ਆ ਗਿਆ 3 PTO ਨਾਮ ਚੱਲਣ ਵਾਲਾ ਦੁਨੀਆ ਦਾ ਪਹਿਲਾ ਰੀਪਰ, ਜਾਣੋ ਫ਼ੀਚਰ

ਖੇਤੀ ਹਰ ਦਿਨ ਆਧੁਨਿਕ ਹੁੰਦੀ ਜਾ ਰਹੀ ਹੈ ਅਤੇ ਕਈ ਤਰਾਂ ਦੀਆਂ ਨਵੀਆਂ ਮਸ਼ੀਨਾਂ ਬਣ ਰਹੀਆਂ ਹਨ। ਇਸੇ ਵਿੱਚ ਅੱਜ ਅਸੀਂ ਤੁਹਾਨੂੰ ਇੱਕ ਸ਼ਾਨਦਾਰ ਰੀਪਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਨੂੰ ਜਗਤਜੀਤ ਕੰਪਨੀ ਵੱਲੋਂ ਬਣਾਇਆ ਗਿਆ ਹੈ ਅਤੇ ਇਸਨੂੰ ਨੈਕਸਟ ਜਨਰੇਸ਼ਨ ਸਟ੍ਰਾ ਰੀਪਰ ਦਾ ਨਾਮ ਦਿੱਤਾ ਗਿਆ ਹੈ। ਤੁਸੀਂ ਅੱਜ ਤੱਕ ਬਹੁਤ ਤਰਾਂ ਦੇ ਰੀਪਰ ਦੇਖੇ ਹੋਣਗੇ ਪਰ ਇਸ ਤਰਾਂ ਦਾ ਰੀਪਰ ਕਦੇ ਨਹੀਂ ਦੇਖਿਆ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ 3 PTO ਵਾਲਾ ਰੀਪਰ ਹੈ ਅਤੇ ਇਸਦਾ ਡਿਜ਼ਾਈਨ ਵੀ ਇੰਨਾ ਸ਼ਾਨਦਾਰ ਹੈ ਕਿ ਇਹ ਕਾਰ ਨੂੰ ਵੀ ਮਾਤ ਪਾਉਂਦਾ ਹੈ। ਆਮ ਰੀਪਰ ਦੇ ਨਾਲੋਂ ਇਸਨੂੰ ਕਾਫੀ ਵੱਖਰਾ ਬਣਾਇਆ ਗਿਆ ਹੈ। ਦੇਖਣ ਵਿੱਚ ਇਹ ਰੀਪਰ ਬਹੁਤ ਸੋਹਣਾ ਹੈ ਅਤੇ ਇਸਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ। ਯਾਨੀ ਇਸਨੂੰ ਸ਼ੌਂਕੀ ਕਿਸਾਨਾਂ ਲਈ ਤਿਆਰ ਕੀਤਾ ਗਿਆ ਹੈ।

ਇਸਨੂੰ ਵਧੀਆ ਕਵਾਲਿਟੀ ਦੇ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸਦੀ ਲੁਕ ਵੀ ਕਦੇ ਖਰਾਬ ਨਹੀਂ ਹੋਵੇਗੀ। ਇਸ ਵਿੱਚ ਤਿੰਨ PTO ਦਿੱਤੇ ਗਏ ਹਨ ਅਤੇ ਇਹ ਰੀਪਰ ਟ੍ਰੈਕਟਰ ਦੇ ਹਿਸਾਬ ਨਾਲ ਅਡਜਸਟ ਹੋ ਜਾਵੇਗਾ। ਇਸਦੇ ਰੰਗ ਅਤੇ ਡਿਜ਼ਾਈਨ ਨੂੰ ਇਸ ਤਰਾਂ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਕਦੇ ਜੰਗ ਕਾਰਨ ਖਰਾਬ ਨਾ ਹੋਵੇ ਅਤੇ ਸੋਹਣਾ ਵੀ ਲੱਗੇ।

ਯਾਨੀ ਕੁੱਲ ਮਿਲਾ ਕੇ ਇਸ ਵਿੱਚ ਨੈਕਸਟ ਜਨਰੇਸ਼ਨ ਦੇ ਸਾਰੇ ਫੀਚਰਸ ਦਿੱਤੇ ਗਏ ਹਨ ਇਸੇ ਕਾਰਨ ਇਸਨੂੰ ਨੈਕਸਟ ਜਨਰੇਸ਼ਨ ਰੀਪਰ ਦਾ ਨਾਮ ਦਿੱਤਾ ਗਿਆ ਹੈ। ਇਸ ਵਿੱਚ ਜੋੜ ਬਹੁਤ ਘੱਟ ਹਨ ਅਤੇ ਵੈਲਡਿੰਗ ਦਾ ਵੀ ਬਹੁਤ ਘੱਟ ਇਸਤੇਮਾਲ ਕੀਤਾ ਗਿਆ ਹੈ। ਇਸਨੂੰ ਖਰੀਦਣ ਲਈ ਅਤੇ ਇਸਦੀ ਸਾਰੀ ਜਾਣਕਾਰੀ ਲਈ ਕਿਸਾਨ ਹੇਠਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹਨ। ਬਾਕੀ ਜਾਣਕਾਰੀ ਲਈ ਵੀਡੀਓ ਦੇਖੋ….

ਜਗਤਜੀਤ ਗਰੁੱਪ: 91000-37000

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com