ਖੁਸ਼ਖਬਰੀ! ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ, ਜਾਣੋ ਅੱਜ ਦੇ ਭਾਅ

ਸੋਨਾ ਲਗਾਤਾਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਇਸਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ। ਪਰ ਹੁਣ ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਆਮ ਲੋਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਵੱਧ ਰਹੀਆਂ ਸੋਨੇ ਦੀਆਂ ਕੀਮਤਾਂ ਵਿੱਚ ਹੁਣ ਲਗਾਤਾਰ ਗਿਰਾਵਟ ਦੇਖ ਨੂੰ ਮਿਲ ਰਹੀ ਹੈ। ਨਾਲ ਹੀ ਚਾਂਦੀ ਵੀ ਇੱਕ ਦਿਨ ਵਿਚ 3000 ਰੁਪਏ ਸਸਤੀ ਹੋ ਗਈ।

ਬੀਤੇ ਮੰਗਲਵਾਰ ਵੀ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨਾ 1317 ਰੁਪਏ ਪ੍ਰਤੀ ਦਸ ਗਰਾਮ ਤੱਕ ਸਸਤਾ ਹੋ ਗਿਆ ਸੀ। ਅਤੇ ਨਾਲ ਹੀ ਚਾਂਦੀ ਵਿੱਚ ਵੀ 2943 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਆਈ ਸੀ। ਇਸ ਸਬੰਧੀ ਸੋਨਾ ਚਾਂਦੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੁਪਏ ਵਿੱਚ ਆਈ ਮਜ਼ਬੂਤੀ ਦੀ ਵਜਾ ਨਾਲ ਘਰੇਲੂ ਬਾਜ਼ਾਰ ਵਿੱਚ ਸੋਨੇ ਦੇ ਮੁੱਲ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਸੋਨੇ ਦੀਆਂ ਨਵੀਂਆ ਕੀਮਤਾਂ ਦੀ ਗੱਲ ਕਰੀਏ ਤਾਂ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨਾ ਦਾ ਭਾਅ 54763 ਰੁਪਏ ਪ੍ਰਤੀ 10 ਗ੍ਰਾਮ ਤੋਂ ਡਿੱਗ ਕੇ 52, 210 ਰੁਪਏ ਪ੍ਰਤੀ 10 ਗ੍ਰਾਮ ਉੱਤੇ ਆ ਗਿਆ ਹੈ। ਮਾਹਿਰਾਂ ਅਨੁਸਾਰ ਇਹ ਗਿਰਾਵਟ ਲਗਾਤਾਰ ਜਾਰੀ ਰਹਿ ਸਕਦੀ ਹੈ, ਯਾਨੀ ਕਿ ਹੁਣ ਤਿਉਹਾਰਾਂ ਦੇ ਸੀਜ਼ਨ ਵਿੱਚ ਸੋਨਾ ਖਰੀਦਣਾ ਥੋੜਾ ਹੋਰ ਵੀ ਸਸਤਾ ਹੋ ਸਕਦਾ ਹੈ।

ਸੋਨੇ ਦੇ ਨਾਲ ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਚੰਗੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਵਿੱਚ ਇੱਕ ਕਿੱਲੋਗ੍ਰਾਮ ਚਾਂਦੀ ਦੇ ਮੁੱਲ 73,000 ਰੁਪਏ ਤੋਂ ਡਿੱਗ ਕੇ 66,950 ਰੁਪਏ ਉੱਤੇ ਆ ਗਏ ਹਨ। ਯਾਨੀ ਇਸ ਦੌਰਾਨ ਚਾਂਦੀ ਦੀ ਕੀਮਤ 6000 ਰੁਪਏ ਤੋਂ ਵੀ ਜਿਆਦਾ ਦੀ ਗਿਰਾਵਟ ਆਈ ਹੈ। ਉਥੇ ਹੀ , ਮੁੰਬਈ ਵਿੱਚ ਚਾਂਦੀ ਦਾ ਮੁੱਲ ਡਿੱਗ ਕੇ 66990 ਰੁਪਏ ਪ੍ਰਤੀ ਕਿੱਲੋਗ੍ਰਾਮ ਉੱਤੇ ਆ ਗਿਆ ਹੈ।