ਖੁਸ਼ਖਬਰੀ ! ਹੁਣ ਸਿਰਫ ਤਿੰਨ ਦਿਨਾਂ ਵਿੱਚ ਮਿਲੇਗਾ 10 ਲੱਖ ਰੁਪਏ ਤੱਕ ਦਾ ਲੋਨ, ਜਾਣੋ ਪੂਰੀ ਸਕੀਮ

ਬਹੁਤ ਸਾਰੇ ਛੋਟੇ ਕਾਰੋਬਾਰੀਆਂ ਦਾ ਕੋਰੋਨਾ ਮਹਾਮਾਰੀ ਦੇ ਕਾਰਨ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ। ਜੇਕਰ ਤੁਸੀਂ ਵੀ ਕੋਈ ਛੋਟਾ-ਮੋਟਾ ਕਾਰੋਬਾਰ ਕਰਦੇ ਹੋ ਅਤੇ ਇਸ ਸਮੇਂ ਤੁਹਾਨੂੰ ਰੋਜ਼ੀ ਰੋਟੀ ਚਲਾਉਣਾ ਵੀ ਮੁਸ਼ਕਿਲ ਹੋ ਰਿਹਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਹੁਣ ਸਰਕਾਰ ਜਲਦ ਹੀ ਤੁਹਾਡੀ ਇਸ ਸਮੱਸਿਆ ਦਾ ਹੱਲ ਕਰਨ ਜਾ ਰਹੀ ਹੈ। ਇੱਕ ਖ਼ਬਰ ਦੇ ਅਨੁਸਾਰ ਹੁਣ ਸਰਕਾਰ ਛੋਟੇ ਕਾਰੋਬਾਰਾਂ ਅਤੇ ਆਮ ਵਿਅਕਤੀਆਂ ਨੂੰ ਅਸਾਨੀ ਨਾਲ ਕਰਜ਼ਾ ਦੇਣ ਲਈ ਕਰਜ਼ੇ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਜਾ ਰਹੀ ਹੈ।

ਸਰਕਟਰ ਵੱਲੋਂ ਇੱਕ ‘ਸੋਸ਼ਲ ਮਾਈਕਰੋ ਫਾਇਨਾਂਸ ਇੰਸਟੀਟਯੂਟ’ ਬਣਾਉਣ ‘ਤੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਕਰਜ਼ੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ ਅਤੇ ਬਹੁਤ ਅਸਾਨ ਬਣਾਇਆ ਜਾਵੇਗਾ। ਇਸ ਵਿੱਤੀ ਸੰਸਥਾ ਦੇ ਗਠਨ ਸੰਬੰਧੀ ਨੀਤੀ ਆਯੋਜਨ ਦੀ ਇੱਕ ਮੀਟਿੰਗ ਵੀ ਹੋ ਚੁੱਕੀ ਹੈ ਜਿਸ ਵਿਚ ਨੀਤੀ ਆਯੋਗ ਦੇ CEO ਅਮਿਤਾਭ ਕਾਂਤ, MSME ਦੇ ਅਧਿਕਾਰੀ ਅਤੇ IIT ਦਿੱਲੀ ਦੇ ਪ੍ਰੋਫੈਸਰਸ ਨੇ ਵੀ ਹਿੱਸਾ ਲਿਆ। ਦੱਸ ਦੇਈਏ ਕਿ ਇਸ ਬੈਠਕ ਵਿਚ ਨਵੀਂ ਵਿੱਤੀ ਸੰਸਥਾ ਦੇ ਢਾਂਚੇ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।

ਖਾਸ ਗੱਲ ਇਹ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਛੋਟੇ ਕਾਰੋਬਾਰੀਆਂ, ਕਰਿਆਨੇ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਵੱਡਾ ਲਾਭ ਹੋਵੇਗਾ। ਨਾਲ ਹੀ ਤੁਸੀਂ ਨਿੱਜੀ ਲੋਨ ਵੀ ਦਿੱਤੇ ਆਸਾਨੀ ਨਾਲ ਲੈ ਸਕੋਗੇ। ਯਾਨੀ ਕਿ ਆਟੋ ਚਾਲਕ, ਮਕੈਨਿਕ, ਇਲੈਕਟ੍ਰੀਸ਼ੀਅਨ ਆਦਿ ਵੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਸਰਕਾਰ ਦੀ ਇਸ ਯੋਜਨਾ ਵਿਚ ਸਮੇਂ ਤੋਂ ਪਹਿਲਾਂ ਆਪਣਾ ਲੋਨ ਵਾਪਸ ਕਰਨ ਵਾਲਿਆਂ ਨੂੰ ਵਾਧੂ ਲਾਭ ਦਿੱਤਾ ਜਾਵੇਗਾ। ਇਸ ਵਿੱਤੀ ਸੰਸਥਾ ਵਿਚ ਪੈਸੇ ਜਮ੍ਹਾ ਕਰਵਾਉਣ ਵਾਲਿਆਂ ਨੂੰ ਵਿਆਜ ਦਰਾਂ ਵਿਚ ਰਾਹਤ ਦੇਣ ਦਾ ਪ੍ਰਸਤਾਵ ਵੀ ਹੈ।

ਜਾਣਕਾਰੀ ਦੇ ਅਨੁਸਾਰ ਸਰਕਾਰ ਦੀ ਇਸ ਯੋਜਨਾ ਰਾਹੀਂ ਲੋੜਵੰਦ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਬਹੁਤ ਆਸਾਨੀ ਨਾਲ ਦਿੱਤਾ ਜਾਵੇਗਾ। ਤੁਹਾਨੂੰ ਕਰਜ਼ਾ ਲੈਣ ਲਈ ਸਿਰਫ ਇੱਕ ਅਰਜ਼ੀ ਦੇਣੀ ਪਵੇਗੀ ਅਤੇ ਅਰਜ਼ੀ ਦੇਣ ਤੋਂ ਸਿਰਫ ਤਿੰਨ ਦਿਨ ਬਾਅਦ, ਕਰਜ਼ੇ ਦੀ ਰਕਮ ਤੁਹਾਡੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਦਰਅਸਲ ਸਰਕਾਰ ਦੇ ਇਸ ਫੈਸਲੇ ਦਾ ਸਭਤੋਂ ਵੱਡਾ ਕਾਰਨ ਪੇਂਡੂ ਖੇਤਰਾਂ ਵਿਚ ਕੋਰੋਨਾ ਸੰਕਟ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣਾ ਹੈ।