ਕਿਸੇ ਵੀ ਖੱਡੇ ਵਿੱਚੋਂ ਆਸਾਨੀ ਨਾਲ ਲੰਘ ਸਕਦਾ ਹੈ ਇਹ ਕਮਾਲ ਦਾ ਟਰੈਕਟਰ, ਜਾਣੋ ਕਿਵੇਂ

ਕਿਸਾਨ ਵੀਰਾਂ ਜਦੋ ਖੇਤ ਵਿੱਚ ਟਰੈਕਟਰ ‘ਤੇ ਕੰਮ ਕਰਦੇ ਹਨ ਤਾਂ ਟਰੈਕਟਰ ਚਿੱਕੜ ਜਾਂ ਖੱਡੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਉਸਨੂੰ ਕੱਢਣ ਵਿੱਚ ਬੜੀ ਮੁਸ਼ਕਲ ਆਉਂਦੀ ਹੈ। ਜੇਕਰ ਟਰੈਕਟਰ ਜ਼ਿਆਦਾ ਫਸ ਜਾਵੇ ਤਾਂ ਉਸਨੂੰ ਕੱਢਣ ਲਈ ਕਿਸ ਦੂਸਰੇ ਟਰੈਕਟਰ ਜਾਂ ਫਿਰ JCB ਤੱਕ ਦੀ ਜ਼ਰੂਰਤ ਵੀ ਪੈਂਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸ਼ਾਨਦਾਰ ਟਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਚਾਹੇ ਕਿਸੇ ਵੀ ਖੱਡੇ ਜਾਂ ਖਾਲੀ ਵਿੱਚ ਫਸ ਜਾਵੇ ਤਾਂ ਇਸਨੂੰ ਬਹੁਤ ਆਸਾਨੀ ਨਾਲ ਤੁਰੰਤ ਕੱਢਿਆ ਜਾ ਸਕਦਾ ਹੈ।

ਇਸ ਟਰੈਕਟਰ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਦੋ ਟਾਇਰ ਵੱਧ ਦਿੱਤੇ ਗਏ ਹਨ। ਇਨ੍ਹਾਂ ਟਾਇਰਾਂ ਨੂੰ ਟਰੈਕਟਰ ਦੇ ਪਿਛਲੇ ਟਾਇਰਾਂ ਦੇ ਨਾਲ ਲਗਾਇਆ ਗਿਆ ਹੈ। ਇਨ੍ਹਾਂ ਦੋਵੇਂ ਟਾਇਰਾਂ ਨੂੰ ਪੂਰਾ 360 ਡਿਗਰੀ ਪਿਛਲੇ ਟਾਇਰਾਂ ਦੇ ਉੱਤੋਂ ਘੁਮਾਇਆ ਜਾ ਸਕਦਾ ਹੈ। ਯਾਨੀ ਇਨ੍ਹਾਂ ਨੂੰ ਜਰੂਰਤ ਦੇ ਅਨੁਸਾਰ ਅੱਗੇ ਅਤੇ ਪਿੱਛੇ ਵਾਲੇ ਟਾਇਰਾਂ ਦੇ ਵਿਚਾਲੇ ਕਰ ਕੇ ਟਰੈਕਟਰ ਨੂੰ ਅੱਗੋਂ ਚੁੱਕ ਕੇ ਖੱਡੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।

ਅਤੇ ਜੇਕਰ ਇਸ ਟਰੈਕਟਰ ਦੇ ਪਿਛਲੇ ਟਾਇਰ ਚਿੱਕੜ ਜਾਂ ਫਿਰ ਖੱਡੇ ਵਿੱਚ ਫਸ ਜਾਣ ਤਾਂ ਇਨ੍ਹਾਂ ਦੋਵਾਂ ਅਡਜਸਟੇਬਲ ਟਾਇਰਾਂ ਨੂੰ ਪਿੱਛੇ ਵੱਲ ਘੁਮਾਕੇ ਟਰੈਕਟਰ ਨੂੰ ਪਿੱਛੋਂ ਚੁੱਕ ਕੇ ਖੱਡੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸਦੇ ਸਾਰੇ ਟਾਇਰ ਇੰਜਨ ਆਪ੍ਰੇਟਡ ਹਨ ਯਾਨੀ ਇਹ ਟਰੈਕਟਰ 6×6 ਹੈ, ਜਿਸ ਕਰਕੇ ਇਸਨੂੰ ਕਿਸੇ ਵੀ ਖੱਡੇ ਵਿੱਚੋਂ ਕੱਢਣ ਵਿੱਚ ਬਹੁਤ ਆਸਾਨੀ ਹੁੰਦੀ ਹੈ।

ਇਸੇ ਤਰ੍ਹਾਂ ਇਸ ਟਰੈਕਟਰ ਉੱਚੀ ਨੀਵੀਂ ਜਗ੍ਹਾ ਉੱਤੇ ਵੀ ਬਹੁਤ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟਰੈਕਟਰ ਦਾ ਨਾਮ makrobat 360 ਟਰੈਕਟਰ ਹੈ। ਹਲਾਕਿ ਇਹ ਟਰੈਕਟਰ ਭਾਰਤ ਵਿੱਚ ਅਜੇ ਨਹੀਂ ਆਇਆ ਹੈ ਪਰ ਆਉਣ ਵਾਲੇ ਸਮੇਂ ਵਿਚ ਇਹ ਜਦੋਂ ਵੀ ਭਾਰਤ ਵਿੱਚ ਆਉਂਦਾ ਹੈ ਤਾਂ ਆਉਂਦੇ ਸਾਰ ਹੀ ਇਸਦੀ ਡਿਮਾਂਡ ਕਾਫ਼ੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਇਹ ਭਾਰਤੀ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ……

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com