ਇਸ ਵੀਰ ਨੇ ਘਰ ਵਿੱਚ ਹੀ ਤਿਆਰ ਕਰ ਦਿੱਤਾ ਮਿੰਨੀ ਵਾਟਰ ਵਰਕਸ, ਜਾਣੋ ਕਾਰਨ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿੰਡਾਂ ਵਿੱਚ ਅਕਸਰ ਕਈ ਕਈ ਦਿਨ ਪਾਣੀ ਨਹੀਂ ਆਉਂਦਾ ਅਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਆਦਾਤਰ ਪਿੰਡ ਵਿੱਚ ਤਾਂ ਮਹੀਨਾ ਮਹੀਨਾ ਵੀ ਪਾਣੀ ਬੰਦ ਰਹਿੰਦਾ ਹੈ। ਪਰ ਅਸੀਂ ਅੱਜ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਦੇ ਇੱਕ ਵਿਅਕਤੀ ਨੇ ਆਪਣੇ ਘਰ ਵਿੱਚ ਹੀ ਵਾਟਰ ਵਰਕਸ ਬਣਾ ਲਿਆ।

ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਤਾਂ ਫੋਨ ਕਰ ਕਰ ਕੇ ਪੁੱਛਣਾ ਪੈਂਦਾ ਸੀ ਕਿ ਪਾਣੀ ਕਦੋ ਆਵੇਗਾ। ਪਰ ਬਹੁਤ ਦਿਨ ਪਾਣੀ ਬਿਲਕੁਲ ਨਹੀਂ ਸੀ ਆਉਂਦਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਪਿੰਡ ਝੰਡੂਕੇ ਵਿੱਚ ਇੱਕ ਵੀਰ ਵੱਲੋਂ ਆਪਣਾ ਨਵਾਂ ਘਰ ਬਣਾਉਂਦੇ ਸਮੇਂ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋ ਘਰ ਵਿੱਚ ਹੀ ਵਾਟਰ ਵਰਕਸ ਬਣਾਉਣ ਦਾ ਸੋਚ ਲਿਆ।

ਜਿਸ ਤਰਾਂ ਕਿਸਾਨ ਖੇਤਾਂ ਵਿੱਚ ਖੂਹ ਪੱਟਦੇ ਹਨ ਉਸੇ ਤਰਾਂ ਇਸ ਵੀਰ ਵੱਲੋਂ ਆਪਣੇ ਘਰ ਵਿੱਚ ਹੀ ਖੂਹ ਦੀ ਤਰਾਂ ਬਹੁਤ ਵੱਡਾ ਡੱਗ ਪੱਟਿਆ ਗਿਆ ਹੈ। ਇਸਨੂੰ ਬਣਾਉਣ ਦਾ ਸਭਤੋਂ ਵੱਡਾ ਕਾਰਨ ਪਾਣੀ ਦੀ ਸਮੱਸਿਆ ਨੂੰ ਦੂਰ ਕਰਨਾ ਹੈ। ਇਸ ਵੀਰ ਦਾ ਕਹਿਣਾ ਹੈ ਕਿ ਇਸ ਵਿੱਚ ਉਹ ਪਾਣੀ ਜਮ੍ਹਾਂ ਕਰਕੇ ਰੱਖ ਲਿਆ ਕਰਨਗੇ ਅਤੇ ਪਾਣੀ ਜਦੋ ਨਹੀਂ ਆਉਂਦਾ ਉਦੋਂ ਇਸ ਪਾਣੀ ਦਾ ਇਸਤੇਮਾਲ ਕਰਨਗੇ।

ਇਨ੍ਹਾਂ ਦਾ ਕਹਿਣਾ ਹੀ ਕਿ ਇਨ੍ਹਾਂ ਦੇ ਪਿੰਡ ਵਿੱਚ ਮਹੀਨੇ ਵਿੱਚ 7 ਦਿਨ ਹੀ ਪਾਣੀ ਆਉਂਦਾ ਹੈ ਅਤੇ ਇਸੇ ਕਾਰਨ ਉਨ੍ਹਾਂ ਨੇ ਇਹ ਡੱਗ ਬਣਾਉਣ ਦੀ ਸੋਚੀ ਅਤੇ ਪਾਣੀ ਦੀ ਸਮੱਸਿਆ ਦਾ ਉਨ੍ਹਾਂ ਨੂੰ ਇਹੀ ਹੱਲ ਲੱਭਿਆ। ਇਸ ਡੱਗ ਦੇ ਵਿੱਚ ਹੇਠਾਂ ਇਹ ਮੋਟਰ ਵੀ ਲਗਾਉਣਗੇ ਤਾਂ ਜੋ ਪਾਣੀ ਨੂੰ ਆਸਾਨੀ ਨਾਲ ਇਸ ਵਿੱਚੋਂ ਕੱਢਿਆ ਆ ਸਕੇ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com