ਜੇਕਰ ਤੁਸੀਂ ਵੀ ਵਰਤਦੇ ਹੋ ਬਿਜ਼ਲੀ ਵਾਲਾ ਚੁੱਲ੍ਹਾ ਤਾਂ ਹੋ ਜਾਓ ਸਾਵਧਾਨ, ਆ ਸਕਦਾ ਹੈ ਸਿੱਧਾ ਕਰੰਟ?

ਸਾਨੂੰ ਵਿੱਚ ਖਾਣਾ ਬਣਾਉਣ ਲਈ ਗੈਸ ਸਿਲੈਂਡਰ ਦੀ ਜਰੂਰਤ ਪੈਂਦੀ ਹੈ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਕਾਰਨ ਰਸੋਈ ਵਿੱਚ ਖਾਣਾ ਬਣਾਉਣ ਦਾ ਖਰਚਾ ਵੀ ਵਧਦਾ ਜਾ ਰਿਹਾ ਹੈ। ਇਸ ਸਥਿਤੀ ਵਿੱਚ ਬਹੁਤ ਸਾਰੇ ਲੋਕ ਬਿਜਲੀ ਵਾਲੇ ਚੁੱਲ੍ਹੇ ਦੀ ਵਰਤੋਂ ਵੀ ਕਰਨ ਲਗਦੇ ਹਨ। ਜੇਕਰ ਤੁਸੀਂ ਵੀ ਬਿਜਲੀ ਵਾਲਾ ਚੁੱਲ੍ਹਾ ਵਰਤ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਬਿਜਲੀ ਵਾਲੇ ਚੁੱਲ੍ਹੇ ਬਹੁਤ ਜਿਆਦਾ ਖ਼ਤਰਨਾਕ ਹਨ ਅਤੇ ਇਨ੍ਹਾਂ ਚੁੱਲ੍ਹਿਆਂ ਦੀ ਵਰਤੋਂ ਕਰਦੇ ਸਮੇਂ ਬਰਤਨ ਵਿੱਚ ਸਿੱਧਾ ਕਰੰਟ ਆ ਸਕਦਾ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਵੀ ਬਿਜਲੀ ਵਾਲਾ ਚੁਲ੍ਹਾ ਵਰਤ ਰਹੇ ਹੋ ਤਾਂ ਇਸਨੂੰ ਅੱਜ ਹੀ ਬੰਦ ਕਰ ਦਿਓ।

ਅੱਜ ਅਸੀਂ ਤੁਹਾਨੂੰ ਇਸਦੀ ਅਸਲ ਸੱਚਾਈ ਦੱਸਾਂਗੇ ਕਿ ਅਜਿਹਾ ਸੱਚਮੁੱਚ ਹੋ ਸਕਦਾ ਹੈ ਜਾਂ ਫਿਰ ਇਹ ਸਿਰਫ ਇੱਕ ਅਫਵਾਹ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਚੁੱਲ੍ਹੇ ਦੇ ਉਪਰ ਕੰਚ ਲੱਗਿਆ ਹੁੰਦਾ ਹੈ ਅਤੇ ਇਸਦੇ ਅੰਦਰ ਇੱਕ ਤਾਂਬੇ ਦੀ ਕੋਇਲ ਹੁੰਦੀ ਹੈ। ਜਦੋਂ ਇਸ ਚੁੱਲ੍ਹੇ ਨੂੰ ਚਲਾ ਕੇ ਇਸਦੇ ਉਪਰ ਬਰਤਨ ਨੂੰ ਰੱਖ ਦਿੱਤਾ ਜਾਂਦਾ ਹੈ ਤਾਂ ਇਹਦੇ ਵਿੱਚ ਕਰੰਟ ਫਲੋਅ ਹੋਣ ਲੱਗ ਜਾਂਦਾ ਹੈ।

ਪਰ ਤੁਹਾਨੂੰ ਦੱਸ ਦੇਈਏ ਕਿ ਬਰਤਨ ਵਿੱਚ ਕਦੇ ਵੀ ਇੰਨਾ ਕਰੰਟ ਨਹੀਂ ਹੁੰਦਾ ਕਿ ਉਹ ਤੁਹਾਨੂੰ ਨੁਕਸਾਨ ਪਹੁੰਚ ਸਕੇ। ਯਾਨੀ ਕਿ ਬਿਜਲੀ ਵਾਲੇ ਚੁੱਲ੍ਹੇ ਨੂੰ ਚਲਾਉਣ ਵਿੱਚ ਕੋਈ ਵੀ ਖਤਰਾ ਨਹੀਂ ਹੈ ਅਤੇ ਤੁਸੀਂ ਇਸਨੂੰ ਬੇਫਿਕਰ ਹੋਕੇ ਵਰਤ ਸਕਦੇ ਹੋ। ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com