ਆ ਗਿਆ ਨਵੀਂ ਤਕਨੀਕ ਦਾ ਗੀਜ਼ਰ, ਪੂਰੇ ਘਰ ਵਿੱਚੋਂ ਨਹੀਂ ਮੁੱਕੇਗਾ ਗਰਮ ਪਾਣੀ

ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਸਰਦੀ ਵਿੱਚ ਸਾਨੂੰ ਘਰ ਵਿੱਚ ਗੀਜਰ ਅਤੇ ਹੀਟਰ ਦੀ ਜ਼ਰੂਰਤ ਪੈਂਦੀ ਹੈ। ਪਰ ਪਾਣੀ ਗਰਮ ਕਰਨ ਵਾਲਾ ਗੀਜ਼ਰ ਬਹੁਤ ਜਿਆਦਾ ਬਿਜਲੀ ਖਾਂਦਾ ਹੈ ਅਤੇ ਜੇਕਰ ਅਸੀਂ ਗੈਸ ਗੀਜ਼ਰ ਲਗਵਾਉਂਦੇ ਹਾਂ ਤਾਂ ਇਹ ਵੀ ਕਾਫੀ ਖਰਚਾ ਕਰਵਾਉਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਨਵੇਂ ਜ਼ਮਾਨੇ ਦੇ ਗੀਜ਼ਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਇਸ ਗੀਜ਼ਰ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਾਰਾ ਦਿਨ ਪਾਣੀ ਨੂੰ ਗਰਮ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਗੀਜ਼ਰ ਤੁਹਾਡੇ ਬਿਜਲੀ ਦੇ ਬਿੱਲ ਨੂੰ ਵੀ ਬਿਲਕੁਲ ਵੀ ਨਹੀਂ ਵਧੇਗਾ ਵਧਾਏਗਾ ਕਿਉਂਕਿ ਇਹ ਇੱਕ ਸੋਲਰ ਗੀਜ਼ਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਜ਼ਰ ਨੂੰ Inter ਸੋਲਰ ਨਾਮ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ।

ਇਸ ਗੀਜ਼ਰ ਦੀ ਇੱਕ ਹੋਰ ਵੱਡੀ ਖਾਸੀਅਤ ਇਹ ਵੀ ਹੈ ਕਿ ਇਸ ਇੱਕ ਹੀ ਗੀਜ਼ਰ ਨੂੰ ਲਗਾ ਕੇ ਤੁਸੀਂ ਸਾਰੇ ਘਰ ਵਿੱਚ ਗਰਮ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਜਿਵੇਂ ਕਿ ਕੱਪੜੇ ਧੋਣ ਲਈ, ਭਾਂਡੇ ਧੋਣ ਲਈ ਅਤੇ ਨਹਾਉਣ ਲਈ। ਇਹ ਇੱਕ ਸੋਲਰ ਗੀਜ਼ਰ ਹੈ ਅਤੇ ਤੁਹਾਨੂੰ ਬਿਜਲੀ ਦੇ ਬਿੱਲ ਦੀ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ।

ਖਾਸ ਗੱਲ ਇਹ ਹੈ ਕਿ ਇਸਨੂੰ ਤੁਸੀਂ ਸਿੱਧਾ ਪਾਣੀ ਵਾਲੀ ਟੈਂਕੀ ‘ਤੇ ਹੀ ਲਗਾ ਸਕਦੇ ਹੋ ਅਤੇ ਇਹ ਟੈਂਕੀ ਦੇ ਸਾਰੇ ਪਾਣੀ ਨੂੰ ਈ ਗਰਮ ਕਰ ਦੇਵੇਗਾ। ਕੀਮਤ ਦੀ ਗੱਲ ਕਰੀਏ ਤਾਂ ਇਹ 200 ਲੀਟਰ ਵਾਲਾ ਸੋਲਰ ਗੀਜ਼ਰ ਤੁਹਾਨੂੰ ਇਹ ਫਿਟਿੰਗ ਸਮੇਤ ਲਗਭਗ 36 ਤੋਂ 37 ਹਜ਼ਾਰ ਰੁਪਏ ਵਿਚ ਪਵੇਗਾ। ਇਸ ਸੋਲਰ ਗੀਜ਼ਰ ਦੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com