ਕਿਸਾਨ ਇਸ ਤਰ੍ਹਾਂ ਖੋਲ੍ਹ ਸਕਦੇ ਹਨ IFFCO ਖਾਦ ਦੀ ਦੁਕਾਨ, ਜਾਣੋ ਲਾਗਤ ਅਤੇ ਕਮਾਈ

ਬਹੁਤ ਸਾਰੇ ਕਿਸਾਨ ਖੇਤੀ ਦੇ ਨਾਲ ਨਾਲ ਆਪਣਾ ਕੋਈ ਬਿਜਨੇਸ ਕਰਨ ਦਾ ਸੋਚਦੇ ਹਨ ਪਰ ਉਨ੍ਹਾਂਨੂੰ ਕੋਈ ਵਧੀਆ ਬਿਜਨੇਸ ਆਈਡਿਆ ਨਹੀਂ ਮਿਲਦਾ। ਇਸ ਲਈ ਅੱਜ ਅਸੀ ਕਿਸਾਨ ਵੀਰਾਂ ਨੂੰ ਇੱਕ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਬਾਰੇ ਹਰ ਕਿਸਾਨ ਨੂੰ ਜਾਣਕਾਰੀ ਹੁੰਦੀ ਹੈ ਅਤੇ ਬਿਨਾਂ ਕਿਸੇ ਟ੍ਰੇਨਿੰਗ ਦੇ ਹੀ ਕਿਸਾਨ ਇਹ ਕੰਮ ਕਰ ਸਕਦੇ ਹਨ ਅਤੇ ਆਪਣੀ ਆਮਦਨ ਨੂੰ ਕਈ ਗੁਣਾ ਤੱਕ ਵਧਾ ਸਕਦੇ ਹਨ।

ਕਿਸਾਨ ਵੀਰੋ ਅਸੀ ਗੱਲ ਕਰ ਰਹੇ ਹਾਂ IFFCO ਖਾਦ ਅਤੇ ਕੀਟਨਾਸ਼ਕ ਦੀ ਦੁਕਾਨ ਖੋਲਣ ਬਾਰੇ। ਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ IFFCO ਖਾਦ ਦੀ ਦੁਕਾਨ ਕਿਵੇਂ ਖੋਲ ਸਕਦੇ ਹੋ ਅਤੇ ਇਸ ਵਿੱਚ ਕਿੰਨਾ ਖਰਚਾ ਅਤੇ ਕਿੰਨੀ ਕਮਾਈ ਹੋਵੇਗੀ।

ਅੱਜ ਦੇ ਸਮੇਂ ਵਿੱਚ ਕਿਸਾਨ ਕਾਫ਼ੀ ਪ੍ਰਕਾਰ ਦੇ ਕੀਟਨਾਸ਼ਕ ਅਤੇ ਖਾਦ ਬੀਜ ਵਗੇਰਾ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਇਸ ਦਾ ਫਾਇਦਾ ਕਿਸਾਨ ਆਪਣੀ ਦੁਕਾਨ ਖੋਲਕੇ ਲੈ ਸਕਦੇ ਹਨ ਅਤੇ ਬਹੁਤ ਵਧੀਆ ਕਮਾਈ ਕਰ ਸਕਦੇ ਹਨ।

ਜੇਕਰ ਤੁਸੀ ਕਿਸਾਨ ਨਹੀਂ ਵੀ ਹੋ ਤਾਂ ਵੀ ਤੁਸੀ ਇਸ ਕੰਮ ਨੂੰ ਕਰ ਸਕਦੇ ਹੋ ਪਰ ਇਸਦੇ ਲਈ ਤੁਹਾਨੂੰ ਪਹਿਲਾਂ ਟ੍ਰੇਨਿੰਗ ਲੈਣੀ ਪਵੇਗੀ। ਉਸਤੋਂ ਬਾਅਦ ਤੁਸੀ IFFCO ਖਾਦ ਸੈਂਟਰ ਦੀ ਡੀਲਰਸ਼ਿਪ ਲੈ ਸਕਦੇ ਹੋ ਅਤੇ ਦੁਕਾਨ ਖੋਲ ਸਕਦੇ ਹੋ। IFFCO ਖਾਦ ਸੈਂਟਰ ਖੋਲ੍ਹਣ ਲਈ ਤੁਹਾਡਾ ਭਾਰਤੀ ਨਾਗਰਿਕ ਹੋਣਾ ਜਰੂਰੀ ਹੈ।

ਨਾਲ ਹੀ ਤੁਹਾਡੇ ਕੋਲ ਘੱਟ ਤੋਂ ਘੱਟ 1000 ਤੋਂ 1500 ਸਕੁਏਅਰ ਫੁੱਟ ਜਗ੍ਹਾ ਹੋਣੀ ਜਰੂਰੀ ਹੈ। ਤਾਂਕਿ ਤੁਸੀ ਇਸ ਜ਼ਮੀਨ ਵਿੱਚ ਇੱਕ ਸਟੋਰ ਅਤੇ ਇੱਕ ਗੋਡਾਉਨ ਬਣਾ ਸਕੋ। ਇਸ ਤੋਂ ਬਿਨਾ ਜਰੂਰੀ ਚੀਜਾਂ ਅਤੇ ਲਾਗਤ ਤੋਂ ਲੈ ਕੇ ਕਮਾਈ ਤੱਕ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com