ਪਸ਼ੂਆਂ ਵਿੱਚੋਂ ਲੰਪੀ ਚਮੜੀ ਰੋਗ ਨੂੰ ਸਿਰਫ ਇੱਕ ਦਿਨ ਵਿੱਚ ਖਤਮ ਕਰੇਗੀ ਇਹ ਦੇਸੀ ਦਵਾਈ

ਬਹੁਤ ਸਾਰੇ ਕਿਸਾਨ ਪਸ਼ੂਪਾਲਨ ਕਰਦੇ ਹਨ ਅਤੇ ਖੇਤੀ ਦੇ ਨਾਲ ਨਾਲ ਪਸ਼ੂਪਾਲਨ ਨੂੰ ਸਭਤੋਂ ਵਧੀਆ ਸਹਾਇਕ ਧੰਦਾ ਮੰਨਿਆ ਜਾਂਦਾ ਹੈ। ਪਰ ਪਸ਼ੂਪਾਲਨ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਸ਼ੂਆਂ ਨੂੰ ਕਈ ਅਜਿਹੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਮਹਿੰਗੇ ਤੋਂ ਮਹਿੰਗਾ ਇਲਾਜ ਕਰਨ ਤੋਂ ਬਾਅਦ ਵੀ ਕਿਸ ਪਸ਼ੂਆਂ ਨੂੰ ਨਹੀਂ ਬਚਾ ਸਕਦੇ।

ਇਸੇ ਤਰਾਂ ਹੁਣ ਪਸ਼ੂਆਂ ਵਿੱਚ ਇਕ ਨਵੀਂ ਬਿਮਾਰੀ ਫੈਲ ਰਹੀ ਹੈ, ਇਹ ਬਿਮਾਰੀ ਹੋਣ ‘ਤੇ ਜੇਕਰ ਪਸ਼ੂ ਨੂੰ ਜਲਦੀ ਇਲਾਜ ਨਾਲ ਮਿਲੇ ਤਾਂ ਪਸ਼ੂ ਸਿਰਫ 12 ਘੰਟੇ ਵਿੱਚ ਮਰ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਿਮਾਰੀ ਦਾ ਨਾਮ ਲੰਪੀ ਚਮੜੀ ਰੋਗ ਹੈ ਅਤੇ ਇਹ ਪਸ਼ੂਆਂ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਬਾਰੇ ਜਿਆਦਾਤਰ ਕਿਸਾਨਾਂ ਨੂੰ ਜਾਣਕਾਰੀ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਸ ਬਿਮਾਰੀ ਦਾ ਕੋਈ ਪੱਕਾ ਹੱਲ ਸਾਹਮਣੇ ਨਹੀਂ ਆਇਆ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਬਿਮਾਰੀ ਦੇ ਦੇਸੀ ਇਲਾਜ ਬਾਰੇ ਜਾਣਕਾਰੀ ਦੇਵਾਂਗੇ। ਜਿਸ ਨਾਲ ਲੰਪੀ ਚਮੜੀ ਰੋਗ ਸਿਰਫ ਇੱਕ ਦਿਨ ਵਿੱਚ ਖਤਮ ਹੋ ਜਾਵੇਗਾ ਅਤੇ ਤੁਹਾਡਾ ਪਸ਼ੂ ਬਚ ਜਾਵੇਗਾ।

ਤੁਸੀਂ ਬਿਨਾ ਕੋਈ ਟੀਕਾ ਲਗਾਏ ਇਸ ਦੇਸੀ ਦਵਾਈ ਦੀਆਂ ਸਿਰਫ ਦੋ ਖੁਰਾਕਾਂ ਦੇਕੇ ਆਪਣੇ ਪਸ਼ੂ ਨੂੰ ਠੀਕ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਬਿਮਾਰੀ ਉਸ ਗਾਂ ਨੂੰ ਹੁੰਦੀ ਹੈ ਜੋ ਕਮਜ਼ੋਰ ਹੁੰਦੀ ਹੈ। ਜੇਕਰ ਤੁਹਾਡੀ ਗਾਂ ਨੂੰ ਇਹ ਬਿਮਾਰੀ ਹੋ ਗਈ ਹੈ ਤਾਂ ਸਭਤੋਂ ਪਹਿਲਾਂ ਉਸਨੂੰ ਕੋਈ ਵੀ ਟੀਕਾ ਨਾ ਲਗਵਾਓ ਅਤੇ ਉਸਦਾ ਖਾਣਾ ਪੀਣਾ ਵੀ ਉਸੇ ਤਰਾਂ ਹੀ ਚੱਲਣ ਦਿਓ।

ਇਸਦੇ ਨਾਲ ਹੀ ਪਸ਼ੂ ਨੂੰ ਲੀਵਰ ਟੌਨਿਕ ਦੇਣਾ ਉਸੇ ਵੇਲੇ ਸ਼ੁਰੂ ਕਰ ਦਿਓ ਅਤੇ ਨਾਲ ਹੀ ਮਿਨਰਲ ਮਿਕਸਰ ਵੀ ਸ਼ੁਰੂ ਕਰ ਦਿਓ। ਜਿਸ ਪਸ਼ੂ ਨੂੰ ਬਿਮਾਰੀ ਹੋਈ ਹੈ ਉਸਦੇ ਉੱਤੇ ਹਰ ਰੋਜ਼ ਸਵੇਰੇ ਸ਼ਾਮ ਪਾਣੀ ਵਿੱਚ Dettol ਪਾਕੇ ਸਪਰੇਅ ਕਰੋ। ਤਾਂ ਜੋ ਮੱਖੀ ਮੱਛਰ ਪਸ਼ੂ ਤੋਂ ਦੂਰ ਰਹੇ ਅਤੇ ਇਹ ਬਿਮਾਰੀ ਤੁਹਾਡੇ ਬਾਕੀ ਪਸ਼ੂਆਂ ਨੂੰ ਨਾ ਹੋਵੇ।

ਇਸੇ ਤਰਾਂ ਤੁਸੀਂ ਲਗਭਗ 10 ਲੀਟਰ ਪਾਣੀ ਵਿੱਚ ਤੁਸੀਂ 200 ਤੋਂ 400 ਗ੍ਰਾਮ ਚਿੱਟੀ ਜਾਂ ਲਾਲ ਫਟਕੜੀ ਘੋਲ ਕੇ ਪਸ਼ੂ ਉੱਤੇ ਪੰਪ ਨਾਲ ਸਪਰੇਅ ਕਰੋ। ਇਸ ਨਾਲ ਪਸ਼ੂ ਦੇ ਜ਼ਖਮ ਬਹੁਤ ਜਲਦੀ ਭਰਨਗੇ ਅਤੇ ਪਸ਼ੂ ਨੂੰ ਤਕਲੀਫ ਘਟ ਹੋਵੇਗੀ ਅਤੇ ਬਹੁਤ ਜਲਦੀ ਤੁਹਾਡਾ ਪਸ਼ੂ ਠੀਕ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com