ਹੁਣ ਖਾਦ ਖਰੀਦਣ ‘ਤੇ ਕਿਸਾਨਾਂ ਨੂੰ ਹੋਵੇਗਾ ਪੂਰੇ ਇੱਕ ਲੱਖ ਦਾ ਫਾਇਦਾ, ਜਾਣੋ ਕਿਵੇਂ

ਹੁਣ ਕਿਸਾਨਾਂ ਨੂੰ ਖਾਦ ਖਰੀਦਣ ‘ਤੇ ਸਿੱਧਾ ਇੱਕ ਲੱਖ ਰੁਪਏ ਦਾ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਰਟੀਲਾਈਜਰ ਵੇਚਣ ਵਾਲੀ ਸਹਿਕਾਰਤਾ ਸੰਸਥਾ IFFCO ਨੇ ਕਿਸਾਨਾਂ ਲਈ ਦੁਰਘਟਨਾ ਬੀਮਾ ਯੋਜਨਾ ਸ਼ੁਰੂ ਕੀਤੀ ਹੈ। ਇਸ ਕੰਪਨੀ ਵੱਲੋਂ ਹੁਣ ਖਾਦ ਦੇ ਹਰ ਗੱਟੇ ‘ਤੇ ਬੀਮਾ ਕਵਰੇਜ ਦਿੱਤਾ ਜਾ ਰਿਹਾ ਹੈ। ਜਿਸ ਵਿਚ ਖਾਦ ਦੀ ਹਰੇਕ ਗੱਟੇ ‘ਤੇ 4 ਹਜ਼ਾਰ ਰੁਪਏ ਦਾ ਬੀਮਾ ਕੀਤਾ ਜਾਵੇਗਾ।

ਇਸ ਤਰਾਂ ਇਕ ਕਿਸਾਨ ਵੱਧ ਤੋਂ ਵੱਧ 25 ਗੱਟੇ ਖਰੀਦ ਕੇ 1 ਲੱਖ ਰੁਪਏ ਦੇ ਬੀਮੇ ਦਾ ਫਾਇਦਾ ਲੈ ਸਕਦਾ ਹੈ। IFFCO ਨੇ ਆਪਣੀ ਇਸ ਯੋਜਨਾ ਨੂੰ ‘ਖਾਦ ਤਾਂ ਖਾਦ ਬੀਮਾ ਵੀ ਸਾਥ’ ਦਾ ਨਾਮ ਦਿੱਤਾ ਹੈ। ਦੱਸ ਦੇਈਏ ਕਿ ਇਸ ਬੀਮੇ ਦਾ ਪ੍ਰੀਮੀਅਮ ਪੂਰੀ ਤਰਾਂ ਨਾਲ ਇਫਕੋ ਵੱਲੋਂ ਦਿੱਤਾ ਜਾਂਦਾ ਹੈ। ਇਸਦੇ ਨਾਲ, ਬੀਮਾ ਕਵਰੇਜ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਕੰਪਨੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਖਾਦ ਬਲਾਕਾਂ ‘ਤੇ ਦੁਰਘਟਨਾ ਬੀਮਾ ਅਧੀਨ ਪ੍ਰਭਾਵਿਤ ਪਰਿਵਾਰਾਂ ਨੂੰ ਦੁਰਘਟਨਾਗ੍ਰਸਤ ਮੌਤ ਹੋਣ’ ਤੇ 1 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਇਹ ਰਾਸ਼ੀ ਸਿੱਧਾ ਪਰਿਵਾਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਜੇਕਰ ਹਾਦਸੇ ਵਿੱਚ ਦੋ ਅੰਗਾਂ ਨੂੰ ਨੁਕਸਾਨ ਹੁੰਦਾ ਹੈ ਤਾਂ 2000 ਰੁਪਏ ਗੱਟਾ ਦੇ ਹਿਸਾਬ ਨਾਲ 50,000 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।

ਇਸੇ ਤਰਾਂ ਇੱਕ ਅੰਗ ਨੂੰ ਨੁਕਸਾਨ ਹੋਣ ਤੇ 000 ਰੁਪਏ ਪ੍ਰਤੀ ਗੱਟੇ ਦੀ ਦਰ ਨਾਲ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਦੁਰਘਟਨਾ ਬੀਮੇ ਦਾ ਦਾਅਵਾ ਕਰਨ ਲਈ ਕਿਸਾਨ ਕੋਲ ਖਾਦ ਦੀ ਖਰੀਦ ਲਈ ਇੱਕ ਰਸੀਦ ਹੋਣੀ ਜਰੂਰੀ ਹੈ। ਰਸੀਦ ਦੇ ਅਨੁਸਾਰ ਹੀ ਬੀਮੇ ਦੀ ਰਕਮ ਅਦਾ ਕੀਤੀ ਜਾਏਗੀ। ਜੇਕਰ ਹਾਦਸੇ ਵਿੱਚ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਬੀਮੇ ਦਾ ਦਾਅਵਾ ਕਰਨ ਲਈ ਪੋਸਟ ਮਾਰਟਮ ਦੀ ਰਿਪੋਰਟ ਅਤੇ ਪੰਚਨਾਮਾ ਹੋਣਾ ਚਾਹੀਦਾ ਹੈ।