ਇਸ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਵਾਉਣ ਨਾਲ ਹੁੰਦੀ ਹੈ ਔਲਾਦ ਦੀ ਪ੍ਰਾਪਤੀ, ਦੇਖੋ ਵੀਡੀਓ

ਦੁਨੀਆ ਦਾ ਸਭਤੋਂ ਵੱਡਾ ਸੁੱਖ ਔਲਾਦ ਦਾ ਸੁੱਖ ਮੰਨਿਆ ਜਾਂਦਾ ਹੈ। ਪਰ ਕਈ ਜੋੜੇ ਕਿਸੇ ਨਾ ਕਿਸੇ ਕਾਰਨ ਇਸ ਸੁੱਖ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਕੋਲ ਔਲਾਦ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗੁਰੂਦੁਆਰਾ ਸਾਹਿਬ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੇ ਆਕੇ ਬਹੁਤ ਸਾਰੇ ਬੇਔਲਾਦ ਲੋਕਾਂ ਨੇ ਔਲਾਦ ਦਾ ਸੁੱਖ ਪ੍ਰਾਪਤ ਕੀਤਾ ਹੈ।

ਦੋਸਤੋ ਅਸੀਂ ਗੱਲ ਕਰ ਰਹੇ ਹੈਂ ਗੁਰਦੁਆਰਾ ਸਾਹਿਬ ਟੋਭਾ ਭਾਈ ਸ਼ਾਲੋ ਜੀ ਬਾਰੇ। ਜੇਕਰ ਤੁਹਾਡੇ ਕੋਲ ਔਲਾਦ ਨਹੀਂ ਹੈ ਤਾਂ ਤੁਸੀਂ ਇਸ ਗੁਰੂ ਘਰ ਜਾ ਕੇ ਸਿਰਫ ਇੱਕ ਕੱਮ ਕਰਨਾ ਹੈ ਜਿਸ ਨਾਲ ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਅਤੇ ਤੁਸੀਂ ਝੋਲੀ ਭਰ ਕੇ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਟੋਭਾ ਭਾਈ ਸ਼ਾਲੋ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਪੁੱਤਰ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਜਾਂਦੀ ਹੈ। ਬਹੁਤੇ ਜੋੜੇ ਅਜਿਹੇ ਹਨ ਜਿੰਨਾ ਦੇ ਵਿਆਹ ਨੂੰ ਕਾਫੀ ਸਮਾਂ ਬੀਤ ਜਾਂਦਾ ਹੈ ਪਰ ਕਿਸੇ ਕਾਰਨ ਉਨ੍ਹਾਂ ਘਰ ਔਲਾਦ ਨਹੀ ਹੁੰਦੀ। ਉਹ ਜੋੜੇ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਜੇਕਰ ਪਾਥੀਆਂ ਚੜ੍ਹਾ ਕੇ ਅਰਦਾਸ ਕਰਵਾਉਣ ਤਾ ਉਹਨਾ ਘਰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਵਿਦੇਸ਼ਾਂ ਤੋਂ ਵੀ ਬਹੁਤ ਸੰਗਤ ਆਕੇ ਪਾਥੀਆਂ ਚੜ੍ਹਾ ਕੇ ਅਰਦਾਸ ਕਰਵਾਉਂਦੀ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਨਾ ਦੇ ਬੱਚੇ ਸੁੱਕੇ ਜਾਂ ਕਮਜ਼ੋਰ ਹੁੰਦੇ ਹਨ, ਉਹ ਵੀ ਇਸ ਗੁਰਦੁਆਰਾ ਸਾਹਿਬ ਤੋ ਜਲ ਲਿਜਾ ਕੇ 40 ਦਿਨ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਵਾ ਦੇਣ ਤਾਂ ਉਨ੍ਹਾਂ ਦੇ ਬੱਚੇ ਸਿਹਤਮੰਦ ਹੋ ਜਾਂਦੇ ਹਨ।

ਗੁਰੂਦਵਾਰਾ ਟੋਭਾ ਭਾਈ ਸ਼ਾਲੋ ਜੀ ਅੰਮ੍ਰਿਤਸਰ ਵਿੱਚ ਸਥਿਤ ਹੈ। ਜੇਕਰ ਤੁਹਾਡੇ ਘਰ ਵੀ ਔਲਾਦ ਨਹੀਂ ਹੈ ਤਾਂ ਤੁਸੀਂ ਵੀ ਇਸ ਗੁਰੂਦੁਆਰਾ ਸਾਹਿਬ ਵਿੱਚ ਪਾਥੀਆਂ ਚੜ੍ਹਾ ਕੇ ਅਰਦਾਸ ਕਰਵਾ ਸਕਦੇ ਹੋ ਅਤੇ ਪੁੱਤਰ ਦੀ ਦਾਤ ਲੈ ਸਕਦੇ ਹੋ। ਹੇਠਾਂ ਦਿੱਤੀ ਗਈ ਵੀਡੀਓ ਜਰੂਰ ਦੇਖੋ….

https://www.facebook.com/watch/?ref=external&v=461739698809321