਤੇ ਉਥੇ ਹੀ ਹੱਥ ਨਾਲ ਫਸਲ ਦੀ ਕਟਾਈ ਵਿੱਚ ਵੀ ਲੇਬਰ ਦਾ ਖਰਚਾ ਹੋਣ ਦੇ ਕਾਰਨ ਕਿਸਾਨਾਂ ਨੂੰ ਜ਼ਿਆਦਾ ਕਮਾਈ ਨਹੀਂ ਹੋ ਪਾਉਂਦੀ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਕਮਾਲ ਦੀ ਮਿਨੀ ਕੰਬਾਈਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਇਸ ਮਿਨੀ ਕੰਬਾਈਨ ਨੂੰ ਖਰੀਦਕੇ ਕਿਸਾਨ ਫਸਲ ਵੀ ਕੱਟ ਸਕਦੇ ਹਨ ਅਤੇ ਨਾਲ ਹੀ ਲੱਖਾਂ ਰੁਪਏ ਵੀ ਬਚਾ ਸਕਦੇ ਹਨ। ਇਸ ਕੰਬਾਈਨ ਦਾ ਨਾਮ Mini NS 29 ਹੈ ਅਤੇ ਇਸਨੂੰ NS AGRO ਵਰਕਸ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮਿਨੀ ਕੰਬਾਈਨ ਨੂੰ ਖਾਸਕਰ ਛੋਟੇ ਖੇਤਾਂ ਅਤੇ ਛੋਟੇ ਰਸਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ। ਕਿਉਂਕਿ ਅਕਸਰ ਵੱਡੀ ਕੰਬਾਈਨ ਨੂੰ ਛੋਟੇ ਰਸਤਿਆਂ ਵਿਚੋਂ ਗੁਜ਼ਾਰਨਾ ਮੁਸ਼ਕਲ ਹੁੰਦਾ ਹੈ ਅਤੇ ਛੋਟੇ ਖੇਤਾਂ ਵਿੱਚ ਵੀ ਵੱਡੀ ਕੰਬਾਈਨ ਨਹੀਂ ਚੱਲ ਸਕਦੀ ।

ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ 76HP ਹੈ ਇੰਜਨ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਨਾਲ ਫਸਲ ਕੱਟਣ ਵਿੱਚ ਡੀਜ਼ਲ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ । ਇਹ ਮਿਨੀ ਕੰਬਾਈਨ ਛੋਟੇ ਕਿਸਾਨਾਂ ਲਈ ਬਹੁਤ ਵਧੀਆ ਸਾਬਤ ਹੋ ਸਕਦੀ ਹੈ। ਇਸ ਕੰਬਾਈਨ ਨਾਲ ਇੱਕ ਘੰਟੇ ਵਿੱਚ ਲਗਭਗ 2 ਏਕੜ ਤੋਂ ਵੀ ਜ਼ਿਆਦਾ ਕਣਕ ਦੀ ਕਟਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ ਕਣਕ, ਝੋਨਾ ਅਤੇ ਸਰੋਂ ਦੇ ਨਾਲ ਨਾਲ ਹੋਰ ਵੀ ਕਈ ਫਸਲਾਂ ਦੀ ਕਟਾਈ ਕੀਤੀ ਜਾ ਸਕਦੀ ਹੈ।

ਇਸ ਵਿੱਚ ਥਰੈਸ਼ਟ ਸਿਸਟਮ ਵੱਡੀ ਕੰਬਾਈਨ ਵਾਲਾ ਹੀ ਦਿੱਤਾ ਗਿਆ ਹੈ ਅਤੇ ਇੱਕ ਹੀ ਆਦਮੀ ਇਸਨੂੰ ਆਸਾਨੀ ਨਾਲ ਚਲਾ ਸਕਦਾ ਹੈ। ਇਸਦੇ ਨਾਲ ਹੀ ਇਸ ਮਿਨੀ ਕੰਬਾਈਨ ਦੀ ਹੋਰ ਵੀ ਕਈ ਖ਼ਾਸੀਅਤਾਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com