ਆ ਗਿਆ ਨਵੇਂ ਜ਼ਮਾਨੇ ਦਾ ਗੀਜ਼ਰ, ਸਰਦੀ ਵਿੱਚ ਪਾਣੀ ਗਰਮ ਅਤੇ ਗਰਮੀ ਵਿੱਚ ਕਰੇਗਾ ਠੰਡਾ

ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਸਰਦੀ ਵਿੱਚ ਸਾਨੂੰ ਘਰ ਵਿੱਚ ਗੀਜਰ ਅਤੇ ਹੀਟਰ ਦੀ ਜ਼ਰੂਰਤ ਪੈਂਦੀ ਹੈ। ਪਰ ਪਾਣੀ ਗਰਮ ਕਰਨ ਵਾਲਾ ਗੀਜ਼ਰ ਬਹੁਤ ਜਿਆਦਾ ਬਿਜਲੀ ਖਾਂਦਾ ਹੈ ਅਤੇ ਜੇਕਰ ਅਸੀਂ ਗੈਸ ਗੀਜ਼ਰ ਲਗਵਾਉਂਦੇ ਹਾਂ ਤਾਂ ਇਹ ਵੀ ਕਾਫੀ ਖਰਚਾ ਕਰਵਾਉਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਨਵੇਂ ਜ਼ਮਾਨੇ ਦੇ ਗੀਜ਼ਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਇਸ ਗੀਜ਼ਰ ਦੀ ਸਭਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਰਦੀ ਵਿੱਚ ਪਾਣੀ ਗਰਮ ਅਤੇ ਗਰਮੀ ਵਿੱਚ ਪਾਣੀ ਨੂੰ ਠੰਡਾ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਗੀਜ਼ਰ ਤੁਹਾਡੇ ਬਿਜਲੀ ਦੇ ਬਿੱਲ ਨੂੰ ਵੀ ਬਿਲਕੁਲ ਵੀ ਨਹੀਂ ਵਧੇਗਾ ਕਿਉਂਕਿ ਇਹ ਇੱਕ ਸੋਲਰ ਗੀਜ਼ਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਜ਼ਰ ਨੂੰ Inter ਸੋਲਰ ਨਾਮ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਇਸ ਨੂੰ ਬਿਲਕੁਲ ਏਸੀ ਦੀ ਤਕਨੀਕ ਨੂੰ ਵਰਤ ਕੇ ਬਣਾਇਆ ਗਿਆ ਅਤੇ ਇਹ ਸਰਦੀ ਵਿੱਚ ਪਾਣੀ ਨੂੰ ਗਰਮ ਅਤੇ ਗਰਮੀ ਵਿੱਚ ਠੰਡਾ ਕਰਦਾ ਹੈ। ਆਮ ਗੀਜ਼ਰ ਨਾਲੋਂ ਇਹ ਲਗਭਗ ਚੌਥਾ ਹਿੱਸਾ ਬਿਜਲੀ ਲੈਂਦਾ ਹੈ ਅਤੇ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਤੁਹਾਨੂੰ ਸਿਰਫ ਇੱਕ ਘੰਟੇ ਦੇ ਵਿੱਚ ਲਗਭਗ 150 ਲੀਟਰ ਪਾਣੀ ਗਰਮ ਕਰਕੇ ਦੇਵੇਗਾ।

ਤੁਸੀਂ ਇਸਨੂੰ ਗਰਮੀ ਅਤੇ ਸਰਦੀ ਦੇ ਮੌਸਮ ਵਿੱਚ ਆਪਣੀ ਮਰਜ਼ੀ ਦੇ ਤਾਪਮਾਨ ‘ਤੇ ਸੈੱਟ ਕਰ ਸਕਦੇ ਹੋ ਅਤੇ ਪਾਣੀ ਨੂੰ ਆਪਣੀ ਮਰਜ਼ੀ ਅਨੁਸਾਰ ਠੰਡਾ ਜਾਂ ਗਰਮ ਕਰ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਗੀਜ਼ਰ 300 ਲੀਟਰ ਦੇ ਟੈਂਕ ਨਾਲ ਲਗਭਗ 1 ਲੱਖ 70 ਹਜ਼ਾਰ ਰੁਪਏ ਵਿੱਚ ਪੈ ਜਾਵੇਗਾ। ਇਸ ਗੀਜ਼ਰ ਦੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com