ਪੰਜਾਬੀ ਵੀਰ ਨੇ ਤਿਆਰ ਕੀਤਾ ਨਵਾਂ ਜੁਗਾੜ,ਕਣਕ ਦੇ ਨਾਲ ਨਾਲ ਹੀ ਬਣਾਓ ਤੂੜੀ ਵੀ

ਮਹਿੰਗੀ ਹੋਣ ਦੇ ਕਾਰਨ ਹਰ ਕਿਸਾਨ ਕੰਬਾਈਨ ਨਹੀਂ ਖਰੀਦ ਸਕਦਾ। ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਵਢਾਉਣ ਅਤੇ ਤੂੜੀ ਬਣਵਾਉਣ ਲਈ ਕਿਰਾਏ ਦੀ ਕੰਬਾਈਨ ਲਗਾਉਣੀ ਪੈਂਦੀ ਹੈ ਅਤੇ ਹਰ ਸਾਲ ਇਸਦਾ ਲੱਖਾਂ ਰੁਪਏ ਖਰਚਾ ਆਉਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਕੰਬਾਈਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੀ ਕੀਮਤ ਇਨੀ ਘੱਟ ਹੈ ਕਿ ਇਸਨੂੰ ਛੋਟੇ ਕਿਸਾਨ ਵੀ ਖਰੀਦ ਸਕਦੇ ਹਨ।

ਇਸਨੂੰ ਕੰਬਾਈਨ ਨਹੀਂ ਬਲਕਿ ਇੱਕ ਜੁਗਾੜ ਕਿਹਾ ਜਾ ਸਕਦਾ ਹੈ ਅਤੇ ਇਹ ਜੁਗਾੜ ਮਸ਼ੀਨ ਕਣਕ ਦੇ ਨਾਲ ਨਾਲ ਹੀ ਤੂੜੀ ਬਣਾ ਦਿੰਦੀ ਹੈ। ਯਾਨੀ ਕਿ ਇਹ ਫਸਲ ਨੂੰ ਵੱਢਣ ਦੇ ਨਾਲ ਨਾਲ ਹੀ ਤੂੜੀ ਬਣਾਉਣ ਦਾ ਕੰਮ ਵੀ ਕਰਦੀ ਹੈ। ਖਾਸਕਰ ਛੋਟੇ ਕਿਸਾਨਾਂ ਲਈ ਇਹ ਜੁਗਾੜ ਮਸ਼ੀਨ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਬਹੁਤ ਘੱਟ ਖਰਚੇ ਵਿੱਚ ਅਤੇ ਬਹੁਤ ਘੱਟ ਸਮੇਂ ਵਿੱਚ ਕਿਸਾਨਾਂ ਦਾ ਕੰਮ ਹੋ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਮਸ਼ੀਨ ਨੂੰ ਕਣਕ ਕੱਢਣ ਵਾਲੀ ਡਰੰਮੀ ਤੋਂ ਜੁਗਾੜ ਲਗਾ ਕੇ ਬਣਾਇਆ ਗਿਆ ਹੈ। ਇਹ ਕਣਕ ਕੱਢਣ,ਵੱਢਣ ਅਤੇ ਤੂੜੀ ਬਣਾਉਣ ਦਾ ਕੰਮ ਇਕੱਠਾ ਹੀ ਕਰਦੀ ਹੈ। ਇਸ ਜੁਗਾੜ ਨੂੰ ਇੱਕ ਪੰਜਾਬੀ ਕਿਸਾਨ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਇਹ ਟੋਕਾ ਮਸ਼ੀਨਾਂ ਬਣਾਉਣ ਦਾ ਕੰਮ ਕਰ ਰਹੇ ਹਨ ਅਤੇ ਕਾਫੀ ਸਮੇਂ ਤੋਂ ਇਨ੍ਹਾਂ ਦਾ ਇਸ ਮਸ਼ੀਨ ਨੂੰ ਤਿਆਰ ਕਰਨ ਦਾ ਇਰਾਦਾ ਸੀ।

ਇੱਕ ਏਕੜ ਵਿੱਚ ਕਣਕ ਕੱਢਣ ਅਤੇ ਤੂੜੀ ਬਣਾਉਣ ਤੇ ਇਸ ਮਸ਼ੀਨ ਵਿੱਚ ਕਰੀਬ 7 ਤੋਂ 8 ਲੀਟਰ ਪ੍ਰਤੀ ਏਕੜ ਡੀਜ਼ਲ ਲਗਦਾ ਹੈ। ਸਿਰਫ 40 ਤੋਂ 45 ਮਿੰਟਾਂ ਵਿੱਚ ਇੱਕ ਬਿੱਘਾ ਵੱਢ ਦਿੰਦੀ ਹੈ। ਇਸ ਮਸ਼ੀਨ ਨਾਲ ਹੋਰ ਫਸਲਾਂ ਵੀ ਕੱਢੀਆਂ ਜਾ ਸਕਦੀਆਂ ਹਨ। ਯਾਨੀ ਇਸ ਨਾਲ ਕਿਸਾਨ ਬਹੁਤ ਕੰਮ ਕਰ ਸਕਦੇ ਹਨ। ਇਸ ਮਸ਼ੀਨ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com