ਜੇਕਰ ਇਹ ਗਲਤੀ ਕੀਤੀ ਤਾਂ ਨਹੀਂ ਮਿਲੇਗੀ 300 ਯੂਨਿਟ ਮੁਫ਼ਤ, ਨਵਾਂ ਨਿਯਮ ਲਾਗੂ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕਈ ਵੱਡੀ ਐਲਾਨ ਕੀਤੇ ਜਾ ਰਹੇ ਹਨ। ਪਰ ਲੋਕਾਂ ਨੂੰ ਸਭਤੋਂ ਜਿਆਦਾ ਉਡੀਕ ਬਿਜਲੀ ਦੇ ਬਿੱਲਾਂ ਨੂੰ ਲੈਕੇ ਕੀਤੇ ਗਏ ਵਾਅਦੇ ਦੀ ਸੀ ਅਤੇ ‘ਆਪ’ ਸਰਕਾਰ ਦਾ ਇੱਕ ਮਹੀਨਾ ਪੂਰੇ ਹੁੰਦਾ ਹੀ ਭਗਵੰਤ ਮਾਨ ਵੱਲੋਂ ਬਿਜਲੀ ਨੂੰ ਲੈਕੇ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਹੁਣ ਇੱਕ ਜੁਲਾਈ 2022 ਤੋਂ ਇਸ ਫੈਸਲੇ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਕਾਰ ਨੇ ਘਰੇਲੂ ਖ਼ਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਤੀ ਮਹੀਨਾ ਦੇਣ ਬਾਰੇ ਅਤੇ ਘਰੇਲੂ ਖ਼ਪਤਕਾਰਾਂ ਦੇ ਮਿਤੀ 31 ਦਸੰਬਰ 2021 ਤੱਕ ਦੇ ਬਕਾਇਆ ਬਿੱਲਾਂ ਦੀ ਮੁਆਫ਼ੀ ਲਈ ਨਵੇਂ ਹੁਕਮ ਜਾਰੀ ਕੀਤੇ ਸਨ।

ਜਿਸ ਤੋਂ ਬਾਅਦ ਬਹੁਗਿਣਤੀ ਲੋਕਾਂ ਦੇ ਬਿਜਲੀ ਦੇ ਬਿੱਲ ਬਿਲਕੁਲ ਜ਼ੀਰੋ ਵੀ ਆ ਰਹੇ ਹਨ। ਪਰ ਹੁਣ ਮੁਫ਼ਤ ਬਿਜਲੀ ਦਾ ਫਾਇਦਾ ਲੈਣ ਵਾਲੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਮੁਫ਼ਤ ਬਿਜਲੀ ਦਾ ਫਾਇਦਾ ਲੈਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਖਾਸਕਰਕੇ ਜਿੰਨ੍ਹਾ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ, ਉਨ੍ਹਾਂ ਲਈ ਇਹ ਖਬਰ ਬਹੁਤ ਜਰੂਰੀ ਹੈ।

ਦਰਅਸਲ ਬਹੁਤ ਸਾਰੇ ਲੋਕ 300 ਯੂਨਿਟ ਫ੍ਰੀ ਬਿਜਲੀ ਦਾ ਲਾਭ ਲੈਣ ਲਈ ਅਤੇ ਆਪਣੇ ਬਿੱਲ ਨੂੰ ਜ਼ੀਰੋ ਕਰਨ ਲਈ ਬਿਜਲੀ ਦੀ ਚੋਰੀ ਕਰ ਰਹੇ ਹਨ। ਪਰ ਹੁਣ ਬਿਜਲੀ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਬਿਜਲੀ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸਨੂੰ ਜੁਰਮਾਨਾ ਤਾਂ ਦੇਣਾ ਹੀ ਪਵੇਗਾ ਅਤੇ ਨਾਲ ਹੀ ਉਸਨੂੰ 300 ਯੂਨਿਟ ਮੁਫ਼ਤ ਮਿਲਣੀ ਵੀ ਬੰਦ ਹੋ ਜਾਵੇਗੀ।

ਯਾਨੀ ਕਿ ਹੁਣ ਤੁਸੀਂ ਬਿੱਲ ਨੂੰ ਘੱਟ ਕਰਨ ਲਈ ਬਿਜਲੀ ਦੀ ਚੋਰੀ ਕਰਦੇ ਫੜ੍ਹਦੇ ਜਾਂਦੇ ਹੋ ਤਾਂ ਤੁਹਾਡੇ ‘ਤੇ ਕਾਰਵਾਈ ਹੋਵੇਗੀ ਅਤੇ ਇਹ ਸਹੂਲਤ ਮਿਲਣੀ ਵੀ ਬੰਦ ਹੋ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com