ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਹੈ ਪੋਸਟ ਆਫ਼ਿਸ ਦੀ ਇਹ ਸਕੀਮ

ਅੱਜ ਅਸੀਂ ਤੁਹਾਨੂੰ ਡਾਕਖਾਨੇ ਦੀ ਇੱਕ ਅਜਿਹੀ ਬੱਚਤ ਸਕੀਮ ਬਾਰੇ ਜਾਣਕਾਰੀ ਦੇਵਾਂਗੇ ਜਿਸ ਵਿੱਚ ਤੁਹਾਡੇ ਪੈਸੇ ਦੁੱਗਣੇ ਹੋਣ ਦੀ ਪੂਰੀ ਗਾਰੰਟੀ ਹੈ। ਇਸ ਸਕੀਮ ਦਾ ਨਾਮ ਕਿਸਾਨ ਵਿਕਾਸ ਪੱਤਰ (KVP) ਯੋਜਨਾ ਹੈ। ਕੇਂਦਰ ਸਰਕਾਰ ਵੱਲੋਂ ਸਹਿਯੋਗ ਹੋਣ ਕਰਕੇ ਇਸ ਯੋਜਨਾ ਵਿੱਚ ਨਿਵੇਸ਼ ਕਰਨ ਤੋਂ ਬਾਅਦ ਨੁਕਸਾਨ ਦਾ ਕੋਈ ਡਰ ਨਹੀਂ ਹੈ ਤੁਹਾਡਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਵਿਕਾਸ ਪੱਤਰ ਯੋਜਨਾ ਲੰਬੇ ਸਮੇਂ ਲਈ ਪੈਸਾ ਲਗਾਉਣ ਦੀ ਸੋਚ ਰਹੇ ਨਿਵੇਸ਼ਕਾਂ ਲਈ ਬਹੁਤ ਫਾਇਦੇਮੰਦ ਹੈ। ਇਹ ਯੋਜਨਾ ਦੇਸ਼ ਦੇ ਸਾਰੇ ਡਾਕਘਰਾਂ ਅਤੇ ਵੱਡੇ ਬੈਂਕਾਂ ਵਿੱਚ ਮੌਜੂਦ ਹੈ। ਇਸ ਯੋਜਨਾ ਦੇ ਪੂਰੀ ਹੋਣ ਦੀ ਮਿਆਦ 124 ਮਹੀਨੇ ਹੈ ਅਤੇ ਇਸ ਵਿੱਚ ਤੁਸੀਂ ਘੱਟ ਤੋਂ ਘੱਟ 1000 ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਅਤੇ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ।

ਇਸ ਯੋਜਨਾ ਵਿੱਚ ਤੁਸੀਂ 1000 ਰੁਪਏ, 5000 ਰੁਪਏ, 10,000 ਰੁਪਏ ਅਤੇ 50,000 ਰੁਪਏ ਤੱਕ ਦੇ ਸਰਟੀਫਿਕੇਟ ਖਰੀਦ ਸਕਦੇ ਹੋ। ਇਸ ਯੋਜਨ ਦੀਆਂ ਵੀ ਅਲੱਗ ਅਲੱਗ ਸਕੀਮਾਂ ਹਨ

ਦੱਸ ਦੇਈਏ ਕਿ ਇਸ ਯੋਜਨਾ ਦੇ ਖਾਤੇ ਦੇ ਅਧੀਨ ਇਸ ਸਮੇਂ ਸਾਲਾਨਾ ਵਿਆਜ ਦਰ 6.9 ਪ੍ਰਤੀਸ਼ਤ ਹੈ। ਜਿਸ ਦੇ ਅਨੁਸਾਰ ਤੁਹਾਡੇ ਵੱਲੋਂ ਨਿਵੇਸ਼ ਕੀਤਾ ਗਿਆ ਤੁਹਾਡਾ ਪੈਸਾ  124 ਮਹੀਨੇ ਵਿੱਚ ਦੁੱਗਣਾ ਹੋ ਜਾਵੇਗਾ। ਇਸ ਯੋਜਨਾ ਦੇ ਅਧੀਨ ਖਾਤਾ ਖੁਲਵਾਉਣ ਲਈ ਤੁਹਾਡੇ ਕੋਲ KYC ਪ੍ਰਕਿਰਿਆ ਲਈ ਪਛਾਣ ਪੱਤਰ, ਪਤੇ ਦਾ ਪ੍ਰੂਫ਼, ਅਧਾਰ ਕਾਰਡ ਜਾਂ ਪੈਨ ਕਾਰਡ ਜਾਂ ਵੋਟਰ ਆਈਡੀ ਕਾਰਡ ਜਾਂ ਡ੍ਰਾਇਵਿੰਗ ਲਾਇਸੈਂਸ ਜਾਂ ਪਾਸਪੋਰਟ ਹੋਣਾ ਜਰੂਰੀ ਹੈ।

ਇਹ ਖਾਤਾ ਖੁਲਵਾਉਣ ਲਈ ਤੁਸੀਂ ਆਸ ਪਾਸ ਦੇ ਕਿਸੇ ਵੀ ਡਾਕਘਰ ਵਿੱਚ ਜਾ ਕੇ ਫਾਰਮ ਭਰ ਸਕਦੇ ਹੋ। ਇਸ ਫਾਰਮ ਨੂੰ ਆਨਲਾਈਨ ਵੀ ਡਾਊਨਲੋਡ ਕਰਕੇ ਭਰਿਆ ਜਾ ਸਕਦਾ ਹੈ। ਫਾਰਮ ਜਮ੍ਹਾਂ ਕਰਨ ‘ਤੇ ਤੁਹਾਨੂੰ ਲਾਭਪਾਤਰੀ ਦਾ ਨਾਮ, ਮਿਆਦ ਪੂਰੀ ਹੋਣ ਦੀ ਮਿਤੀ ਅਤੇ ਮਿਆਦ ਪੂਰੀ ਹੋਣ ਦੀ ਰਕਮ ਦੇ ਨਾਲ ਇੱਕ ਕਿਸਾਨ ਵਿਕਾਸ ਸਰਟੀਫਿਕੇਟ ਵੀ ਦਿੱਤਾ ਜਾਵੇਗਾ।