ਆਹ ਮਿਸਤਰੀ ਨੇ ਟ੍ਰੈਕਟਰ ਦੇ ਲਾ ਦਿੱਤਾ ਝੋਟਾ ਗੇਅਰ, ਕੰਪਨੀ ਵਾਲੇ ਵੀ ਕਰਤੇ ਹੈਰਾਨ

ਅੱਜ ਦੇ ਸਮੇਂ ਵਿੱਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਅੱਜ ਤੱਕ ਤੁਸੀਂ ਬਹੁਤ ਤਕੜੇ ਤੋਂ ਤਕੜੇ ਟ੍ਰੈਕਟਰ ਦੇਖੇ ਹੋਣਗੇ ਪਰ ਕਦੇ ਤੁਸੀਂ ਕਿਸੇ ਟ੍ਰੈਕਟਰ ਵਿੱਚ ਝੋਟਾ ਗੇਅਰ ਲੱਗਿਆ ਦੇਖਿਆ ਹੈ? ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਟ੍ਰੈਕਟਰ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਝੋਟਾ ਗੇਅਰ ਲਾਇਆ ਗਿਆ ਹੈ ਅਤੇ ਇਸਨੂੰ ਦੇਖਕੇ ਕੰਪਨੀ ਵਾਲੇ ਵੀ ਹੈਰਾਨ ਹਨ।

ਦਰਅਸਲ ਕਿਸਾਨਾਂ ਨੂੰ ਕਈ ਟਰੈਕਟਰਾਂ ਵਿੱਚ ਝੋਟਾ ਗੇਅਰ ਦੀ ਲੋੜ ਹੁੰਦੀ ਹੈ ਪਰ ਹਾਲੇ ਤੱਕ ਵੱਡੀਆਂ ਵੱਡੀਆਂ ਕੰਪਨੀਆਂ ਕੋਲ ਇਸ ਚੀਜ ਦਾ ਕੋਈ ਹੱਲ ਨਹੀਂ ਮਿਲਿਆ ਹੈ। ਪਰ ਧਨੌਲੇ ਦੇ ਇੱਕ ਮਿਸਤਰੀ ਨੇ ਇਸਦਾ ਹੱਲ ਲੱਭ ਲਿਆ ਹੈ ਅਤੇ ਹੁਣ ਤੱਕ ਇਹ ਮਿਸਤਰੀ ਕਈ ਸਾਰੇ ਟਰੈਕਟਰਾਂ ਵਿੱਚ ਝੋਟਾ ਗੇਅਰ ਲਾ ਚੁੱਕਿਆ ਹੈ। ਇਸ ਮਿਸਤਰੀ ਦਾ ਨਾਮ ਬਲਦੇਵ ਸਿੰਘ ਹੈ ਅਤੇ ਇਹ ਇਹ ਧਨੌਲੇ ਦੇ ਰਹਿਣ ਵਾਲੇ ਹਨ।

ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟ੍ਰੈਕਟਰ ਜਿਆਦਾ ਤੇਜ਼ ਤੁਰਦਾ ਸੀ। ਜਿਵੇਂ ਕਿ ਤੂੜੀ ਵਾਲੀ ਮਸ਼ੀਨ ‘ਤੇ, ਕਣਕ ਬੀਜਣ ‘ਤੇ, ਸੁਪਰ ਸੀਡਰ ‘ਤੇ ਅਤੇ ਰੋਟਾਵੇਟਰ ‘ਤੇ ਟ੍ਰੈਕਟਰ ਤੇਜ਼ ਚੱਲਦਾ ਸੀ ਅਤੇ ਕੰਮ ਸਹੀ ਤਰਾਂ ਨਾਲ ਨਹੀਂ ਹੁੰਦੇ ਸੀ। ਇਨ੍ਹਾਂ ਕੋਲ farmtrac ਟ੍ਰੈਕਟਰ ਹੈ ਅਤੇ ਇਨ੍ਹਾਂ ਨੂੰ ਇਹ ਸਮੱਸਿਆ ਕਾਫੀ ਜਿਆਦਾ ਆਉਂਦੀ ਸੀ, ਕਈ ਲੋਕ ਉਨ੍ਹਾਂ ਨੂੰ ਇਹ ਵੀ ਕੇਹੜਨੇ ਸਨ ਕਿ ਟ੍ਰੈਕਟਰ ਵੇਚ ਦੋ।

ਇਸਤੋਂ ਬਾਅਦ ਇਨ੍ਹਾਂ ਨੇ ਇਸ ਟ੍ਰੈਕਟਰ ਦੇ ਝੋਟਾ ਗੇਅਰ ਲਗਵਾਇਆ ਅਤੇ ਇਨ੍ਹਾਂ ਦੀ ਇਹ ਸਮੱਸਿਆ ਹੱਲ ਹੋ ਗਈ ਅਤੇ ਹੁਣ ਇਨ੍ਹਾਂ ਦਾ ਟ੍ਰੈਕਟਰ ਦਬਦਾ ਵੀ ਨਹੀਂ ਅਤੇ ਕੰਮ ਵੀ ਸਾਰੇ ਸਹੀ ਕਰਦਾ ਹੈ। ਇਨ੍ਹਾਂ ਨੇ ਏਜੰਸੀ ਵਾਲਿਆਂ ਨਾਲ ਵੀ ਗੱਲ ਕੀਤੀ ਸੀ ਪਰ ਉਨ੍ਹਾਂ ਤੋਂ ਵੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ। ਝੋਟੇ ਗੇਅਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com