ਇਸ ਤਰੀਕੇ ਨਾਲ ਘਰ ਵਿੱਚ ਹੀ ਸਾਫ ਕਰੋ ਸੋਨੇ ਦੇ ਗਹਿਣੇ, ਆ ਜਾਵੇਗੀ ਨਵੇਂ ਗਹਿਣਿਆਂ ਜਿਹੀ ਚਮਕ

ਅਕਸਰ ਸੋਨੇ ਦੇ ਗਹਿਣੇ ਕੁਝ ਸਾਲ ਪੁਰਾਣੇ ਹੋਣ ਤੋਂ ਬਾਅਦ ਉਨ੍ਹਾਂ ਦੀ ਚਮਕ ਫਿੱਕੀ ਹੋ ਜਾਂਦੀ ਹੈ। ਜਿਸ ਕਾਰਨ ਇਨ੍ਹਾਂ ਨੂੰ ਸਾਫ਼ ਕਰਵਾਉਣ ਲਈ ਸਾਨੂੰ ਸੁਨਿਆਰੇ ਕੋਲ ਜਾਣਾ ਪੈਂਦਾ ਹੈ ਅਤੇ ਇਸ ਉੱਤੇ ਕਾਫੀ ਖਰਚਾ ਹੁੰਦਾ ਹੈ। ਜਾਂ ਫਿਰ ਚਮਕ ਘੱਟ ਹੋਣ ਕਾਰਨ ਤੁਹਾਨੂੰ ਪੁਰਾਣੇ ਗਹਿਣੇ ਘੱਟ ਕੀਮਤ ਉੱਤੇ ਵੇਚਣੇ ਪੈਂਦੇ ਹਨ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜਿਸਦੀ ਮਦਦ ਨਾਲ ਤੁਸੀ ਕਈ ਸਾਲ ਪੁਰਾਣੇ ਗਹਿਣਿਆਂ ਨੂੰ ਬਿਨਾਂ ਹੱਥ ਲਗਾਏ ਅਤੇ ਬਿਨਾਂ ਰਗੜੇ ਘਰ ਵਿੱਚ ਹੀ ਬਿਲਕੁਲ ਨਵੀਂ ਵਰਗੀ ਚਮਕ ਦੇ ਸਕਦੇ ਹੋ।

ਇਸ ਆਸਾਨ ਤਰੀਕੇ ਦੀ ਮਦਦ ਨਾਲ ਤੁਸੀ ਹਰ ਤਰ੍ਹਾਂ ਦੇ ਸੋਨੇ ਦੇ ਗਹਿਣਿਆਂ ਨੂੰ ਚਮਕਾ ਸਕਦੇ ਹੋ। ਦਰਅਸਲ ਇਨ੍ਹਾਂ ਗਹਿਣਿਆਂ ਨੂੰ ਲਗਾਤਾਰ ਪਹਿਨਣ ਕਾਰਨ ਇਨ੍ਹਾਂ ਵਿੱਚ ਸਾਬਣ, ਮੈਲ ਜਾਂ ਫਿਰ ਪਸੀਨਾ ਵਗੈਰਾ ਭਰ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਦੀ ਚਮਕ ਘੱਟ ਹੋਣ ਲੱਗਦੀ ਹੈ। ਧਿਆਨ ਰਹੇ ਕਿ ਸੋਨੇ ਦੇ ਗਹਿਣਿਆਂ ਨੂੰ ਕਦੇ ਵੀ ਕੈਮਿਕਲ ਵਿੱਚ ਸਾਫ਼ ਨਾ ਕਰੋ। ਅਜਿਹਾ ਕਰਨ ਨਾਲ ਸੋਨਾ ਝੜ ਸਕਦਾ ਹੈ।

ਘਰ ਵਿੱਚ ਸੋਨੇ ਦੇ ਗਹਿਣੇ ਸਾਫ਼ ਕਰਨ ਲਈ ਸਭਤੋਂ ਪਹਿਲਾਂ ਇੱਕ ਬਰਤਨ ਵਿੱਚ ਇੱਕ ਗਲਾਸ ਪਾਣੀ ਪਾਕੇ ਉਸਨੂੰ ਗਰਮ ਹੋਣ ਲਈ ਰੱਖ ਦਿਓ, ਜਦੋਂ ਪਾਣੀ ਗਰਮ ਹੋਣ ਲੱਗੇ ਤਾਂ ਉਸ ਵਿੱਚ ਇੱਕ ਚਮਚ ਸਰਫ਼ ਪਾ ਦਿਓ ਅਤੇ ਨਾਲ ਹੀ ਅੱਧਾ ਚਮਚ ਹਲਦੀ ਪਾ ਦਿਓ ਅਤੇ ਇਸਨੂੰ ਚੰਗੀ ਤਰਾਂ ਉਬਲਣ ਦਿਓ। ਜਦੋਂ ਇਹ ਉਬਲ਼ਣ ਲੱਗੇ ਤਾਂ ਇਸ ਵਿੱਚ ਸਾਰੇ ਗਹਿਣੇ ਪਾ ਦਿਓ।

ਗਹਿਣੇ ਪਾਉਣ ਤੋਂ ਬਾਅਦ ਇੱਕ ਚਮਚ ਦੀ ਮਦਦ ਨਾਲ ਸਰਫ ਨੂੰ ਚੰਗੀ ਤਰਾਂ ਮਿਲਾ ਦਿਓ। ਉਸਤੋਂ ਬਾਅਦ ਗੈਸ ਨੂੰ ਥੋੜ੍ਹਾ ਮੀਡਿਅਮ ਉੱਤੇ ਰੱਖੋ ਅਤੇ ਇਸਨੂੰ ਲਗਭਗ 2 ਤੋਂ 3 ਮਿੰਟ ਤੱਕ ਉੱਬਲ਼ਣ ਦਿਓ। ਕਰੀਬ 3 ਮਿੰਟ ਉਬਾਲਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ, ਹੁਣ ਪਾਣੀ ਦੇ ਹਲਕਾ ਠੰਡਾ ਹੋਣ ਤੱਕ ਗਹਿਣਿਆਂ ਨੂੰ ਪਾਣੀ ਵਿੱਚ ਹੀ ਡੁੱਬੇ ਰਹਿਣ ਦਿਓ। ਤੁਸੀ ਦੇਖੋਗੇ ਕਿ ਤੁਹਾਡੇ ਗਹਿਣਿਆਂ ਦੇ ਉੱਤੇ ਪੀਲਾਪਨ ਅਤੇ ਚਮਕ ਆ ਜਾਵੇਗੀ।

ਉਸਤੋਂ ਬਾਅਦ ਇਨ੍ਹਾਂ ਨੂੰ ਪਾਣੀ ਵਿਚੋਂ ਕੱਢ ਲਵੋ ਅਤੇ ਇੱਕ ਪੁਰਾਣੇ ਟੂਥਬਰਸ਼ ਦੀ ਮਦਦ ਨਾਲ ਹਲਕਾ ਜਿਹਾ ਸਾਫ਼ ਕਰ ਲਵੋ। ਹੁਣ ਇਨ੍ਹਾਂ ਗਹਿਣਿਆਂ ਨੂੰ ਸਾਫ਼ ਪਾਣੀ ਨਾਲ ਧੋਣ ਉੱਤੇ ਤੁਸੀ ਦੇਖੋਗੇ ਕਿ ਇਨ੍ਹਾਂ ਵਿੱਚ ਨਵੀਂ ਵਰਗੀ ਚਮਕ ਆ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com